ਪਿੰਡ ਚੱਕੋਕੀ ਵਿਖੇ ਬਜ਼ੁਰਗ ਨੂੰ ਕਹੀ ਮਾਰ ਕੇ ਮੌਤ ਦੇ ਘਾਟ ਉਤਾਰਿਆ ।

1714 views
12 mins read
Screenshot_20230309-131517_Chrome

ਥਾਣਾ ਢਿਲਵਾਂ ਅਧੀਨ ਪੈੰਦੇ ਪਿੰਡ ਚਕੋਕੀ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁਆਂਢੀ ਵੱਲੋਂ ਬਜ਼ੁਰਗ ਨੂੰ ਕਹੀ ਮਾਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਇਸ ਸਬੰਧੀ ਢਿਲਵਾਂ ਪੁਲਿਸ ਨੂੰ ਮ੍ਰਿਤਕ ਬਜ਼ੁਰਗ ਦੀ ਨੂੰਹ ਸ਼ਰਨਜੀਤ ਕੌਰ ਪਤਨੀ ਬਲਬੀਰ ਸਿੰਘ ਵਾਸੀ ਚੱਕੋਕੀ ਥਾਣਾ ਢਿਲਵਾਂ ਨੇ ਗੁਆਂਢੀ ਸੁਲੱਖਣ ਸਿੰਘ ਪੁੱਤਰ ਚਰਨਜੀਤ ਸਿੰਘ ਅਤੇ ਉਸਦੀ ਪਤਨੀ ਛਿੰਦੀ ਵਾਸੀ ਚੱਕੋਕੀ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਦਿਆਂ ਦੱਸਿਆ ਕਿ ਉਸਦਾ ਸਹੁਰਾ ਜੀਤ ਸਿੰਘ ਉਰਫ ਜੀਤਾ (90) ਨਿਹੰਗ ਜੋ ਉਹਨਾ ਕੋਲ ਹੀ ਰਹਿੰਦਾ ਹੈ ਅਤੇ ਉਸਦਾ ਰੋਜਾਨਾ ਦੀ ਤਰਾ ਸਵੇਰੇ ਘਰੋ ਸਵੇਰੇ 07:30 ਵਜੇ ਸੈਰ ਲਈ ਗਿਆ ਸੀ ਤੇ ਜਦੋ ਘਰੋ ਬਾਹਰ ਨਿਕਲਿਆ ਸੀ ਤਾਂ ਉਹਨਾਂ ਦਾ ਗੁਆਢੀ ਸੁਲੱਖਣ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਚੱਕੋਕੀ ਥਾਣਾ ਢਿਲਵਾ ਵੀ ਆਪਣੇ ਗੋਹੇ ਵਾਲੀ ਰੇਹੜੀ ਲੈ ਆਪਣੇ ਘਰੋ ਨਿਕਲਿਆ ਸੀ ਤਾਂ ਉਸ ਸਮੇ ਮੈਂ ਆਪਣੇ ਬਾਹਰਲੇ ਦਰਵਾਜੇ ਵਿੱਚ ਖੜੀ ਸੀ ਤੇ ਸੁਲੱਖਣ ਸਿੰਘ ਨੇ ਉਸਦੇ ਸੁਹਰੇ ਨੂੰ ਕੋਈ ਗੱਲ ਕਹੀ ਤੇ ਇਹ ਦੋਨੋ ਜਾਣੇ ਆਪਸ ਵਿੱਚ ਬਹਿਸ ਦੇ ਹੋਏ ਬਾਬਾ ਸੈਦੇਸ਼ਾਹ ਨੂੰ ਜਾਂਦੇ ਕੱਚੇ ਰਸਤੇ ਵੱਲ ਨੂੰ ਚੱਲ ਪਏ ਸਨ।ਤੇ ਮੈਂ ਇਸ ਗੱਲ ਨੂੰ ਕੋਈ ਜਿਆਦਾ ਨਹੀਂ ਲਿਆ। ਕਿਉਕਿ ਪਹਿਲਾ ਵੀ ਸੁਲਖਣ ਸਿੰਘ ਤੇ ਉਸਦੇ ਸੁਹਰਾ ਵਿੱਚ ਆਪਸ ਵਿੱਚ ਤੂੰ-ਤੂੰ ਮੈਂ- ਮੈ ਹੁੰਦੀ ਰਹਿੰਦੀ ਸੀ ਥੋੜੇ ਸਮੇ ਬਾਅਦ ਸੁਲੱਖਣ ਸਿੰਘ ਆਪਣੇ ਘਰ ਨੂੰ ਵਾਪਸ ਆ ਗਿਆ ਤੇ ਇਹ ਦੁਬਾਰਾ ਕਹੀ ਲੈ ਕੇ ਫਿਰ ਚਲਾ ਗਿਆ ਸੀ। ਇਸ ਦੋਰਾਨ ਸਵੇਰੇ 09:00 ਕੁ ਵਜੇ ਇਹਨਾਂ ਦੇ ਮੁਹੱਲੇ ਵਿੱਚ ਰੋਲਾ ਪੈ ਗਿਆ ਕਿ ਬਾਬਾ ਸੈਦੇਸ਼ਾਹ ਨੂੰ ਜਾਦੇ ਕੱਚੇ ਰਸਤੇ ਪਰ ਇੱਕ ਬਜੁਰਗ ਦੀ ਲਾਸ਼ ਪਈ ਹੈ ਜਿਸਦੇ ਮੂੰਹ ਤੇ ਸੱਟਾਂ ਮਾਰੀਆ ਹੋਈਆ ਹਨ। ਜੋ ਮੈਂ ਵੀ ਆਪਣੇ ਮੁਹੱਲੇ ਵਾਸੀਆ ਨਾਲ ਜਾ ਕੇ ਦੇਖਿਆ ਤਾਂ ਉਸ ਬਜੁਰਗ ਦੇ ਮੂੰਹ ਤੇ ਸੱਟਾ ਜਿਆਦਾ ਹੋਣ ਕਰਕੇ ਪਹਿਚਾਣ ਵਿੱਚ ਨਹੀ ਸੀ ਆਉਂਦਾ ਤਾ ਮੈਂ ਆਪਣੇ ਘਰ ਨੂੰ ਆ ਗਈ ਸੀ ਤੇ ਫਿਰ ਉਸਨੂੰ ਮੁਹੱਲਾ ਵਾਸੀਆ ਨੇ ਕਿਹਾ ਕਿ ਕੱਚੇ ਰਸਤੇ ਤੇ ਪਇਆ ਬਜੁਰਗ ਤੁਹਾਡਾ ਸੁਹਰਾ ਲੱਗਦਾ ਹੈ ਜਦੋ ਉਹ ਦੁਬਾਰਾ ਆਪਣੀ ਜੇਠਾਣੀ ਬਲਜੀਤ ਕੌਰ ਅਤੇ ਆਪਣੇ ਜੇਠ ਦੇ ਮੁੰਡਿਆ ਨਾਲ ਜਾ ਕੇ ਕੱਚੇ ਰਸਤੇ ਤੇ ਪਈ ਲਾਸ਼ ਨੂੰ ਵੇਖਿਆ ਤਾਂ ਉਸਦੇ ਪੈਰਾ ਵੱਲ ਪਈ ਕੈਂਚੀ ਚੱਪਲ ਰੰਗ ਲਾਲ ਅਤੇ ਖੱਬੇ ਹੱਥ ਵਿੱਚ ਪਾਇਆ ਕੜਾ ਤਾਂਬੇ ਦਾ ਮੇਰੇ ਸੁਹਰੇ ਦਾ ਹੀ ਸੀ ਜੋ ਕੱਚੇ ਰਸਤੇ ਤੇ ਪਿਆ ਕਾਲੇ ਚਿੱਟੇ ਰੰਗ ਦਾ ਪਿਆ ਹੈ ਮ੍ਰਿਤਕ ਬਜ਼ੁਰਗ ਦੀ ਨੂੰਹ ਨੇ ਦੱਸਿਆ ਕਿ ਮੈਨੂੰ ਯਕੀਨ ਹੈ ਕਿ ਉਸਦੇ ਸੁਹਰੇ ਅਜੀਤ ਸਿੰਘ ਨੂੰ ਸਾਡੇ ਗੁਆਢੀ ਸੁਲੱਖਣ ਸਿੰਘ ਅਤੇ ਉਸਦੀ ਘਰਵਾਲੀ ਛਿੰਦੀ ਨੇ ਆਪਣੀ ਚੱਲਦੀ ਪਿਛਲੀ ਰੰਜਿਸ਼ ਕਰਕੇ ਉਸਦੇ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਹੈ। ਢਿਲਵਾਂ ਪੁਲਿਸ ਨੇ ਬਿਆਨਾਂ ਦੇ ਅਧਾਰ ਤੇ ਉਕਤ ਦੋਸ਼ੀ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

    Previous Story

    ਥਾਣਾ ਸੀ.ਆਈ.ਏ.ਸਟਾਫ ਨਵਾਂਸ਼ਹਿਰ ਦੀ ਪੁਲਿਸ ਵਲੋੰ ਇੱਕ ਕੁਇੰਟਲ 25 ਕਿਲੋ ਡੋਡੇ ਚੂਰਾ ਪੋਸਤ ਸਮੇਤ ਇੱਕ ਕਾਬੂ।

    Next Story

    ऋषभ पंत का एक्सीडेंट देख शाहिद को आया आइडिया, बना दिया नींद से जगाने वाला चश्मा

    Latest from Blog

    Website Readers