ਜਲੰਧਰ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਦੱਸਿਆ ਕਿ ਸਿਹਤ ਢਾਂਚੇ ਨੂੰ ਹੋਰ ਬਿਹਤਰ ਅਤੇ ਮਜ਼ਬੂਤ ਕਰਨ ਦੇ ਮੰਤਵ ਨਾਲ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਤਹਿਤ ਜ਼ਿਲ੍ਹੇ ਵਿਚਲੀਆਂ ਅੱਠ ਆਯੂਰਵੇਦਿਕ ਡਿਸਪੈਂਸਰੀਆਂ ਨੂੰ ਆਯੂਸ਼ ਹੈਲਥ ਤੇ ਵੈਲਨੈੱਸ ਸੈਂਟਰਾਂ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਆਯੂਰਵੇਦਿਕ ਤੇ ਯੂਨਾਨੀ ਇਲਾਜ ਵਿਧੀ ਦਾ ਵੀ ਲੋਕਾਂ ਨੂੰ ਲਾਭ ਦੇਣ ਲਈ ਜ਼ਿਲ੍ਹੇ ਦੇ ਪਿੰਡ ਤਾਜਪੁਰ, ਨਿੱਜਰਾਂ, ਰਸੂਲਪੁਰ ਕਲਾਂ, ਤਲਵੰਡੀ ਮਾਧੋ, ਖਾਨਪੁਰ ਢੱਡਾ,ਪ੍ਰਤਾਬਪੁਰਾ, ਪਤਾਰਾ ਅਤੇ ਦੂਹੜੇ ਵਿਖੇ ਚੱਲ ਰਹੀਆਂ ਆਯੂਰਵੇਦਿਕ ਡਿਸਪੈਂਸਰੀਆਂ ਦੀ ਹੈਲਥ ਤੇ ਵੈਲਨੈੱਸ ਸੈਂਟਰਾਂ ਵਜੋਂ ਅਪਗ੍ਰੇਡ ਕਰਨ ਲਈ ਚੋਣ ਕੀਤੀ ਗਈ ਹੈ।ਹਰੇਕ ਡਿਸਪੈਂਸਰੀ ਦੀ ਅਪਗ੍ਰੇਡੇਸ਼ਨ ਲਈ 5.20 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿਚੋਂ ਸਿਵਲ ਵਰਕਸ, ਫਰਨੀਚਰ ਤੇ ਹੋਰ ਇਕੁਅਪਮੈਂਟਸ ਲਈ 5 ਲੱਖ ਅਤੇ ਮੈਡੀਸਨਲ ਪਲਾਂਟਸ ਵਾਲਾ ਹਰਬਲ ਗਾਰਡਨ ਬਣਾਉਣ ਲਈ 20 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਸ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਆਯੂਸ਼ ਹੈਲਥ ਤੇ ਵੈਲਨੈੱਸ ਸੈਂਟਰਾਂ ਸਬੰਧੀ ਸਮੁੱਚਾ ਕਾਰਜ 31 ਮਾਰਚ ਤੱਕ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।
Latest from Blog
पिछले दो साल में युवक ने महिला के खाते से 1 लाख रुपये खर्च कर दिए.…
Banned Indian Movies On OTT: बॉलीवुड में ऐसी कई फिल्में (Bollywood Movies) हैं, जिन्हें भारतीय सिनेमाघरों…
HAPPY BIRTHDAY AKSHAYE KHANNA- दिग्गज अभिनेता विनोद खन्ना के बेटे और बॉलीवुड के मंझे हुए कलाकार…
Suchitra Sen Daughter: जानी मानी अदाकारा सुचित्रा सेन की बेटी ने भी फिल्मों में खूब काम…
US School Shooting: अमेरिका के टेनेसी स्कूल में फायरिंग, 3 बच्चों समेत 6 लोगों की मौत, हमलावर भी ढेर
US school shooting: मेट्रोपॉलिटन नैशविले पुलिस विभाग ने एक ट्वीट में कहा कि संदिग्ध हमलावर मर…