ਵਰਧਮਾਨ ਜੈਨ ਯੁਵਕ ਮੰਡਲ ਵਲੋਂ ਬਲੱਡ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐਮ ਐਲ ਏ ਭੋਲਾ ਅਤੇ ਚੇਅਰਮੈਨ ਮੱਕੜ

3623 views
6 mins read
IMG_20230312_170058
ਫੋਟੋ - ਉਂਕਾਰ ਸਿੰਘ ਉੱਪਲ

ਗੁਰੂ ਸੁਦਰਸ਼ਨ ਜਨਮ ਸ਼ਤਾਬਦੀ ਸਮਾਪਨ ਸਾਲ 2023 ਦੇ ਪਾਵਨ ਉਪਲਕਸ਼ ਵਿੱਚ ਬਲੱਡ ਕੈਂਪ, ਵਰਧਮਾਨ ਭਵਨ, ਐਮ ਐਸ ਜੈਨ ਸਭਾ ਸੈਕਟਰ 39, ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਸ੍ਰੀ ਨਵਲ ਜੈਨ ਪ੍ਰਧਾਨ ਵਰਧਮਾਨ ਜੈਨ ਯੁਵਕ ਮੰਡਲ, ਵਿਨੋਦ ਜੈਨ, ਨਿਤਿਨ ਜੈਨ,ਰੋਬਿਨ ਜੈਨ, ਹਰਸ਼ ਜੈਨ, ਵਿਕੁਲ ਜੈਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹਲਕਾ ਐਮ ਐਲ ਏ ਦਲਜੀਤ ਸਿੰਘ ਭੋਲਾ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਅਤੇ ਉਨ੍ਹਾਂ ਦੇ ਨਾਲ ਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ। ਪ੍ਰਬੰਧਕਾਂ ਵੱਲੋਂ ਕੈਂਪ ਵਿੱਚ ਪੁੱਜਣ ਤੇ ਐਮ ਐਲ ਏ ਦਲਜੀਤ ਸਿੰਘ ਭੋਲਾ ਅਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਦਾ ਧੰਨਵਾਦ ਕੀਤਾ ਅਤੇ ਵਰਧਮਾਨ ਜੈਨ ਯੁਵਕ ਮੰਡਲ ਵਲੋਂ ਸਨਮਾਨਿਤ ਵੀ ਕੀਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਮੈਡਮ ਨਿਤੂ ਵੋਹਰਾ, ਮੈਡਮ ਕਾਜਲ ਅਰੌੜਾ, ਮੈਡਮ ਨਿਧੀ ਗੁਪਤਾ, ਅਭਿਸ਼ੇਕ ਗੁਪਤਾ, ਅਮਰਜੀਤ ਸਿੰਘ, ਰਮੇਸ਼ ਕੁਮਾਰ ਪਿੰਕਾ, ਨਿਰਜ ਸਚਦੇਵਾ, ਅਰੁਨ ਉਪਲ, ਲਲਿਤ ਟੰਡਨ, ਜਸਬੀਰ ਸਿੰਘ ਜੱਸਲ, ਤੇਜਿੰਦਰ ਸਿੰਘ ਰਿੰਕੂ, ਚਰਨਪ੍ਰੀਤ ਸਿੰਘ ਲਾਂਬਾ ਪੀ ਏ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਅਤੇ ਹੋਰ ਵੀ ਅਹੁਦੇਦਾਰ/ਵਲੰਟੀਅਰਜ਼ ਮੋਜੂਦ ਸਨ।

  This is Authorized Journalist of The Feedfront News and he has all rights to cover, submit and shoot events, programs, conferences and news related materials.
  ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

  Previous Story

  जम्मू-कश्मीर: बडगाम में महिला की सनसनीखेज हत्या, शव को कई टुकड़ों में काटकर दफनाया, आरोपी गिरफ्तार

  Next Story

  खुशबू तिवारी केटी के रैप सांग ‘पटा लोगे’ वायरल, मिले बंपर व्यूज, बने 17 लाख से ज्यादा रील्स, VIDEO

  Latest from Blog

  Website Readers