ਨਵਾਂਸ਼ਹਿਰ ਚ ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇੰਟ।

2921 views
6 mins read
Screenshot_20230311-170457_Lite

ਪੰਜਾਬ ਚ ਨਸ਼ਿਆ ਦਾ ਦੈੰਤ ਲਗਾਤਾਰ ਨੌਜਵਾਨਾਂ ਨੂੰ ਆਪਣੀ ਲਪੇਟ ਚ ਲੈ ਰਿਹਾ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਨਸਿਆ ਖਿਲਾਫ ਮੁਹਿੰਮ ਠੁੱਸ ਨਜਰ ਆ ਰਹੀ । ਬੀਤੇ ਕੱਲ੍ਹ ਨਵਾਂਸ਼ਹਿਰ ਦੇ ਕੱਲਰਾ ਮੁਹੱਲਾ ਚ ਇਕ 37 ਸਾਲਾ ਨੌਜਵਾਨ ਦੀ ਲਾਸ ਮਿਲਣ ਨਾਲ ਇਕ ਬਾਰ ਫਿਰ ਨਵਾਂਸ਼ਹਿਰ ਪ੍ਰਸਾਸਨ ਨੂੰ ਸਵਾਲਾ ਦੇ ਘੇਰੇ ਚ ਖੜਾ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਕੌਸਲਰ ਪਰਮ ਸਿੰਘ ਖਾਲਸਾ ਨੇ ਦੱਸਿਆ ਕਿ ਜਿਸ ਮੁਹੱਲੇ ਚੌ ਨੌਜਵਾਨ ਦੀ ਲਾਸ ਮਿਲੀ ਉਥੇ ਦੀ ਪੁਲਿਸ ਨੂੰ ਜਾਚ ਕਰਨੀ ਚਾਹੀਦੀ ਹੈ ਕਿ ਨਸ਼ਾ ਕਿੱਥੋ ਆਇਆਂ ਤੇ ਕੌਣ ਨੌਜਵਾਨਾਂ ਨੂੰ ਮੌਤ ਵੰਡ ਕੇ ਆਪਣਾ ਘਰ ਭਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਨੌਜਵਾਨ 2 ਦਿਨ ਤੋ ਲਾਪਤਾ ਸੀ ਜਿਸ ਦੀ ਸਕਾਇਤ ਪੁਲਿਸ ਨੂੰ ਕੀਤੀ ਗਈ । ਜਿਸ ਤੇ ਬੀਤੀ ਸਾਮ ਉਨ੍ਹਾਂ ਨੂੰ ਪਤਾ ਲਗਾ ਕਿ ਨਵਾਂਸ਼ਹਿਰ ਦੇ ਕਲੱਰਾ ਮੁਹੱਲਾ ਦੇ ਇਕ ਪਲਾਟ ਚ ਬਣੇ ਖੰਡਰ ਨੁਮਾ ਮਕਾਨ ਵਿਚ ਇਕ ਨੌਜਵਾਨ ਦੀ ਲਾਸ ਪਈ ਹੈ ਜਿਸ ਤੇ ਉਨ੍ਹਾ ਵਲੋ ਮੌਕੇ ਤੇ ਜਾ ਕੇ ਦੇਖਿਆ ਕੇ ਜਿਸ ਨੌਜਵਾਨ ਦੀ ਲਾਸ ਪਈ ਹੈ ਉਹ ਫਤਹਿ ਨਗਰ ਨਵਾਂਸ਼ਹਿਰ ਦਾ ਵਾਸੀ ਹੈ ਤੇ ਮਿ੍ਤਕ ਦਾ ਨਾਮ ਸਮਦੀਪ ਸਿੰਘ ਹੈ । ਉਧਰ ਦੂਸਰੇ ਪਾਸੇ ਕਲੱਰਾ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜਿਸ ਪਲਾਟ ਵਿਚ ਲਾਸ ਮਿਲੀ ਹੈ ਇਥੇ 10-15 ਮੁੰਡੇ ਨਸਾ ਕਰਨ ਲਈ ਬੈਠੇ ਰਹਿੰਦੇ ਹਨ । ਉਨ੍ਹਾਂ ਦੱਸਿਆ ਕਿ ਮੁਹੱਲੇ ਦੀਆਂ ਔਰਤਾਂ ਦਾ ਲੰਘਣਾ ਇਥੋ ਮੁਸ਼ਕਿਲ ਕੀਤਾ ਹੋਇਆ ਹੈ ਪੁਲਿਸ ਵਲੋ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿਤੀ ਹੈ

  Previous Story

  कहां और क्या कर रही हैं ऋतिक रोशन की ऑन स्क्रीन बहन ‘शिक्षा’, 13 सालों में बदला लुक, 27 की उम्र में किया बवाल!

  Next Story

  ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ 100 ਗਰਾਮ ਚਰਸ ਅਤੇ 9 ਗਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ।

  Latest from Blog

  Website Readers