ਰੇਖਾ ਨਹੀਂ ਸੀ ਬਣਨਾ ਚਾਹੁੰਦੀ ਅਦਾਕਾਰਾ, ਜਾਣੋ ਕਿਉਂ ਮਾਰਨੀ ਪਈ ਬਾਲੀਵੁੱਡ ‘ਚ ਐਂਟਰੀ?

63 views
11 mins read
ਰੇਖਾ ਨਹੀਂ ਸੀ ਬਣਨਾ ਚਾਹੁੰਦੀ ਅਦਾਕਾਰਾ, ਜਾਣੋ ਕਿਉਂ ਮਾਰਨੀ ਪਈ ਬਾਲੀਵੁੱਡ ‘ਚ ਐਂਟਰੀ?

Rekha Acting Career: ਅਦਾਕਾਰਾ ਰੇਖਾ ਦਾ ਕਈ ਦਹਾਕਿਆਂ ਤੱਕ ਬਾਲੀਵੁੱਡ ਇੰਡਸਟਰੀ ‘ਤੇ ਰਾਜ ਰਿਹਾ ਹੈ। ਫਿਲਹਾਲ ਉਹ ਬੇਸ਼ੱਕ ਫਿਲਮਾਂ ਤੋਂ ਦੂਰ ਹੈ ਪਰ ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ‘ਚ ਜ਼ਬਰਦਸਤ ਪਛਾਣ ਬਣਾਈ ਹੈ। ਰੇਖਾ ਨੂੰ ਸਿਲਸਿਲਾ (Silsila) ਤੇ ਉਮਰਾਓ ਜਾਨ (Umrao Jaan) ਵਰਗੀਆਂ ਫਿਲਮਾਂ ਲਈ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਹਾਲਾਂਕਿ, ਇੰਨੀ ਪ੍ਰਸਿੱਧੀ ਹਾਸਲ ਕਰਨ ਦੇ ਬਾਵਜੂਦ, ਰੇਖਾ ਕਦੇ ਵੀ ਆਪਣੀਆਂ ਫਿਲਮਾਂ ਨੂੰ ਜਾਨੂੰਨ ਨਾਲ ਨਹੀਂ ਦੇਖਦੀ ਸੀ। ਇਸ ਦਾ ਵੱਡਾ ਕਾਰਨ ਅਦਾਕਾਰਾ ਬਣਨਾ ਉਨ੍ਹਾਂ ਦੀ ਮਜਬੂਰੀ ਸੀ।

ਫਿਲਮੀ ਦੁਨੀਆ ‘ਚ ਨਾਮ ਤੇ ਪ੍ਰਸਿੱਧੀ ਹਾਸਲ ਕਰਨ ਵਾਲੀ ਰੇਖਾ ਦੇ ਐਕਟਿੰਗ ਕਰੀਅਰ (Rekha Acting Career) ਬਾਰੇ ਉਨ੍ਹਾਂ ਦੇ ਜ਼ਿਆਦਾਤਰ ਪ੍ਰਸ਼ੰਸਕ ਜਾਣਦੇ ਹਨ। ਹਾਲਾਂਕਿ, ਸ਼ਾਇਦ ਹੀ ਕੋਈ ਇਹ ਜਾਣਦਾ ਹੋਵੇਗਾ ਕਿ ਰੇਖਾ ਨਾ ਤਾਂ ਇਸ ਇੰਡਸਟਰੀ ‘ਚ ਨਾ ਹੀ ਆਉਣਾ ਚਾਹੁੰਦੀ ਸੀ ਤੇ ਅਭਿਨੇਤਰੀ ਬਣਨ ਦਾ ਕੋਈ ਵਿਚਾਰ ਸੀ, ਬਲਕਿ ਉਨ੍ਹਾਂ ਦਾ ਸੁਪਨਾ ਏਅਰ ਹੋਸਟੈੱਸ (Rekha Air hostess dream) ਬਣ ਕੇ ਉੱਚੀ ਉਡਾਣ ਭਰਨਾ ਸੀ। ਖੁਦ ਇੱਕ ਇੰਟਰਵਿਊ ਵਿੱਚ ਅਦਾਕਾਰਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਇੱਛਾ ਨਾ ਹੋਣ ਦੇ ਬਾਵਜੂਦ ਛੋਟੀ ਉਮਰ ਵਿੱਚ ਹੀ ਫਿਲਮ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਐਕਟਿੰਗ ਨਹੀਂ ਕਰਨਾ ਚਾਹੁੰਦੀ ਸੀ।

