ਚੌਕੀ ਆਂਸਰੋ ਦੀ ਪੁਲਿਸ ਵਲੋੰ 750 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਆਕਤੀ ਕੀਤਾ ਕਾਬੂ।

3005 views
8 mins read
IMG-20230310-WA0041

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ.ਸ਼੍ਰੀ ਭਾਗੀਰਥ ਸਿੰਘ ਮੀਣਾ ਵਲੋੰ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋ ਪੁਲਿਸ ਚੌਕੀ ਆਂਸਰੋ ਦੀ ਪੁਲਿਸ ਨੇ ਹਾਈ ਟੇਕ ਨਾਕੇ ਦੌਰਾਨ 750 ਨਸ਼ੀਲੀਆਂ ਗੋਲ਼ੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਆਸਰੋਂ ਦੇ ਐੱਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਏ.ਐਸ.ਆਈ.ਰਘਵੀਰ ਸਿੰਘ ,ਏ.ਐਸ.ਆਈ.ਕੁਲਵੰਤ ਸਿੰਘ ,ਏ.ਐਸ.ਆਈ.ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾ ਦੀ ਭਾਲ ਚ ਵਹੀਕਲਾਂ ਦੀ ਚੈਕਿੰਗ ਸਬੰਧੀ ਆਂਸਰੋ ਹਾਈਟੈੱਕ ਨਾਕੇ ਤੇ ਮੌਜੂਦ ਸਨ ਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਬੱਸ ਸਵਾਰੀਆਂ ਚੰਡੀਗੜ੍ਹ ਸਾਇਡ ਤੋੰ ਆਈ ਜਿਸ ਨੂੰ ਰੋਕ ਕੇ ਚੈਕਿੰਗ ਕਰਨੀ ਸ਼ੁਰੂ ਕੀਤੀ ਤਾਂ ਬੱਸ ਦੇ ਪਿਛਲੇ ਦਰਵਾਜੇ ਤੋੰ ਇੱਕ ਮੋਨਾ ਵਿਆਕਤੀ ਜਿਸ ਨੇ ਆਪਣੇ ਹੱਥ ਚ ਇਕ ਰੈਡੀਮੈਟ ਲਿਫਾਫਾ ਫੜਿਆ ਹੋਇਆ ਸੀ ਜਲਦੀ ਨਾਲ ਬੱਸ ਦੇ ਪਿਛਲੇ ਦਰਵਾਜੇ ਤੋ ਉਤਰ ਕੇ ਤੇਜ ਕਦਮੀ ਪੁਲ ਆਸਰੋਂ ਵੱਲ ਨੂੰ ਚੱਲ ਪਿਆ ਪੁਲਿਸ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਸਦਾ ਪਿੱਛਾ ਕੀਤਾ ਆਪਣੇ ਪਿੱਛੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕੇ ਵਿਆਕਤੀ ਨੇ ਸੱਜੇ ਹੱਥ ਚ ਫੜਿਆ ਲਿਫਾਫਾ ਜਲਦੀ ਨਾਲ ਸੜਕ ਤੇ ਸੁੱਟ ਦਿੱਤਾ ਪੁਲਿਸ ਪਾਰਟੀ ਨੂੰ ਉਸ ਨੂੰ ਰੋਕਿਆ ਅਤੇ ਸੁੱਟੇ ਲਿਫਾਫੇ ਨੂੰ ਚੁੱਕਿਆ ਅਤੇ ਲਿਫਾਫੇ ਦੀ ਜਾਂਚ ਕੀਤੀ ਜਾਂਚ ਕਰਨ ਤੇ ਲਿਫਾਫੇ ਵਿੱਚੋ ਨਸ਼ੀਲੀਆਂ alprazolam 0.5 mg ਮਾਰਕਾ alprasaff 0.5 gm ਗੋਲੀਆਂ ਦੇ 75 ਪੱਤੇ ਹਰੇਕ ਪੱਤੇ ਵਿਚ 10/10 ਗੋਲੀਆਂ ਕੁੱਲ 750 ਗੋਲੀਆਂ ਬਰਾਮਦ ਹੋਈਆਂ। ਫੜੇ ਗਏ ਦੋਸ਼ੀ ਦੀ ਪਹਿਚਾਣ ਬਲਦੀਪ ਸਿੰਘ ਉਰਫ ਦੀਪਾ ਪੁੱਤਰ ਝਲਮਣ ਸਿੰਘ ਵਾਸੀ ਪਿੰਡ ਨੰਗਲਾਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦੇ ਤੌਰ ਤੇ ਹੋਈ । ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਥਾਣਾ ਕਾਠਗੜੵ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Previous Story

  ਸਿੱਖਿਆ ਵਿਭਾਗ ਦਾਖਲਾ ਮੁਹਿੰਮ ਵਧਾਉਣ ਲਈ ਹੋਇਆ ਪੱਬਾ ਭਾਰ।

  Next Story

  ਟਿਊਸ਼ਨ ਅਧਿਆਪਕ ਨੇ ਵਿਦਿਆਰਥੀ ਦੇ ਸਿਰ ਚ ਚਾਹ ਦਾ ਭਰਿਆ ਗਲਾਸ ਮਾਰਕੇ ਕੀਤਾ ਜਖ਼ਮੀ ।

  Latest from Blog

  Website Readers