ਸਤਿੰਦਰ ਸਰਤਾਜ ਨੇ ‘ਸ਼ਾਇਰਾਨਾ ਸਰਤਾਜ’ ਐਲਬਮ ‘ਚ ਸ਼ਾਇਰੀ ਨਾਲ ਜਿੱਤਿਆ ਦਿਲ, ਵੀਡੀਓ ਦੇਖ ਤੁਸੀਂ ਵੀ ਕਹੋਗੇ ‘ਵਾਹ’

61 views
9 mins read
ਸਤਿੰਦਰ ਸਰਤਾਜ ਨੇ ‘ਸ਼ਾਇਰਾਨਾ ਸਰਤਾਜ’ ਐਲਬਮ ‘ਚ ਸ਼ਾਇਰੀ ਨਾਲ ਜਿੱਤਿਆ ਦਿਲ, ਵੀਡੀਓ ਦੇਖ ਤੁਸੀਂ ਵੀ ਕਹੋਗੇ ‘ਵਾਹ’

Satinder Sartaj Shayari: ਪੰਜਾਬੀ ਸਿੰਗਰ ਸਤਿੰਦਰ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ‘ਚ ਪੰਜਾਬ ਸਰਕਾਰ ਨੇ ਸਰਤਾਜ ਨੂੰ ‘ਪੰਜਾਬ ਰਤਨ’ ਐਵਾਰਡ ਨਾਲ ਨਵਾਜ਼ਿਆ ਹੈ। ਇਸ ਦੇ ਨਾਲ ਨਾਲ ਸਰਤਾਜ ‘ਕਲੀ ਜੋਟਾ’ ‘ਚ ਆਪਣੇ ਕਿਰਦਾਰ ਲਈ ਵਾਹ-ਵਾਹੀ ਲੁੱਟ ਰਹੇ ਹਨ। ਹੁਣ ਸਰਤਾਜ ਨੇ ਆਪਣੀ ਐਲਬਮ ‘ਸ਼ਾਇਰਾਨਾ ਸਰਤਾਜ’ ਦੀ ਪਹਿਲੀ ਸ਼ਾਇਰੀ ਰਿਲੀਜ਼ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਨੇ ਪਤਨੀ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਡਾਂਸ ਕਰਦੇ ਨਜ਼ਰ ਆਇਆ ਜੋੜਾ

ਸਤਿੰਦਰ ਸਰਤਾਜ ਆਪਣੀ ਸ਼ਾਇਰੀ ਨਾਲ ਦਿਲ ਜਿੱਤਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਮਾਲ ਦੀ ਸ਼ਾਇਰੀ ਕੀਤੀ ਹੈ। ਤੁਸੀਂ ਵੀ ਇਹ ਵੀਡੀਓ ਦੇਖ ‘ਵਾਹ ਵਾਹ’ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੋਗੇ। ਦੇਖੋ ਇਹ ਵੀਡੀਓ:

[blurb]

 
 
 
 
 
View this post on Instagram
 
 
 
 
 
 
 
 
 
 
 

A post shared by Satinder Sartaaj (@satindersartaaj)


[/blurb]

ਦੇਖੋ ਪੂਰਾ ਵੀਡੀਓ:

ਕਾਬਿਲੇਗ਼ੌਰ ਹੈ ਕਿ ਸਰਤਾਜ ਹਾਲ ਹੀ ‘ਚ ‘ਕਲੀ ਜੋਟਾ’ ਫਿਲਮ ‘ਚ ਨਜ਼ਰ ਆਏ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਦੀਦਾਰ ਨਾਂ ਦੇ ਲੜਕੇ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੇ ਨਾਲ ਇਸ ਫਿਲਮ ‘ਚ ਨੀਰੂ ਬਾਜਵਾ ਤੇ ਵਾਮਿਕਾ ਗੱਬੀ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਈਆਂ ਸੀ। ਇਸ ਫਿਲਮ ਦੇ ਗਾਣੇ ਵੀ ਲਾਜਵਾਬ ਹਨ। ਫਿਲਮ 3 ਫਰਵਰੀ ਨੂੰ ਰਿਲੀਜ਼ ਹੋਈ ਸੀ। ਹੁਣ ਤੱਕ ਫਿਲਮ ਨੇ 36 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਹਾਲੇ ਵੀ ਲੋਕ ਇਸ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਜਾ ਰਹੇ ਹਨ। 

ਦੱਸ ਦਈਏ ਕਿ ਇਸ ਐਲਬਮ ‘ਚ ਕੁੱਲ 7 ਟਰੈਕ ਹੋਣਗੇ, ਅਤੇ ਇਹ ਟਰੈਕਸ ਥੋੜ੍ਹੇ ਥੋੜ੍ਹੇ ਸਮੇਂ ‘ਚ ਰਿਲੀਜ਼ ਹੁੰਦੇ ਰਹਿਣਗੇ। ਐਲਬਮ ਦਾ ਪਹਿਲਾ ਗਾਣਾ ‘ਮਸਲਾ-ਏ-ਦਿਲ’ ਕੱਲ੍ਹ ਯਾਨਿ 8 ਮਾਰਚ ਨੂੰ ਰਿਲੀਜ਼ ਹੋ ਚੁੱਕਿਆ ਹੈ। ਦੂਜਾ ਗਾਣਾ ‘ਜੁਰਮ ਹੈ’ 15 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਤੀਜਾ ਗਾਣਾ ‘ਸੁਖਨ ਪਰਵਰੀ’ 22 ਮਾਰਚ, ਚੌਥਾ ਗਾਣਾ ‘ਇਨਾਇਤ’ 29 ਮਾਰਚ, ਪੰਜਵਾ ਗਾਣਾ ‘ਫਰਕ ਹੈ’ 5 ਅਪ੍ਰੈਲ, ਛੇਵਾਂ ਗਾਣਾ ‘ਤੋ ਕੈਸਾ ਹੋ’ 12 ਅਪ੍ਰੈਲ ਅਤੇ 7ਵਾਂ ਗਾਣਾ ‘ਰਹਿਨੁਮਾਈਆਂ’ 19 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪਰਮੀਸ਼ ਵਰਮਾ ਤੋਂ ਜੱਸੀ ਗਿੱਲ, ਪੰਜਾਬੀ ਕਲਾਕਾਰਾਂ ਨੇ ਸਤੀਸ਼ ਕੌਸ਼ਿਕ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਕੀ ਬੋਲੇ

Previous Story

Inderjit Nikku: ਇੰਦਰਜੀਤ ਨਿੱਕੂ ਨੇ ਪਤਨੀ ਨਾਲ ਰੋਮਾਂਟਿਕ ਵੀਡੀਓ ਕੀਤਾ ਸ਼ੇਅਰ, ਡਾਂਸ ਕਰਦੇ ਨਜ਼ਰ ਆਇਆ ਜੋੜਾ

Next Story

ਕੋਲਡ ਡਰਿੰਕ ਨੂੰ ਗਰਮ ਕਰਕੇ ਪੀਤਾ ਜਾਵੇ ਤਾਂ ਜਾਣੋ ਸਰੀਰ ‘ਚ ਕੀ ਬਦਲਾਅ ਹੋਵੇਗਾ?

Latest from Blog

Website Readers