ਸ਼੍ਰੋਮਣੀ ਅਕਾਲੀ ਦੱਲ ਦਾ ਪੱਲਾ ਛੱਡ ਬੀ.ਜੇ.ਪੀ. ‘ਚ ਸਾਮਿਲ ਹੋਏ ਉਘੇ ਸਮਾਜ ਸੇਵਕ ਭੁਪਿੰਦਰ ਸਿੰਘ ਧੀਮਾਨ

9870 views
7 mins read

ਨਕੋਦਰ: ਨਕੋਦਰ ਦੇ ਉਘੇ ਸਮਾਜ ਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਧੀਮਾਨ ਨੇ ਅਕਾਲੀ ਦਲ ਦਾ ਪੱਲਾ ਛੱਡਕੇ ਭਾਰਤੀਯ ਜਨਤਾ ਪਾਰਟੀ ਦੇ ਮਹਾਂ ਮੰਤਰੀ ਰਜੇਸ਼ ਬਾਘਾ ਅਤੇ ਜਿਲ੍ਹਾ ਜਲੰਧਰ ਦਿਹਾਤੀ (ਦੱਖਣੀ) ਦੇ ਨਵ-ਨਿਯੁਕਤ ਪ੍ਰਧਾਨ ਪੰਕਜ ਢੀਂਗਰਾ ਦੀ ਛੱਤਰ ਛਾਇਆ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੇ ਦੇਸ਼ ‘ਚ ਵੱਧਦੀ ਲੋਕਪ੍ਰਿਅਤਾ ਅਤੇ ਸਮੁੱਚੇ ਪੰਜਾਬ ‘ਚ ਅਪਣੇ ਨੇਕ ਇਰਾਦਿਆਂ ਨਾਲ ਅਪਣੇ ਕਦਮ ਅਗਾਂਹ ਵੱਧਾਉੰਦੀ ਭਾਰਤੀਯ ਜਨਤਾ ਪਾਰਟੀ ਦੀ ਚੰਗੀ ਸੋਚ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਭਰ ਚੋਂ ਕਈ ਉਘੇ ਲੀਡਰ ਹੋਰਾਂ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਪਰੇਸ਼ਾਨ ਹੋਕੇ ਆਏ ਦਿਨ ਬੀ.ਜੀ.ਪੀ.ਸਾਮਿਲ ਹੋ ਰਹੇ ਹਨ, ਇਸੇ ਕੜੀ ਦਾ ਹਿੱਸਾ ਬਣਦਿਆਂ ਨਕੋਦਰ ਦੇ ਉਘੇ ਸਮਾਜ ਸੇਵਕ ਅਤੇ ਪ੍ਰਸਿੱਧ ਉਦਯੋਗ ਪਤੀ ਭੁਪਿੰਦਰ ਸਿੰਘ ਧੀਮਾਨ ਨੇ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਭਾਰਤੀਯ ਜਨਤਾ ਪਾਰਟੀ ‘ਚ ਸਾਮਿਲ ਹੋਕੇ ਪਾਰਟੀ ਦਾ ਮਾਨ ਵਧਾਉਣ ‘ਚ ਅਪਣਾ ਵੱਡਮੁਲਾ ਯੋਗਦਾਨ ਪਾਉਂਦੇ ਹੋਏ ਕਮਲ ਦੇ ਫੁੱਲ ਤੇ ਮੋਹਰ ਲਗਾ ਦਿੱਤੀ। ਇਸ ਵਿਸ਼ੇਸ਼ ਮੌਕੇ ਤੇ ਭਾਰਤੀਯ ਜਨਤਾ ਪਾਰਟੀ ਦੇ ਮਹਾਂ ਮੰਤਰੀ ਪੰਜਾਬ ਰਾਜੇਸ਼ ਬਾਘਾ, ਜਿਲ੍ਹਾ ਜਲੰਧਰ ਦਿਹਾਤੀ (ਦੱਖਣੀ) ਬੀ.ਜੇ.ਪੀ ਦੇ ਨਵ-ਨਿਯੁਕਤ ਪ੍ਰਧਾਨ ਪੰਕਜ ਢੀਂਗਰਾ, ਯੁਵਾ ਮੋਰਚਾ ਬੀ.ਜੇ.ਪੀ.ਜਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਅਰਵਿੰਦ ਚਾਵਲਾ (ਸੈਫ਼ੀ), ਸਤੀਸ਼ ਬਜਾਜ਼ ਸੀਨੀਅਰ ਬੀ.ਜੇ.ਪੀ ਆਗੂ, ਅਸ਼ਵਨੀ ਲੂਥਰਾ ਬੀ.ਜੇ.ਪੀ.ਆਗੂ, ਅੇੈਡਵੋਕੇਟ ਰਾਕੇਸ਼ ਤਿਵਾੜੀ ਬੀ.ਜੇ.ਪੀ ਆਗੂ, ਸਾਬਕਾ ਕੌਂਸਲਰ ਨਰੇਸ਼ ਖਾਨ, ਦਿਨੇਸ਼ ਬਿਲਗਾ ਆਦੀ ਪਾਰਟੀ ਵਰਕਰ ਮੌਜੂਦ ਸਨ।

This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Previous Story

ਪ੍ਰਸਿੱਧ ਕਬੱਡੀ ਕੁਮੈਂਟਰ ਰਾਜਨ ਕਲਿਆਣ ਦਾ ਸਿੰਗਲ ਟਰੈਕ “ਸੰਦੀਪ ਸਿਓਂ ਤੇਰੇ ਬਾਝੋਂ” ਹੋਇਆ ਮੁੱਕਮਲ l

Next Story

Liquor Smuggling: छपरा में शराब तस्करों के आगे वर्दी बेबस! रेड डालने गई पुलिस पर हमला, VIDEO भी वायरल

Latest from Blog

Website Readers