ਸਿੱਖਿਆ ਵਿਭਾਗ ਵਲੋੰ ਸਿੱਖਿਆ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਹਮੇਸ਼ਾਂ ਕੋਸ਼ਿਸ਼ਾਂ ਵਿਚ ਰਹਿੱਦਾ ਹੈ।ਵਤੇ ਹਰ ਵਾਰ ਨਵੇਂ ਤੋਂ ਨਵੇਂ ਤਜਰਬੇ ਕਰਨ ਲਈ ਚਰਚਾ ਵਿੱਚ ਰਿਹਾ ਹੈ।ਇਸੇ ਲੜੀ ਦੇ ਅੰਤਰਗਤ ਸੂਬੇ ਦੇ ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਨੂੰ ਤੇ ਸੰਸਥਾ ਦੇ ਮੁਖੀਆਂ ਨੂੰ ਇਸ ਸਾਲ ਵਿੱਚ ਪਿਛਲੇ ਵਿੱਦਿਅਕ ਵਰ੍ਹੇ ਤੋਂ ਇੱਕ ਲਖ ਵੱਧ ਵਿਦਿਆਰਥੀ ਸਕੂਲਾਂ ਵਿੱਚ ਦਾਖਲ ਕਰਨ ਦਾ ਹੁਕਮ ਥੋਪਿਆ ਗਿਆ ਹੈ। ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਨੂੰ ਦਾਖ਼ਲ ਮੁਹਿੰਮ ਵਧਾਉਣ ਲਈ ਸਵੇਰੇ ਅੱਠ ਵਜੇ ਤੋਂ ਰਾਤ ਅੱਠ ਵਜੇ ਤੱਕ ਦਾਖਲਾ ਵਧਾਓ ਮੁਹਿੰਮ ਜਾਰੀ ਰੱਖਣ ਲਈ ਫੁਰਮਾਨ ਜਾਰੀ ਕੀਤਾ ਹੈ। ਪਿੰਡਾਂ ਵਿਚ ਫਲੈਕਸਾਂ ਤੇ ਬੈਨਰਾ ਨਾਲ ਦਾਖਲਾ ਮੁਹਿੰਮ ਵਧਾਉਣ ਲਈ ਦੀਵਾਰਾਂ ਭਰੀਆਂ ਜਾ ਰਹੀਆਂ ਹਨ। ਦੂਸਰੇ ਪਾਸੇ ਵਿਭਾਗ ਵੱਲੋਂ ਬੋਰਡ ਤੇ ਨਾਨ ਬੋਰਡ ਦੀਆਂ ਸਲਾਨਾ ਪ੍ਰੀਖਿਆ ਵੀ ਸ਼ੁਰੂ ਕੀਤੀਆਂ ਗਈਆਂ ਹਨ। ਅਧਿਆਪਕ ਸ਼ਸ਼ੋਪੰਜ ਵਿਚ ਸਹਿਮੇ ਹੋਏ ਤੇ ਡਰ ਦੇ ਮਾਰੇ ਇਹ ਪੁੱਛਣ ਤੋਂ ਗ਼ੁਰੇਜ਼ ਕਰ ਰਹੇ ਹਨ ਕਿ ਅਸੀਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਨੇਪਰੇ ਚਾੜ੍ਹੀਏ ਜਾਂ ਦਾਖ਼ਲਾ ਮੁਹਿੰਮ ਵਧਾਉਣ ਲਈ ਪਿੰਡਾਂ ਵਿਚ ਦੌੜ ਭੱਜ ਕਰੀਏ। ਇਥੋਂ ਤੱਕ ਕਿ ਸਿੱਖਿਆ ਮੰਤਰੀ ਵਲੋਂ ਤਾਂ ਮਿਡ ਡੇ ਮੀਲ ਵਰਕਰਾਂ ਨੂੰ ਵੀ ਇਸ ਗਤੀਵਿਧੀ ਵਿਚ ਡਟਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।ਹਰ ਇਕ ਅਧਿਆਪਕ ਤੇ ਘੱਟੋ ਘਟ ਇੱਕ ਬੱਚਾ ਲਾਜ਼ਮੀ ਦਾਖਲ ਕਰਨ ਦਾ ਹੁਕਮ ਥੋਪਿਆ ਗਿਆ ਹੈ। ਅਧਿਆਪਕਾਂ ਨੂੰ ਪਿੰਡਾਂ ਦੇ ਢਾਬੇ, ਜਾਂ ਹੋਰ ਜਨਤਕ ਥਾਵਾਂ ਤੋਂ ਜਿਥੇ ਵੀ ਸਿੱਖਿਆਂ ਤੋਂ ਵਿਰਵੇ ਬੱਚੇ ਹਨ ਉਨ੍ਹਾਂ ਨੂੰ ਸਕੂਲਾਂ ਵਿਚ ਲਿਆਉਣ ਦੀ ਗੱਲ ਕਹੀ।
