ਖਰੜ: ਪੁਲਿਸ ਨੇ ਆਪਣੇ ਹੀ ਮੁਲਾਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਿਛਲੇ ਦਿਨੀਂ ਖਰੜ ਦੀ ਸੰਨੀ ਇਨਕਲੇਵ ‘ਚ ਸਨੈਚਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਇਲਜ਼ਾਮ ਹੈ ਕਿ ਖਰੜ ਪੁਲਿਸ ‘ਚ ਤਾਇਨਾਤ ਹੌਲਦਾਰ ਨੇ ਸਨੈਚਿੰਗ ‘ਚ ਸ਼ਾਮਲ ਦੋਸ਼ੀ ਅੌਰਤ ਨੂੰ ਸ਼ਰਨ ਦਿੱਤੀ ਅਤੇ ਉਸ ਨਾਲ ਸਬੰਧ ਬਣਾਏ।
ਮੁਲਜ਼ਮ ਦੀ ਪਛਾਣ ਕਾਂਸਟੇਬਲ ਸਤਵੀਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰਕੇ ਸ਼ਨਿੱਚਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ ਦੋ ਦਿਨਾ ਪੁਲਿਸ ਰਿਮਾਂਡ ਦਿੱਤਾ ਹੈ।ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ ਖਰੜ ਪੁਲਿਸ ਨੂੰ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਦੋਸ਼ੀ ਕਾਂਸਟੇਬਲ ਸਤਵੀਰ ਸਿੰਘ ਆਪਣੀ ਕਾਰ ‘ਚ ਇਕ ਅੌਰਤ ਨਾਲ ਕੇਐੱਫਸੀ ਨੇੜੇ ਘੁੰਮ ਰਿਹਾ ਹੈ ਜਿਸਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ‘ਚ ਪਤਾ ਲੱਗਾ ਕਿ ਦੋਸ਼ੀ ਜਿਸ ਅੌਰਤ ਨਾਲ ਘੁੰਮ ਰਿਹਾ ਸੀ, ਉਹ ਪਿਛਲੇ ਦਿਨੀਂ ਸਨੈਚਿੰਗ ਦੇ ਮਾਮਲੇ ‘ਚ ਨਾਮਜ਼ਦ ਸੀ। ਉਸ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਖਰੜ ਵਿਖੇ ਕੀਤੀ। ਪੁਲਿਸ ਨੇ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਉਕਤ ਅੌਰਤ ਨੂੰ ਆਪਣੀ ਕਾਰ ‘ਚ ਚੰਡੀਗੜ੍ਹ ਦੇ ਇਕ ਹੋਟਲ ਵਿਚ ਲੈ ਕੇ ਆਇਆ ਸੀ। ਉਥੇ ਉਸ ਨੇ ਉਸ ਨੂੰ ਝੱਪਟਮਾਰੀ ਦੇ ਮਾਮਲੇ ਵਿਚ ਬਚਾਉਣ ਦੇ ਬਹਾਨੇ ਉਸ ਨਾਲ ਸਬੰਧ ਬਣਾਏ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਦੋਸ਼ੀਆਂ ਖ਼ਿਲਾਫ਼ ਬਲਾਤਕਾਰ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। ਸ਼ਨਿੱਚਰਵਾਰ ਨੂੰ ਪੁਲਿਸ ਨੇ ਦੋਸ਼ੀ ਨੂੰ ਡਿਊਟੀ ਮੈਜਿਸਟੇ੍ਟ ਖਰੜ ਦੀ ਅਦਾਲਤ ‘ਚ ਪੇਸ਼ ਕੀਤਾ। ਪੁਲਿਸ ਦਾ ਤਰਕ ਸੀ ਕਿ ਮੁਲਜ਼ਮਾਂ ਨੂੰ ਉਨ੍ਹਾਂ ਥਾਵਾਂ ‘ਤੇ ਲਿਜਾ ਕੇ ਪੁੱਛ-ਪੜਤਾਲ ਕੀਤੀ ਜਾਣੀ ਹੈ, ਜਿੱਥੇ ਬਲਾਤਕਾਰ ਹੋਇਆ ਹੈ। ਇਸ ਦੇ ਨਾਲ ਹੀ ਦੋਸ਼ੀ ਤੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਉਸ ਨੇ ਕਿਸ ਮਕਸਦ ਨਾਲ ਬਲਾਤਕਾਰ ਕੀਤਾ ਹੈ। ਜਾਂ ਪਹਿਲਾਂ ਵੀ ਇਸੇ ਬਹਾਨੇ ਕਿਸੇ ਅੌਰਤ ਨਾਲ ਬਲਾਤਕਾਰ ਕੀਤਾ ਹੈ।
ਇਹ ਸੀ ਮਾਮਲਾ
7 ਫਰਵਰੀ ਨੂੰ ਦੁਪਹਿਰ ਕਰੀਬ 1.30 ਵਜੇ ਇਕ ਅੌਰਤ ਆਪਣੇ ਬੱਚੇ ਨੂੰ ਲੈ ਕੇ ਸਕੂਲ ਤੋਂ ਵਾਪਸ ਆ ਰਹੀ ਸੀ। ਘਰ ਨੇੜੇ ਪਹੁੰਚ ਕੇ ਦੋ ਅੌਰਤਾਂ ਨੇ ਅੌਰਤ ਦੇ ਗਲੇ ‘ਚੋਂ ਸੋਨੇ ਦੀ ਚੇਨ ਝਪਟ ਲਈ। ਅੌਰਤ ਨੇ ਜਲਦੀ ਨਾਲ ਟੁੱਟੀ ਹੋਈ ਚੇਨ ਨੂੰ ਫੜ ਲਿਆ। ਇਸ ‘ਤੇ ਦੋਸ਼ੀ ਅੌਰਤਾਂ ਨੇ ਤੁਰੰਤ ਪਿਸਤੌਲ ਕੱਢ ਕੇ ਅੌਰਤ ਦੇ ਸਿਰ ‘ਤੇ ਰੱਖ ਦਿੱਤਾ। ਡਰ ਦੇ ਮਾਰੇ ਅੌਰਤ ਨੇ ਚੇਨ ਛੱਡ ਦਿੱਤੀ। ਦੋਵੇਂ ਅੌਰਤਾਂ ਚੇਨ ਖੋਹ ਕੇ ਫ਼ਰਾਰ ਹੋ ਗਈਆਂ ਅਤੇ ਕੁਝ ਹੀ ਦੂਰੀ ‘ਤੇ ਖੜ੍ਹੇ ਬਾਈਕ ‘ਤੇ ਬੈਠ ਗਈਆਂ, ਜਿਸ ਨੂੰ ਇਕ ਸਰਦਾਰ ਨੌਜਵਾਨ ਚਲਾ ਰਿਹਾ ਸੀ। ਘਟਨਾ ਤੋਂ ਬਾਅਦ ਅੌਰਤ ਨੇ ਰੌਲਾ ਪਾਇਆ, ਜਿਸ ਕਾਰਨ ਸੜਕ ਤੋਂ ਲੰਘ ਰਹੇ ਲੋਕਾਂ ਨੇ ਪਿੱਛਾ ਕਰ ਕੇ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਲਿਆ ਜਦਕਿ ਦੋਵੇਂ ਅੌਰਤਾਂ ਭੱਜਣ ‘ਚ ਕਾਮਯਾਬ ਹੋ ਗਈਆਂ। ਦੂਜੇ ਪਾਸੇ ਸਨੈਚਿੰਗ ਦਾ ਸ਼ਿਕਾਰ ਹੋਈ ਸੁਨੀਤਾ ਨੇ ਦੋਸ਼ ਲਾਇਆ ਸੀ ਕਿ ਮੌਕੇ ‘ਤੇ ਹੀ ਲੋਕਾਂ ਨੇ ਤਿੰਨਾਂ ਮੁਲਜ਼ਮਾਂ ਨੂੰ ਫੜ ਕੇ ਕਾਂਸਟੇਬਲ ਸਤਵੀਰ ਦੇ ਹਵਾਲੇ ਕਰ ਦਿੱਤਾ ਸੀ ਪਰ ਕਾਂਸਟੇਬਲ ਨੇ ਮਿਲੀਭੁਗਤ ਨਾਲ ਦੋਵਾਂ ਅੌਰਤਾਂ ਨੂੰ ਭਜਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।