ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ 100 ਗਰਾਮ ਚਰਸ ਅਤੇ 9 ਗਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ।

1289 views
11 mins read
IMG-20230312-WA0037

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ.ਸ਼੍ਰੀ ਭਾਗੀਰਥ ਸਿੰਘ ਮੀਣਾ ਵਲੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋ ਗਸ਼ਤ ਦੌਰਾਨ ਵੱਖ ਵੱਖ ਥਾਵਾਂ ਤੋੰ 100 ਗਰਾਮ ਚਰਸ ਅਤੇ 9 ਗਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਸਾਥੀਆਂ ਸਮੇਤ ਥਾਣਾ ਤੋਂ ਪਿੰਡ ਕਰੀਹਾ ਵੱਲ ਨੂੰ ਜਾਂਦੇ ਸਮੇਂ ਨਹਿਰ ਦੇ ਨਾਲ ਪੱਕੀ ਸੜਕ ਕਿਨਾਰੇ ਬਣੇ ਗੁੱਜਰਾਂ ਦੇ ਡੇਰੇ ਵੱਲ ਖੜ੍ਹੇ ਇਕ ਵਿਅਕਤੀ ਨੂੰ ਸ਼ੱਕ ਦੀ ਬਿਨਾਹ ‘ਤੇ ਰੋਕਿਆ ਤਾਂ ਉਸ ਵਿਅਕਤੀ ਨੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਇੱਕ ਕਾਲੇ ਰੰਗ ਦੀ ਪਾਰਦਰਸ਼ੀ ਮੋਮੀ ਲਿਫਾਫਾ ਵਿਚ ਲਪੇਟੀ ਹੋਈ ਗੇਂਦ ਨੁਮਾ ਚੀਜ਼ ਕੱਢ ਕੇ ਖੇਤ ਵੱਲ ਨੂੰ ਸੁੱਟ ਦਿੱਤੀ। ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਅਜੈ ਕੁਮਾਰ ਪੁੱਤਰ ਸੱਤਪਾਲ ਵਾਸੀ ਵਾਰਡ ਨੰ: 7 ਰੈਕਾ ਮੁੱਹਲਾਂ ਨੇੜੇ ਮੇਨ ਬਾਜ਼ਾਰ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਤੌਰ ਤੇ ਹੋਈ । ਏ.ਐੈੱਸ.ਆਈ ਨੇ ਦੱਸਿਆ ਕਿ ਪਾਰਦਰਸ਼ੀ ਲਿਫਾਫੇ ਵਿਚ ਕਾਲੇ ਰੰਗ ਦੀ ਚੀਜ਼ ਨੂੰ ਚੈੱਕ ਕੀਤਾ ਤਾਂ ਲਿਫਾਫੇ ਵਿੱਚੋ 100 ਗ੍ਰਾਮ ਚਰਸ ਬਰਾਮਦ ਹੋਈ।ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਮਾਮਲੇ ਚ ਏ.ਐੱਸ.ਆਈ ਗੁਰਬਖਸ਼ ਰਾਮ ਨਾਰਕੋਟਿਕ ਸੈਲ ਨਵਾਂਸਹਿਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆ ਦੇ ਬਾ-ਸਵਾਰੀ ਪ੍ਰਾਈਵੇਟ ਵਹੀਕਲ ਦੇ ਬ੍ਰਾਏ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾ ਦੀ ਭਾਲ ਦੇ ਸਬੰਧ ਵਿਚ ਪਿੰਡ ਘੱਕੇਵਾਲ ਤੋਂ ਹੁੰਦੇ ਹੋਏ ਪਿੰਡ ਹਿਆਲਾ ਵੱਲ ਨੂੰ ਆ ਰਹੇ ਸੀ। ਤਾਂ ਪਿੰਡ ਹਿਆਲਾ ਦੀ ਪਟੜੀ ਪਰ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੇ ਸਾਹਮਣੇ ਆਉਂਦੀ ਪੁਲਿਸ ਪਾਰਟੀ ਦੇਖ ਕੇ ਘਬਰਾਏ ਹੋਏ ਨੇ ਸੱਜੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਪਾਰਦਰਸ਼ੀ ਨਹਿਰ ਦੀ ਪਟੜੀ ਪਰ ਸਈਡ ਵੱਲ ਨੂੰ ਸੁੱਟ ਦਿੱਤਾ। ਪੁਲਿਸ ਨੇ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਆਕਤੀ ਨੂੰ ਨਾਮ ਪਤਾ ਪੁੱਛਿਆ ਵਿਅਕਤੀ ਨੇ ਪੁੱਛਣ ‘ਤੇ ਆਪਣਾ ਨਾਂ ਬੂਟਾ ਰਾਮ ਪੁੁੱਤਰ ਬਲਵੀਰ ਰਾਮ ਉਰਫ ਕਾਲਾ ਵਾਸੀ ਸੋਇਤਾ ਦੱਸਿਆ। ਉਸ ਵਲੋਂ ਸੁੱਟੇ ਹੋਏ ਮੋਮੀ ਲਿਫਾਫੇ ਦੀ’ ਜਾਂਚ ਕੀਤੀ ਤਾਂ ਲਿਫਾਫੇ ਚੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ। ਏ.ਐੱਸ.ਆਈ ਗੁਰਬਖਸ਼ ਰਾਮ ਦੀ ਸੂਚਨਾ ‘ਤੇ ਐੱਸ.ਆਈ ਪਰਮਜੀਤ ਸਿੰਘ ਥਾਣਾ ਸਦਰ ਨਵਾਂਸ਼ਹਿਰ ਵਿਖੇ ਕਥਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

    Previous Story

    ਨਵਾਂਸ਼ਹਿਰ ਚ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇੰਟ।

    Next Story

    ਵਿਦੇਸ਼ ਭੇਜਣ ਦੇ ਨਾਮ ਤੇ 18 ਲੱਖ 50 ਹਜ਼ਾਰ ਦੀ ਠੱਗੀ ਮਾਰਨ ਵਾਲਿਆਂ ਤੇ ਮਾਮਲਾ ਦਰਜ।

    Latest from Blog

    Website Readers