ਚੰਡੀਗੜ੍ਹ ਦੀ ਪੁਲਿਸ ਨੇ 300 ਗਰਾਮ ਹੈਰੋਇਨ ਸਮੇਤ ਕਪੂਰਥਲੇ ਦਾ ਨਸ਼ਾ ਤਸਕਰ ਕੀਤਾ ਕਾਬੂ।

6485 views
9 mins read
Screenshot_20230309-174206_Chrome

ਪੰਜਾਬ ਚ ਵਗ ਰਹੇ ਨਸ਼ਿਆਂ ਦੇ ਛੇਵੇੰ ਦਰਿਆ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਪੁਲਿਸ ਵਲੋੰ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਐੱਨ.ਟੀ.ਐੱਫ) ਨੇ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਇਕ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ 300 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਪਿੰਡ ਗੁਜਰਾਤਾ ਦੇ ਅਮਨਦੀਪ ਸਿੰਘ (29) ਸਾਲ ਵਜੋਂ ਹੋਈ ਹੈ। ਪੁਲਿਸ ਵੱਲੋਂ ਇਹ ਗਿ੍ਫ਼ਤਾਰੀ ਪਿਛਲੇ ਸਾਲ 14 ਅਕਤੂਬਰ ਨੂੰ ਆਈਟੀ ਪਾਰਕ ਥਾਣੇ ਵਿੱਚ ਐੱਨਡੀਪੀਐੱਸ ਐਕਟ ਤਹਿਤ ਦਰਜ ਹੋਏ ਕੇਸ ਵਿਚ ਹੋਈ ਹੈ। ਐਕਟ ਦੀ ਧਾਰਾ 21 ਅਤੇ 29 ਤਹਿਤ ਦਰਜ ਕੀਤੇ ਗਏ ਮਾਮਲੇ ‘ਚ ਸੁਖਵਿੰਦਰ ਸਿੰਘ ਉਰਫ ਸੁੱਖਾ (23) ਵਾਸੀ ਆਦਰਸ਼ ਨਗਰ ਨਵਾਂਗਾਓਂ (ਮੁਹਾਲੀ) ਨੂੰ ਗਿ੍ਫ਼ਤਾਰ ਕਰ ਕੇ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਨੇ ਪੁੱਛ-ਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਇਹ ਨਸ਼ੇ ਉਸ ਨੇ ਅਮਨਦੀਪ ਸਿੰਘ ਤੋਂ ਖਰੀਦੇ ਸਨ। ਉਹ ਇਸ ਨੂੰ ਟ੍ਰਾਈਸਿਟੀ ਵਿੱਚ ਵੇਚਦਾ ਸੀ। ਪਤਾ ਲੱਗਾ ਹੈ ਕਿ ਸੁੱਖੇ ਨੇ ਅਮਨਦੀਪ ਨੂੰ ਕਰੀਬ 27 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਇਸ ਸੂਚਨਾ ਦੇ ਆਧਾਰ ‘ਤੇ ਅਮਨਦੀਪ ਨੂੰ ਉਸ ਦੇ ਪਿੰਡ ਤੋਂ ਕਾਬੂ ਕੀਤਾ ਗਿਆ।
ਅਮਨਦੀਪ ਨੂੰ ਪੰਜਾਬ ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਪਹਿਲਾਂ ਵੀ ਗਿ੍ਫ਼ਤਾਰ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਨਸ਼ਾ ਕਰ ਰਿਹਾ ਸੀ ਅਤੇ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਉਸ ਨੇ ਪਿਛਲੇ 5 ਸਾਲਾਂ ਤੋਂ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਕੁਰਾਲੀ ਦੇ ਡਰੱਗ ਰੀਹੈਬਲੀਟੇਸ਼ਨ ਸੈਂਟਰ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ। ਉਸ ਦਾ ਰਿਮਾਂਡ ਲੈ ਕੇ ਪੁਲਿਸ ਨਸ਼ੇ ਦੇ ਸਰੋਤਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਉਹ ਹੋਰ ਕਿਸ-ਕਿਸ ਨੂੰ ਨਸ਼ਾ ਵੇਚਦਾ ਸੀ। ਪੁਲਿਸ ਰਿਮਾਂਡ ਦੌਰਾਨ ਸੁੱਖੇ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਅਮਨਦੀਪ ਸਿੰਘ ਦੇ ਖਾਤੇ ਵਿੱਚ ਆਨਲਾਈਨ ਪੇਮੈਂਟ ਵੀ ਕੀਤੀ ਸੀ। ਇਸ ਸੂਚਨਾ ਦੇ ਆਧਾਰ ‘ਤੇ ਮੁਲਜ਼ਮ ਸੁੱਖੇ ਦੇ ਬੈਂਕ ਡਿਟੇਲ ਦੀ ਜਾਂਚ ਕੀਤੀ ਗਈ।

  Previous Story

  ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋ 3 ਕਿਲੋ ਡੋਡੇ ਚੂਰਾ ਪੋਸਤ ਇੱਕ ਕਾਬੂ।

  Next Story

  ਚੰਡੀਗੜ੍ਹ ਚ ਭਾਜਪਾ ਦਾ ਜਬਰਦਸਤ ਪ੍ਰਦਰਸ਼ਨ ।

  Latest from Blog

  Website Readers