ਲੁਧਿਆਣਾ 9 ਮਾਰਚ (ਉਂਕਾਰ ਸਿੰਘ ਉੱਪਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਮੂਹ ਗੁਰਦੁਆਰਿਆਂ ਅਤੇ ਸੰਗਤਾ ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਮਤਿ ਸੰਦੇਸ਼ਾ ਅਤੇ ਨੈਤਿਕ ਕਦਰ-ਕੀਮਤਾਂ ਨਾਲ ਭਰਪੂਰ ਆਨੰਦ ਪ੍ਰਦਾਨ ਕਰਨ ਦਾ ਨਿਵੇਕਲਾ ਉਪਰਾਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ.ਆਰ.ਪੀ.ਐਫ ਕੁਆਰਟਰਾਂ ਦੇ ਸਾਹਮਣੇ, ਅਰਬਨ ਅਸਟੇਟ ਫੇਜ਼ 1 ਦੁੱਗਰੀ ਵਿਖੇ ਹੋਲੇ ਮੁਹੱਲੇ ਦੇ ਜਸ਼ਨ ਪੂਰੇ ਅਤੇ ਉਤਸ਼ਾਹ ਨਾਲ ਮਨਾਏ ਗਏ। ਇਹ ਸਮਾਗਮ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਦੁੱਗਰੀ ਯੂਨਿਟ ਵੱਲੋਂ ਡਾਇਰੈਕਟਰ ਇਕਬਾਲ ਸਿੰਘ ਹੋਰਾਂ ਦੀ ਅਗਵਾਈ ਵਿੱਚ ਉਨ੍ਹਾਂ ਦੀ ਪੂਰੀ ਟੀਮ ਵਲੋਂ ਕਰਵਾਏ ਗਏ। ਜਿਸ ਵਿੱਚ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ, ਤੇਜਬੀਰ ਸਿੰਘ, ਸੁਰਿੰਦਰ ਸਿੰਘ ਮਾਖੀਜਾ, ਜੁਝਾਰ ਸਿੰਘ, ਕੰਵਲ ਕੁਮਾਰ ਹੋਰਾਂ ਨੇ ਹੋਲੇ ਮੁਹੱਲੇ ਦੇ ਕੋਆਰਡੀਨੇਟਰਾ ਵਜੋਂ ਸੇਵਾ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਹੋਲਾ ਮੁਹੱਲਾ ਮਾਰਚ ਨਾਲ ਕੀਤੀ ਗਈ ਜੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਾਊਸਿੰਗ ਬੋਰਡ ਕਲੋਨੀ ਤੋਂ ਸ਼ੁਰੂ ਹੋ ਕੇ ਖੇਡਾਂ ਦੇ ਸਥਾਨ ਤੇ ਪਹੁੰਚਿਆ। ਜਿਥੇ ਪਹੁੰਚਣ ਤੇ ਪੰਜਾ ਪਿਆਰਿਆਂ ਦਾ ਸਨਮਾਨ ਗੁਰਦੁਆਰਾ ਸਿੰਘ ਸਭਾ ਫੇਜ਼ 1, ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਹੋਲਾ ਮੁਹੱਲਾ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤੱਕ ਸਾਰਿਆਂ ਲਈ ਖੇਡਾਂ ਕਰਵਾਈਆਂ ਗਈਆ। ਜਿੰਨਾ ਵਿੱਚ ਮਿਊਜ਼ਿਕਲ ਚੇਅਰ, ਕਪਲ ਗੇਮ, ਤੇਜ਼ ਤੁਰਨਾ, ਭੋਲੂ ਦੋੜਾ, ਪਾਵਰ ਗੇਮ, ਇਕ ਮਿੰਟ ਦੀਆਂ ਖੇਡਾਂ, ਬੀਬੀਆ ਦੀ ਮਟਕਾ ਦੌੜ, ਚਮਚ ਦੌੜ, ਵਿਰਾਸਤ ਤੰਬੋਲਾ ਅਤੇ ਦਸਤਾਰਾਂ ਸਜਾਉਣ ਦਾ ਲੰਗਰ ਵੀ ਲਗਾਇਆ ਗਿਆ। ਪ੍ਰਬੰਧਕਾਂ ਵੱਲੋਂ ਨਿਵੇਕਲੀ ਕਿਸਮ ਦਾ ਉਪਰਾਲਾ ਕੀਤਾ ਗਿਆ ਕਿ ਜਿਹੜਾ ਵੀਰ/ਭੈਣ ਰੰਗ ਖੇਡ ਕੇ ਆਵੇਗਾ ਉਸ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਹੋਲੇ ਮੁਹੱਲੇ ਸਮਾਗਮਾਂ ਵਿੱਚ ਸੰਗਤਾਂ ਆਪਣੇ ਪੂਰੇ ਪਰਿਵਾਰਾ ਸਮੇਤ ਆਪਣੇ ਸਿੱਖ ਵਿਰਸੇ ਨਾਲ ਜੁੜੀਆਂ। ਉਸੇ ਹੀ ਦਿਨ ਮਹਿਲਾ ਦਿਵਸ ਹੋਣ ਕਰਕੇ ਪ੍ਰਬੰਧਕਾਂ ਨੇ ਸਪੈਸ਼ਲ ਸਿੱਖ ਕੌਮ ਦੀਆਂ ਮਹਿਲਾਵਾਂ ਨਾਲ ਸਬੰਧਿਤ ਕਵਿਜ਼ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਚੇਅਰਮੈਨ ਸੀ ਏ ਸੁਰੇਸ਼ ਗੋਇਲ, ਐਮ ਐਲ ਏ ਸਾਹਿਬਾਨ ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ, ਮੈਡਮ ਰਾਜਿੰਦਰ ਪਾਲ ਕੌਰ ਛਿਨਾ ਪਹੁੰਚੇ ਅਤੇ ਜਿਲ੍ਹਾ ਲੁਧਿਆਣਾ ਦੇ ਹੋਰ ਐਮ ਐਲ ਏ ਸਾਹਿਬਾਨਾਂ ਨੇ ਆਪਣੇ ਆਪਣੇ ਨੁਮਾਇੰਦੇ ਭੇਜੇ। ਖੇਡਾਂ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲਿਆ ਨੂੰ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਜੀ ਅਤੇ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਜੀ ਨੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਤੇ ਫਰੀ ਮੈਡੀਕਲ ਕੈਂਪ ਏਕ ਨੂਰ ਸੰਸਥਾ ਵੱਲੋਂ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਤੋਂ ਇਲਾਵਾ ਖਾਣ ਪੀਣ ਦੀਆਂ ਚੀਜ਼ਾਂ ਦੇ ਸਟਾਲ ਵੀ ਲਗਾਏ ਗਏ। ਇੰਨਾ ਸਮਾਗਮਾਂ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ਼ਰਨ ਪਾਲ ਸਿੰਘ ਮੱਕੜ ਨੂੰ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਦਾ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਟਰੇਡ ਵਿੰਗ ਚੌਂ ਪਰਮਪਾਲ ਸਿੰਘ ਬਾਵਾ, ਰਾਜ ਕੁਮਾਰ ਅਗਰਵਾਲ, ਰਵਿੰਦਰ ਪਾਲ ਸਿੰਘ ਪਾਲੀ, ਡਾ. ਸੁਖਵਿੰਦਰ ਸਿੰਘ, ਸੀਨੀਅਰ ਅਹੁਦੇਦਾਰ ਰਿਟਾਇਰ ਡੀ ਐਸ ਪੀ ਜਗਦੀਪ ਸਿੰਘ ਭੱਠਲ, ਮੀਡੀਆ ਇੰਚਾਰਜ ਦੁਪਿੰਦਰ ਸਿੰਘ, ਅਬਦੁਲ ਕਾਦਿਰ, ਵਿਜੈ ਮੋਰੀਆਂ, ਵਪਾਰ ਮੰਡਲ ਚੌਂ ਬਲਜੀਤ ਸਿੰਘ ਮੱਕੜ, ਪਰਮਿੰਦਰ ਸਿੰਘ ਮੱਕੜ, ਬਲਾਕ ਪ੍ਰਧਾਨ ਅਮਨ ਭੱਠਲ, ਕਮਲ ਮਿਗਲਾਨੀ ਅਤੇ ਮਨਜੀਤ ਸਿੰਘ ਬਾੜੇਵਾਲ, ਜਸਬੀਰ ਸਿੰਘ ਜੱਸਲ, ਤੇਜਿੰਦਰ ਸਿੰਘ ਰਿੰਕੂ, ਵਿਜੈ ਸਿੰਘ ਵੀ ਮੌਜੂਦ ਸਨ।
Latest from Blog
RAMPUR: Twelve persons, including 10 minors, have been detained for allegedly putting up posters with slogans…
NEW DELHI: Union Information and Broadcasting Minister, Anurag Thakur, on Sunday launched a scathing attack on…
‘बिग बॉस 16’ में दो बार एंट्री करने वाली और टीवी एक्ट्रेस श्रीजिता डे बहुत जल्द…
Gold found in Rive: ਤੁਸੀਂ ਅਕਸਰ ਦਰਿਆਵਾਂ ਤੋਂ ਵੱਖ-ਵੱਖ ਤਰ੍ਹਾਂ ਦੇ ਜੀਵਾਂ ਤੇ ਪੱਧਰਾਂ ਦੇ ਨਿਕਲਣ…
TV Celebs Umrah In Ramdan: दुनियाभर में रमजान का पाक महीना शुरू हो चुका है. इस्लाम…