ਪ੍ਰਸਿੱਧ ਕਬੱਡੀ ਕੁਮੈਂਟਰ ਰਾਜਨ ਕਲਿਆਣ ਦਾ ਸਿੰਗਲ ਟਰੈਕ “ਸੰਦੀਪ ਸਿਓਂ ਤੇਰੇ ਬਾਝੋਂ” ਹੋਇਆ ਮੁੱਕਮਲ l

3830 views
4 mins read

ਨਕੋਦਰ: ਵਿਸ਼ਵ ਪ੍ਰਸਿੱਧ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਸਿੰਗਲ ਟਰੈਕ ਸੰਦੀਪ ਸਿਓਂ ਤੇਰੇ ਬਾਝੋਂ ਹੋਇਆ ਮੁੱਕਮਲ l ਪ੍ਰੈਸ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ 14 ਮਾਰਚ ਨੂੰ ਸੰਦੀਪ ਸਿੰਘ ਨੰਗਲ ਅੰਬੀਆਂ ਪੂਰੀ ਦੁਨੀਆ ਨੂੰ ਅਲਵਿਦਾ ਕਹਿ ਗਿਆ, ਉਨ੍ਹਾਂ ਦੀ ਯਾਦ ਵਿੱਚ ਪ੍ਰਸਿੱਧ ਕਬੱਡੀ ਕੁਮੈਂਟਰ ਰਾਜਨ ਕਲਿਆਣ ਵੱਲੋਂ ਸ਼ਰਧਾਂਜਲੀ ਦੇ ਤੌਰ ਤੇ ਸੰਦੀਪ ਸਿਓਂ ਤੇਰੇ ਬਾਝੋਂ ਜੱਗ ਸੁਨਾਂ ਸੁਨਾਂ ਲੱਗਦਾ ਏ ਸਰੋਤਿਆਂ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹੋ ਰਿਹਾ ਜਿਸ ਦੀ ਰਿਕਾਰਡਿੰਗ ਲੰਦਨ ਸਟੂਡੀਓ ਵਿੱਚ ਮੁਕੰਮਲ ਹੋਈ l ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਗੀਤ ਨੂੰ ਕਬੱਡੀ ਕੁਮੈਂਟਰ ਰਾਜਨ ਕਲਿਆਣ ਨੇ ਆਪਣੀ ਕਲਮ ਨਾਲ ਲਿਖਿਆ ਅਤੇ ਇਸ ਗੀਤ ਦਾ ਮਿਊਜ਼ਿਕ ਅਸ਼ੋਕ ਸ਼ਰਮਾ ਅਤੇ ਸਾਹਿਲ ਸ਼ਰਮਾ ਨੇ ਖੂਬਸੂਰਤੀ ਨਾਲ ਸ਼ਿੰਗਾਰਿਆ ਅਖੀਰ ਵਿੱਚ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਅਤੇ ਪੂਰੀ ਦੁਨੀਆ ਸੰਦੀਪ ਨੰਗਲ ਅੰਬੀਆਂ ਨੂੰ ਹਮੇਸ਼ਾ ਹੀ ਪਿਆਰ ਕਰਦੀ ਰਹੇਗੀ l

Previous Story

अनुपम खेर ने रोते हुए बताई 45 साल की दोस्ती की दास्तां, कहा-‘आदत बन गया था सतीश कौशिक, रोज सुबह 8 बजे…’

Next Story

ਸ਼੍ਰੋਮਣੀ ਅਕਾਲੀ ਦੱਲ ਦਾ ਪੱਲਾ ਛੱਡ ਬੀ.ਜੇ.ਪੀ. ‘ਚ ਸਾਮਿਲ ਹੋਏ ਉਘੇ ਸਮਾਜ ਸੇਵਕ ਭੁਪਿੰਦਰ ਸਿੰਘ ਧੀਮਾਨ

Latest from Blog

Website Readers