ਇੰਟਰਵਿਊ ‘ਚ ਰੇਖਾ ਨੇ ਦੱਸਿਆ ਸੀ ਕਿ ਕੁਲਜੀਤ ਪਾਲ ਤੇ ਸ਼ਤਰੂਜੀਤ ਪਾਲ ਦੋਵੇਂ ਹੀਰੋਇਨ ਦੀ ਭਾਲ ‘ਚ ਸਨ, ਜਦੋਂ ਉਹ ਮਦਰਾਸ ਆਏ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਕੋਈ ਸਾਊਥ ਇੰਡੀਅਨ ਕੁੜੀ ਹੈ। ਥੋੜ੍ਹਾ ਜਿਹੀ ਹਿੰਦੀ ਬੋਲਦੀ ਹੋਵੇ ਪਰ ਮੈਨੂੰ ਹਿੰਦੀ ਨਹੀਂ ਆਉਂਦੀ ਸੀ। ਇਸ ਲਈ ਉਹ ਲੋਕ ਮੈਨੂੰ ਮਿਲਣ ਆਏ। ਉਹ ਮੇਰੀ ਮਾਂ ਕੋਲ ਆਇਆ। ਫਿਰ ਮੈਨੂੰ ਪੁੱਛਣ ਲੱਗੇ- ‘ਤੁਸੀਂ ਹਿੰਦੀ ਜਾਣਦੇ ਹੋ’ ਤਾਂ ਮੈਂ ‘ਨਹੀਂ’ ਕਿਹਾ।

ਇਹ ਵੀ ਪੜ੍ਹੋ: ਕਾਰ ਦੇ ਵਾਈਪਰ ਦੀ ਵਰਤੋਂ ਕਰਨ ਦਾ ਇਹ ਹੈ ਸਹੀ ਤਰੀਕਾ, ਜੇਕਰ ਤੁਸੀਂ ਗਲਤੀ ਕਰਦੇ ਹੋ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ

ਉਨ੍ਹਾਂ ਕਿਹਾ, ‘ਤੁਸੀਂ ਹਿੰਦੀ ਫਿਲਮਾਂ ‘ਚ ਕੰਮ ਕਰਨਾ ਚਾਹੁੰਦੇ ਹੋ?’ ਤਾਂ ਮੈਂ ‘ਹਾਂ’ ਕਿਹਾ। ਤਾਂ ਉਨ੍ਹਾਂ ਕਿਹਾ, ‘ਠੀਕ ਹੈ, ਅਸੀਂ ਕੱਲ੍ਹ ਆ ਕੇ ਸਾਈਨ ਕਰ ਲਵਾਂਗੇ।’ ਮੇਰਾ ਅੰਦਾਜ਼ਾ ਹੈ ਕਿ ਇਹ ਕਿਸਮਤ ਸੀ, ਇਸ ਲਈ ਇਹ ਮਿਲ ਗਿਆ। ਰੇਖਾ ਮੁਤਾਬਕ ਆਪਣੇ ਕਰੀਅਰ ਦੇ ਸ਼ੁਰੂਆਤੀ 6 ਤੋਂ 7 ਸਾਲਾਂ ‘ਚ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਪਰ, ਕਿਉਂਕਿ ਇਹ ਉਨ੍ਹਾਂ ਦੇ ਮਾਤਾ-ਪਿਤਾ ਦੀ ਇੱਛਾ ਸੀ ਤੇ ਉਸ ਸਮੇਂ ਘਰ ਦੀ ਆਰਥਿਕ ਸਥਿਤੀ ਵੀ ਚੰਗੀ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਮਜਬੂਰੀ ਵਿੱਚ ਅਦਾਕਾਰੀ ਦੀ ਚੋਣ ਕਰਨੀ ਪਈ।

ਇਹ ਵੀ ਪੜ੍ਹੋ: Kapil Sharma Depression: ਕਪਿਲ ਸ਼ਰਮਾ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ, ਆਉਂਦੇ ਸਨ ਆਤਮਹੱਤਿਆ ਦੇ ਖਿਆਲ, ਹੁਣ ਸਭ ਕੁਝ ਖ਼ਤਮ

Previous Story

25 साल की लेडी डॉक्टर का आखिरी मैसेज, बयां किया दर्द- मैं सुंदर नहीं दिखती, बुरे ख्याल आते हैं

Next Story

ਗੁਜਰਾਤ ‘ਚ ਹੈ ਦੁਨੀਆ ਦਾ ਸਭ ਤੋਂ ਅਮੀਰ ਪਿੰਡ, 7600 ਘਰਾਂ ਵਾਲੇ ਪਿੰਡ ‘ਚ 17 ਬੈਂਕ

Latest from Blog

Website Readers