ਜਿਲਾਂ ਸ਼ਹੀਦ ਨਗਰ ਦੇ ਐਸ.ਐਸ.ਪੀ.ਸ਼੍ਰੀ ਭਾਗੀਰਥ ਸਿੰਘ ਮੀਣਾ ਵਲੋੰ ਡੋਡੇ ਚੂਰਾ ਪੋਸਤ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜਦੋ ਥਾਣਾ ਸੀ.ਆਈ.ਏ.ਸਟਾਫ ਨਵਾਂਸ਼ਹਿਰ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਮੁਖਬਰ ਖਾਸ ਦੀ ਇਤਲਾਹ ਤੇ ਇੱਕ ਵਿਆਕਤੀ ਨੂੰ ਇੱਕ ਕੁਵਿੰਟਲ ਨੂੰ 25 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਏ.ਐਸ.ਆਈ.ਅਜੇਪਾਲ ਸਿੰਘ ,ਏ.ਐਸ.ਆਈ.ਮਨਜੀਤ ਸਿੰਘ ,ਏ.ਐਸ.ਆਈ.ਰਾਜ ਕੁਮਾਰ ਸਮੇਤ ਪੁਲਿਸ ਪਾਰਟੀ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਸਮਾਜ ਵਿਰੋਧੀ ਅਨਸਰਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਥਾਣਾ ਸੀ.ਆਈ.ਸਟਾਫ ਨਵਾਂਸ਼ਹਿਰ ਤੋ ਪਿੰਡ ਕਾਹਮਾਂ ,ਬੰਗਾ, ਗੁਣਾਚੌਰ ,ਤੋਂ ਹੁੰਦੇ ਹੋਏ ਪਿੰਡ ਪਰਾਗਪੁਰ ਵਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਦੀ ਗੱਡੀ ਪਿੰਡ ਪਰਾਗਪੁਰ ਦੀ ਗਰਾਉਂਡ ਕੋਲ ਪੁੱਜੀ ਤੇ ਮੁਖਬਰ ਖਾਸ ਦੀ ਸੂਚਨਾ ਮਿਲੀ ਕਿ ਬਲਵੀਰ ਰਾਮ ਉਰਫ ਲਾਖਾ ਪੁੱਤਰ ਕੇਹਰੂ ਰਾਮ ਵਾਸੀ ਪਿੰਡ ਪਰਾਗਪੁਰ ਥਾਣਾ ਔੜ ਜੋ ਵੱਡੇ ਪੱਧਰ ਤੇ ਡੋਡੇ ਚੂਰਾ ਪੋਸਤ ਵੇਚਣ ਦਾ ਧੰਦਾ ਕਰਦਾ ਹੈ ਜਿਸ ਦੇ ਘਰ ਨਾਲ ਪੀਰਾਂ ਦੀ ਜਗ੍ਹਾ ਹੈ ਜਿਸਦੀ ਦੇਖ ਰੇਖ ਵੀ ਇਹ ਹੀ ਕਰਦਾ ਹੈ ਉਥੇ ਬਣੇ ਸਟੋਰ ਦੀਆਂ ਚਾਬੀਆਂ ਵੀ ਇਸ ਦੇ ਪਾਸ ਹੁੰਦੀਆਂ ਹਨ ਤੇ ਪੀਰਾਂ ਦੀ ਜਗ੍ਹਾ ਚ ਬਣੇ ਸਟੋਰ ਦੇ ਕਮਰੇ ਇਹ ਡੋਡੇ ਚੂਰਾ ਪੋਸਤ ਸਟੋਰ ਕਰਕੇ ਰੱਖਦਾ ਜਿਸ ਨੇ ਅੱਜ ਵੀ ਭਾਰੀ ਮਾਤਰਾ ਚ ਡੋਡੇ ਚੂਰਾ ਪੋਸਤ ਕਮਰੇ ਚ ਰੱਖੇ ਹੋਏ ਹਨ ਅਤੇ ਆਪ ਵੀ ਉਥੇ ਬੈਠਾ ਹੈ ਜੇ ਹੁਣੇ ਹੀ ਰੇਡ ਕੀਤੀ ਜਾਵੇ ਅਤੇ ਉਸ ਨੂੰ ਕਾਬੂ ਕਰਕੇ ਸਟੋਰ ਦੀ ਚੈਕਿੰਗ ਕੀਤੀ ਜਾਵੇ ਤਾਂ ਭਾਰੀ ਮਾਤਰਾ ਚ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਜਾ ਸਕਦੇ ਹਨ ਇਤਲਾਹ ਭਰੋਸੇਯੋਗ ਹੋਣ ਕਰਕੇ ਪੁਲਿਸ ਨੇ ਛਾਪਾ ਮਾਰਿਆ ਅਤੇ ਕਮਰੇ ਦੀ ਚੈਕਿੰਗ ਕੀਤੀ ਚੈਕਿੰਗ ਕਰਨ ਕਮਰੇ ਚ ਚਿੱਟੇ ਰੰਗ ਦੇ ਪਲਾਸਟਿਕ ਦੇ 5 ਬੋਰੇ ਪਏ ਸਨ । ਜਦੋ ਬੋਰਿਆਂ ਦੀ ਜਾਂਚ ਕੀਤੀ ਤਾ ਉਨ੍ਹਾਂ ਬੋਰਿਆਂ ਵਿੱਚੋ ਇੱਕ ਕੁਵਿੰਟਲ 25 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ ਜਿਸ ‘ਤੇ ਪੁਲਿਸ ਵੱਲੋਂ ਬਲਵੀਰ ਰਾਮ ਉਰਫ ਲਾਖਾ ਦੇ ਖ਼ਿਲਾਫ਼ ਐਨ ਡੀ.ਪੀ.ਐਸ.ਐਕਟ ਅਧੀਨ ਥਾਣਾ ਔੜ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।