ਲੁਧਿਆਣਾ 11 ਮਾਰਚ (ਉਂਕਾਰ ਸਿੰਘ ਉੱਪਲ) ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਵਲੋਂ ਇਸ ਸਾਲ ਕੁੱਲ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਅਪਣਾ ਦੂਜਾ ਬਜਟ ਪੇਸ਼ ਕੀਤਾ ਗਿਆ ਜਿਸਨੂੰ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਨੇ ਲੋਕ ਪੱਖੀ ਦੱਸਿਆ। ਉਨ੍ਹਾਂ ਇਸ ਬਜਟ ਦੀ ਸ਼ਲਾਘਾ ਕਰਦਿਆਂ ਇਸਨੂੰ ਹਰ ਵਰਗ ਦੀਆਂ ਉਮੀਦਾਂ ਉੱਤੇ ਖਰਾ ਉਤਰਿਆ ਬਜਟ ਦੱਸਿਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਅਹਿਮੀਅਤ ਦਿੰਦਿਆਂ 12 ਤੋਂ 15% ਦਾ ਵਾਧਾ, ਸਿਹਤ ਸਬੰਧੀ ਫੰਡਾਂ ਚ 10% ਵਾਧਾ, ਹੋਰ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹਣ ਦੀ ਯੋਜਨਾ, ਖੇਡਾਂ ਦੇ ਖੇਤਰ ਵਿੱਚ 55% ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੈਗੂਲਰ ਭਰਤੀ ਕੀਤੀ ਗਈ ਤੇ 26797 ਨੌਕਰੀਆਂ ਦਿੱਤੀ ਗਈਆਂ। ਕਿਸਾਨਾਂ ਨੂੰ ਖੇਤੀਬਾੜੀ ਲਈ ਮੁਫਤ ਬਿਜਲੀ ਚਾਲੂ ਰੱਖਣ ਦੇ ਨਾਲ ਨਾਲ ਹਰੇਕ ਘਰ ਨੂੰ 300 ਯੂਨੀਟ ਮੁਫ਼ਤ ਬਿਜਲੀ ਦਿੱਤੀ ਗਈ ਜਿਸ ਨਾਲ ਹੁਣ ਜ਼ੀਰੋ ਬਿੱਲ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੁੱਕਦੀ ਗੱਲ 2023-24 ਦਾ ਬਜਟ ਪਿਛਲੇ ਸਾਲ ਨਾਲ਼ੋਂ 26 ਫੀਸਦੀ ਵੱਧ ਹੈ ਜਿਸ ਨਾਲ ਹਰ ਵਰਗ ਦੇ ਚੇਹਰੇ ਉੱਤੇ ਖੁਸ਼ੀ ਨਜਰ ਆ ਰਹੀ ਹੈ ਪਰ ਇਸ ਲੋਕ ਪੱਖੀ ਬਜਟ ਕਾਰਨ ਵਿਰੋਧੀਆਂ ਦੇ ਚੇਹਰੇ ਮੁਰਝਾਏ ਹਨ।
Latest from Blog
ਸਾਊਥ ਸਟਾਰ ਧਨੁਸ਼ ਚੇਨਈ ‘ਚ ਕਰੋੜਾਂ ਦੇ ਆਲੀਸ਼ਾਨ ਘਰ ‘ਚ ਰਹਿੰਦੇ ਹਨ, ਦੇਖੋ ਖੂਬਸੂਰਤ ਤਸਵੀਰਾਂ…
प्रहलाद सिंह का कहना है कि यदि कोई व्यक्ति अपने घरों के ऊपर सोलर पैनल लगाता है तो उसके खराब…
Shilpa Shetty Akshay Kumar Breakup Story: बॉलीवुड अभिनेत्री शिल्पा शेट्टी एक समय में अक्षय कुमार (Akshay…
बिजनौर जनपद के गड़ी गांव निवासी मुस्कान का निकाह पांच वर्ष पूर्व मुजफ्फरनगर जनपद के ककरौली…
जमशेदपुर के सोनारी थाना पुलिस ने बीते 10 मार्च को हुए गोली कांड का खुलासा कर…