ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਸ਼੍ਰੀ ਭਾਗੀਰਥ ਸਿੰਘ ਮੀਣਾ ਵਲੋ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵੱਲੋ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ 3 ਕਿਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਭੈੜੇ ਸ਼ੱਕੀ ਅਨਸਰਾਂ ਦੀ ਚੈਕਿੰਗ ਸਬੰਧੀ ਗਸ਼ਤ ਕਰਦੇ ਪਿੰਡ ਲੰਗੜੋਆਂ ਤੋੰ ਲੰਗੜੋਆਂ ਕਾਲੌਨੀ ਤੋੰ ਬਾਈਪਾਸ ਹੁੰਦੇ ਹੋਏ ਪਿੰਡ ਦੇ ਪਲਾਟਾ ਨੂੰ ਜਾ ਰਹੇ ਸਨ । ਇਸ ਦੌਰਾਨ ਸਾਹਮਣੇ ਤੋ ਇੱਕ ਵਿਆਕਤੀ ਪੈਦਲ ਆ ਰਿਹ ਸੀ। ਜਿਸ ਨੇ ਆਪਣੇ ਸੱਜੇ ਹੱਥ ਵਿੱਚ ਇੱਕ ਪਲਾਸਟਿਕ ਦਾ ਪਾਰਦਰਸ਼ੀ ਲਿਫਾਫਾ ਫੜਿਆ ਹੋਇਆ ਸੀ ਜੋ ਸਾਹਮਣੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕਿ ਘਬਰਾ ਗਿਆ ਅਤੇ ਹੱਥ ਵਿੱਚ ਫੜੇ ਲਿਫਾਫੇ ਨੂੰ ਸੜਕ ਕਿਨਾਰੇ ਸੁੱਟ ਕੇ ਪਿਸ਼ਾਬ ਕਰਨ ਦੇ ਬਹਾਨੇ ਹੇਠਾ ਬੈਠ ਗਿਆ ਪੁਲਿਸ ਪਾਰਟੀ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਸ ਵਲੋੰ ਸੁੱਟੇ ਲਿਫਾਫੇ ਨੂੰ ਚੁੱਕਿਆ ਅਤੇ ਲਿਫਾਫੇ ਦੀ ਜਾਂਚ ਕੀਤੀ ਜਾਂਚ ਕਰਨ ਤੇ ਲਿਫਾਫੇ ਵਿੱਚੋ 3 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ ਫੜੇ ਗਏ ਦੋਸ਼ੀ ਔਰਤ ਦੀ ਪਹਿਚਾਨ ਰਣਵੀਰ ਰਾਮ ਪੁੱਤਰ ਲੇਟ ਚੈਨ ਰਾਮ ਵਾਸੀ ਪਿੰਡ ਕੱਲਰਾਂ ਥਾਣਾ ਸਿਟੀ ਨਵਾਂਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤੌਰ ਤੇ ਹੋਈ ਜਿਸ ਤੇ ਪੁਲਿਸ ਐਨ.ਡੀ.ਪੀ.ਐਸ.ਐਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Latest from Blog
पिछले दो साल में युवक ने महिला के खाते से 1 लाख रुपये खर्च कर दिए.…
Banned Indian Movies On OTT: बॉलीवुड में ऐसी कई फिल्में (Bollywood Movies) हैं, जिन्हें भारतीय सिनेमाघरों…
गुरमीत चौधरी (Gurmeet Choudhary) आज टीवी के टॉप एक्टर्स में एक हैं. देबीना बनर्जी (Debina Bonnerjee)…
HAPPY BIRTHDAY AKSHAYE KHANNA- दिग्गज अभिनेता विनोद खन्ना के बेटे और बॉलीवुड के मंझे हुए कलाकार…
Suchitra Sen Daughter: जानी मानी अदाकारा सुचित्रा सेन की बेटी ने भी फिल्मों में खूब काम…