ਵੱਖ ਵੱਖ ਯੂਨੀਅਨਾਂ ਵੱਲੋਂ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ।ਜੀ ਟੀ ਯੂ ਪ੍ਰਧਾਨ ਕੁਲਦੀਪ ਦੌੜਕਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਇਹ ਮਹਿਜ ਇੱਕ ਡਰਾਮੇਬਾਜ਼ੀ ਹੈ। ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਾਂ ਅਨੁਸਾਰ ਤੇ ਵਿਸ਼ਾ ਵਾਰ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਨੂੰ ਪਹਿਲ ਦਿੱਤੀ ਜਾਵੇ। ਇਲਾਹਾਬਾਦ ਹਾਈਕੋਰਟ ਦੇ ਦੇ ਫੈਸਲੇ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ ਜਿਸ ਵਿੱਚ ਦਸਿਆ ਗਿਆ ਹੈ ਕਿ ਸੰਵਿਧਾਨ ਦੇ ਤੌਰ ਤੇ ਜਿਹੜਾ ਵੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਖਜ਼ਾਨੇ ਚੋਂ ਵਿੱਤੀ ਲਾਭ ਲੈ ਰਿਹਾ ਹੈ ਉਹ ਆਪਣੇ ਬੱਚੇ ਜਾਂ ਆਸ਼ਰਿਤਾਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਉਣ। ਇਹ ਪਹਿਲ ਲੀਡਰ ਆਪਣੇ ਪਰਿਵਾਰ ਤੋਂ ਕਰਨ। ਅਜੇ ਚਾਹੜ ਮਜਾਰਾ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਬੰਦ ਕਰਕੇ ਸਰਕਾਰੀ ਕਾਲਜਾਂ ਵਿੱਚ ਅਸਾਮੀਆਂ ਨੂੰ ਭਰਨ ਲਈ ਤਰਜੀਹ ਦੇਣ।ਇਸ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਆਗੂਆਂ ਮੁਲਖ ਰਾਜ, ਹਰਮਿੰਦਰ ਉਪਲ ਤੇ ਹੋਰ ਜਥੇਬੰਦੀਆਂ ਵੱਲੋਂ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਬੱਚਿਆਂ ਦੇ ਮਾਪਿਆਂ ਵਲੋਂ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਿੱਖਿਆਂ ਦਾ ਮਿਆਰ ਡਿਗੇਗਾ ਤੇ ਜਿਹੜੇ ਬੱਚੇ ਪੜ੍ਹਨ ਵਾਲੇ ਹਨ ਉਹ ਵੀ ਪੜਾਈ ਤੋ ਪਛੜ ਜਾਣਗੇ। ਮਾਪਿਆਂ ਵਲੋਂ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ ਕਿ ਉਹ ਅਧਿਆਪਕਾਂ ਨੂੰ ਪਿੰਡਾਂ ਵਿਚ ਘੁਮਾਉਣ ਦੀ ਬਜਾਏ ਸਕੂਲਾਂ ਵਿੱਚ ਪੜ੍ਹਾਉਣ ਲਈ ਰਹਿਣ ਦੇਣ। ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਸਿੱਖਿਆ ਵਿਭਾਗ ਹਮੇਸ਼ਾ ਹੀ ਆਪਣੇ ਨਵੇਂ ਨਵੇਂ ਤਜਰਬਿਆਂ ਵਿਚ ਕੋਸ਼ਿਸ਼ ਕਰਕੇ ਫਲੌਪ ਰਿਹਾ ਹੈ।
-
*ਸਿੱਖਿਆ ਮੰਤਰੀ ਵਲੋੰ ਅਧਿਆਪਕਾਂ ਨੂੰ ਸਵੇਰੇ 8 ਵਜੇ ਤੋੰ ਰਾਤ 8 ਵਜੇ ਤੱਕ ਡਿਊਟੀ ਤੇ ਰਹਿਣ ਦਾ ਤੁਗਲਕੀ ਫਰਮਾਨ ਜਾਰੀ*