ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੇ ਦਿਸਾ ਨਿਰਦੇਸਾਂ ਤਹਿਤ ਜਿਲ੍ਹੇ ਭਰ ਦੇ ਸਰਕਾਰੀ ਸਿਹਤ ਕੇਦਰਾਂ ਤੇ ਆਮ ਲੋਕਾਂ ਨੂੰ ਡੇਗੂ ਦੇ ਪੈਦਾ ਹੋਣ ਵਾਲੇ ਲਾਰਵੇ ਸਬੰਧੀ ਟੀਮਾਂ ਵਲੋ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸੇ ਮੁਹਿੰਮ ਤਹਿਤ ਅੱਜ ਰਾਜਗੂਰ ਨਗਰ ਜੀ ਬਲਾਕ ਵਿਚ ਲੋਕਾਂ ਨੂੰ ਘਰ ਘਰ ਜਾਂ ਕੇ ਜਾਗਰੂਕ ਕੀਤਾ ਗਿਆ ਅਤੇ ਕਈ ਥਾਂਵਾਂ ਤੇ ਲਾਰਵਾ ਵੀ ਚੈਅ ਕੀਤਾ ਗਿਆ।ਇਸ ਮੌਕੇ ਸਰਕਾਰੀ ਪ੍ਰਾਇਮਾਰੀ ਸਮਾਰਟ ਸਕੂਲ ਨੰਬਰ ਸੱਤ ਵਿਚ ਅਧਿਆਪਕਾਂ ਨੂੰ ਜਾਗਰੂਕ ਕਰਦੇ ਮਾਸ ਮੀਡੀਆ ਵਿੰਗ ਦੇ ਜਿਲ੍ਹਾ ਅਫਸਰ ਪਰਮਿੰਦਰ ਸਿੰਘ, ਜਿਲ੍ਹਾ ਮਾਸ ਮੀਡੀਆਂ ਅਫਸਰ ਦਲਜੀਤ ਸਿੰਘ,ਜਿ਼ਲਾ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ, ਐਟੀ ਲਾਰਵਾ ਵਿੰਗ ਤੋ ਐਸ ਆਈ ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ ਐਸ ਆਈ ਨੇ ਦੱਸਿਆ ਕਿ ਡੇਗੂ ਸਹਿਰਾਂ ਦੇ ਵੱਖ ਵੱਖ ਖੇਤਰਾਂ ਤੋ ਇਲਾਵਾ ਸ਼ਹਿਰ ਦੇ ਰਾਜਗੂਰ ਨਗਰ, ਬੀ ਆਰ ਐਸ ਨਗਰ , ਕਿਚਲੂ ਨਗਰ ਅਤੇ ਮਾਡਲ ਟਾਊਨ ਆਦਿ ਥਾਂਵਾਂ ਤੇ ਵੱਧ ਫੈਲਦਾ ਹੈ। ਡੇਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਉਨਾਂ ਡੇਗੂ ਅਤੇ ਮਲੇਰੀਆ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਜੇਕਰ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ।ਇਸ ਮੌਕੇ ਲੋਕਾਂ ਨੂੰ ਜਾਗਰੁਕ ਕਰਦੇ ਸਮੇ ਉਨਾਂ ਬਚਾਅ ਦੇ ਸਾਧਨ ਦੱਸੇ ਕਿਹਾ ਕਿ ਕੂਲਰਾਂ ,ਗਮਲਿਆ, ਫਰਿੱਜ਼ਾ ਦੇ ਪਿਛਲੇ ਪਾਸੇ ਲੱਗੀਆਂ ਟਰੇਆ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਸੁੱਕਰਵਾਰ ਦਾ ਦਿਨ ਕੂਲਰਾਂ ਅਤੇ ਗਮਲਿਆਂ ਆਦਿ ਵਿਚੋ ਪਾਣੀ ਕੱਢ ਕੇ ਇਹ ਦਿਨ ਡਰਾਈ ਡੇਅ ਵਜੋ ਮਨਾਇਆ ਜਾਵੇ, ਬੁਖਾਰ ਹੋਣ ਦੀ ਹਾਲਤ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ।ਬਿਮਾਰੀਆਂ ਤੋ ਬਚਣ ਸਬੰਧੀ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸ ਵਿਅਕਤੀ ਨੂੰ ੳਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਹ ਨੇੜੇ ਦੇ ਸਿਹਤ ਕੇਦਰ ਵਿਚ ਜਾਂ ਆਪਣਾ ਚੈਕਅਪ ਜਰੂਰ ਕਰਵਾਉਣਾ ਚਾਹੀਦੀ ਹੈ।
Latest from Blog
सुनील ग्रोवर (Sunil Grover) की कॉमिक टाइमिंग कमाल की है. उन्होंने कई बागी, तांडव और सनफ्लॉवर…
NEW DELHI: Proceedings in both Lok Sabha and Rajya Sabha were adjourned till 4 p.m and…
Atique Ahmed News Update: माफिया अतीक अहमद को बेहद कड़ी सुरक्षा के बीच प्रयागराज लाया जा…
900 People Committed Mass Suicide: ਅੰਧਵਿਸ਼ਵਾਸ ਤੇ ਜਾਦੂ-ਟੂਣੇ ਵਰਗੀਆਂ ਗੱਲਾਂ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾਂ…
Beer In Shoes Sole: ਤੁਸੀਂ ਹੁਣ ਤੱਕ ਕਈ ਤਰ੍ਹਾਂ ਦੀਆਂ ਜੁੱਤੀਆਂ ਦੇਖੀਆਂ ਹੋਣਗੀਆਂ… ਕੁਝ ਦੀ ਕੀਮਤ…