ਇਸਤ੍ਰੀ ਜਾਗ੍ਰਿਤੀ ਮੰਚ ਵੱਲੋਂ ਕੌਮੀ ਮਹਿਲਾ ਦਿਵਸ਼ ਮੌਕੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੰਸਾਰ ਪੱਧਰ ਤੇ ਔਰਤ ਦੀ ਸਥਿਤੀ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਔਰਤ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਤੇ ਵੀ ਗੱਲਬਾਤ ਕੀਤੀ ਗਈ।
ਇਸ ਸਮੇਂ ਭਾਰਤ ਵਿੱਚ ਵਧ ਰਹੇ ਲਿੰਗਕ ਅਸਮਾਨਤਾ ਦੇ ਮੁੱਦੇ ਤੇ ਗੱਲਬਾਤ ਕੀਤੀ ਗਈ ।ਔਰਤ ਦੀ ਸਥਿਤੀ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੀ ਹੈ। ਔਰਤ ਨੂੰ ਦੂਜੇ ਦਰਜੇ ਦੇ ਨਾਗਰਿਕ ਹੀ ਮੰਨਿਆ ਜਾਂਦਾ ਹੈ।ਮੋਦੀ ਦੀ ਫਾਸਸਿਟ ਸਰਕਾਰ ਦੁਆਰਾ ਔਰਤਾਂ ਦੇ ਹਿਤੈਸ਼ੀ ਹੋਣ ਲਗਾਤਾਰ ਦਿਖਾਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਬਿਲਕੀਸ ਬਾਨੋ ਦੇ ਬਲਾਤਕਾਰੀਆਂ ਦੀਆਂ ਸਜ਼ਾਵਾਂ ਮੁਆਫ ਕਰਨਾ,ਤੇ ਦੋਸ਼ੀਆਂ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕਰਨਾ, ਉਨਾਵ ਰੇਪ ਕਾਂਡ ਦੇ ਦੋਸ਼ੀ ਨੂੰ ਪਰੋਲ ਤੇ ਰਿਹਾਅ ਕਰਨਾ,ਡੇਰਾ ਮੁੱਖੀ ਰਾਮ ਰਹੀਮ ਨੂੰ ਪਰੋਲ ਤੇ ਛੱਡਣਾ ਆਦਿ ਸ਼ਾਮਿਲ ਹੈ ਸੋ ਮੋਦੀ ਸਰਕਾਰ ਦੀਆਂ ਔਰਤ ਪ੍ਰਤੀ ਸੋਚ ਨੂੰ ਉਜਾਗਰ ਕਰਦੀ ਹੈ। ਬਲਾਤਕਾਰੀਆਂ ਦੇ ਹੱਕ ਵਿੱਚ ਮੋਦੀ ਸਰਕਾਰ ਦਾ ਆਉਣ ਦੇਸ਼ ਵਿੱਚ ਵਧ ਰਹੀਆਂ ਘਟਨਾਵਾਂ ਵਿੱਚ ਅਹਿਮ ਯੋਗਦਾਨ ਲੜਕੀਆਂ ਨੂੰ ਉੱਚ ਸਿੱਖਿਆ ਤੋਂ ,ਨਿਯਮਿਤ ਤਨਖਾਹ ਦੇ ਮੌਕੇ ਤੋਂ ਵਾਂਝੇ ਰੱਖਣਾ,ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਹੱਕ ਨਾ ਹੋਣਾ ਔਰਤਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਹੋਣ ਦੀ ਸੋਚ ਨੂੰ ਹੋਰ ਪੱਕਿਆਂ ਕਰਦੀ ਹੈ। ਜਾਤੀ ਪ੍ਰਬੰਧ ਵੀ ਔਰਤ ਦੀ ਗੁਲਾਮੀ ਨੂੰ ਹੋਰ ਪੀਢਾ ਕਰਦਾ ਹੈ ।
ਇਸ ਸਮੇਂ ਉਨ੍ਹਾਂ ਨੇ ਕਿਹਾ ਕਿ ਇਹਨਾਂ ਸਾਰੀਆਂ ਬੁਰਾਈਆਂ ਖ਼ਿਲਾਫ਼ ਲੜਦੇ ਹੋਏ ਔਰਤਾਂ ਨੂੰ ਇੱਕਠੇ ਹੋ ਕੇ ਲੜਨ ਦਾ ਸੱਦਾ ਦਿੱਤਾ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ, ਜ਼ਿਲ੍ਹਾ ਸਕੱਤਰ ਜਸਵੀਰ ਕੌਰ, ਇਸਤ੍ਰੀ ਜਾਗ੍ਰਿਤੀ ਮੰਚ ਦੇ ਦਿਲਜੀਤ ਕੌਰ,ਕੁਲਵੰਤ ਕੌਰ, ਬਲਵਿੰਦਰ ਕੌਰ,ਪੰਜਾਬ ਸਟੂਡੈਂਟਸ ਯੂਨੀਅਨ ਦੇ ਰਮਨਦੀਪ ਕੌਰ,ਕਮਲਜੀਤ ਕੌਰ, ਆਦਿ ਨੇ ਸੰਬੋਧਨ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਨਿਰਮਲਜੀਤ ਕੌਰ ਨੇ ਨਿਭਾਈ।ਇਸ ਕਿਸਾਨ ਮਹਿਲਾ ਮੰਚ ਦੇ ਪਰਮਵੀਰ ਕੌਰ ਤੇ ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਗੁਰਜੀਤ ਕੌਰ ਨੇ ਵੀ ਸੰਬੋਧਨ ਕੀਤਾ।