ਛੂ-ਮੰਤਰ ਹੋ ਜਾਵੇਗਾ ਸ਼ਰਾਬ ਦਾ ਨਸ਼ਾ! ਵਿਗਿਆਨੀਆਂ ਨੇ ਤਿਆਰ ਕੀਤਾ ਇੰਜੈਕਸ਼ਨ, ਦਿਮਾਗ ‘ਤੇ ਇੰਝ ਕਰਦੈ ਅਸਰ

78 views
12 mins read
ਛੂ-ਮੰਤਰ ਹੋ ਜਾਵੇਗਾ ਸ਼ਰਾਬ ਦਾ ਨਸ਼ਾ! ਵਿਗਿਆਨੀਆਂ ਨੇ ਤਿਆਰ ਕੀਤਾ ਇੰਜੈਕਸ਼ਨ, ਦਿਮਾਗ ‘ਤੇ ਇੰਝ ਕਰਦੈ ਅਸਰ

Alcohol: ਅੱਜ ਕੱਲ੍ਹ ਸ਼ਰਾਬ ਪੀਣਾ ਇੱਕ ਰੁਝਾਨ ਬਣ ਗਿਆ ਹੈ। ਕੁਝ ਲੋਕ ਸ਼ੌਕ ਵਜੋਂ ਕਦੇ-ਕਦਾਈਂ ਸ਼ਰਾਬ ਦਾ ਸੇਵਨ ਇੱਕ ਲਿਮਿਟ ਦੇ ਅੰਦਰ ਕਰਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਬਹੁਤ ਜ਼ਿਆਦਾ ਪੀਂਦੇ ਹਨ। ਕਈ ਵਾਰ ਸ਼ਰਾਬ ਦਾ ਨਸ਼ਾ ਇਸ ਹੱਦ ਤੱਕ ਵੱਧ ਜਾਂਦਾ ਹੈ ਕਿ ਬੰਦਾ ਆਪਣੇ ਆਪ ‘ਤੇ ਕਾਬੂ ਗੁਆ ਬੈਠਦਾ ਹੈ। ਕੁਝ ਲੋਕ ਨਸ਼ਾ ਘੱਟ ਕਰਨ ਲਈ ਨਿੰਬੂ ਨੂੰ ਚੱਟਦੇ ਹਨ, ਜਦਕਿ ਕੁਝ ਹੋਰ ਨੁਸਖੇ ਦੀ ਵਰਤੋਂ ਕਰਦੇ ਹਨ। ਪਰ ਇਸ ਦੇ ਨਸ਼ੇ ਨੂੰ ਘਟਾਉਣ ਦਾ ਕੋਈ ਸਹੀ ਤਰੀਕਾ ਨਹੀਂ ਹੈ। ਪਰ, ਵਿਗਿਆਨੀਆਂ ਨੇ ਅਜਿਹਾ ਟੀਕਾ ਤਿਆਰ ਕੀਤਾ ਹੈ ਜੋ ਨਸ਼ਾ ਖਤਮ ਕਰਨ ਦਾ ਕੰਮ ਕਰਦਾ ਹੈ। ਆਮ ਭਾਸ਼ਾ ਵਿੱਚ ਇਸ ਨੂੰ ‘ਹਾਰਮੋਨ ਇੰਜੈਕਸ਼ਨ’ ਦੱਸਿਆ ਹੈ। ਇਸ ਟੀਕੇ ‘ਤੇ ਹੁਣ ਤੱਕ ਹੋਈ ਖੋਜ ‘ਚ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਸੇਫ ਗਾਰਡ ਦੇ ਤੌਰ ‘ਤੇ ਕੰਮ ਕਰਦਾ ਹੈ

ਟੈਕਸਾਸ ਸਾਊਥਵੈਸਟਰਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਇੰਜੈਕਸ਼ਨ ‘ਤੇ ਖੋਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਾਈਬਰੋਬਲਾਸਟ ਗਰੋਥ ਫੈਕਟਰ 21 ਯਾਨੀ FGF21 ਮਨੁੱਖਾਂ ਅਤੇ ਜਾਨਵਰਾਂ ਦੇ ਸਰੀਰ ਵਿੱਚ ਬਣਦਾ ਹੈ। ਇਸ ਨਾਲ ਸ਼ਰਾਬ ਦੇ ਪ੍ਰਭਾਵ ਨੂੰ 50 ਫੀਸਦੀ ਤੱਕ ਘੱਟ ਕਰਨ ‘ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਇਹ ਇੱਕ ਸੇਫ ਗਾਰਡ ਦੀ ਤਰ੍ਹਾਂ ਕੰਮ ਕਰਦਾ ਹੈ।

ਕਿਵੇਂ ਪਤਾ ਲੱਗਾ ?

ਵਿਗਿਆਨੀਆਂ ਦਾ ਕਹਿਣਾ ਹੈ, FGF21 ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਦਾ ਕੰਮ ਕਰਦਾ ਹੈ। ਚੂਹਿਆਂ ‘ਤੇ ਕੀਤੀ ਗਈ ਇਸ ਖੋਜ ‘ਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਕਿਸੇ ਵਿਅਕਤੀ ਨੂੰ ਟੀਕੇ ਰਾਹੀਂ ਜ਼ਿਆਦਾ ਖੁਰਾਕ ਦਿੱਤੀ ਜਾਂਦੀ ਹੈ ਤਾਂ ਉਸ ਦੇ ਹਾਰਮੋਨਜ਼ ਨਸ਼ੇ ਦੇ ਪ੍ਰਭਾਵ ਨੂੰ ਖਤਮ ਕਰਨ ‘ਚ ਅੱਧਾ ਸਮਾਂ ਲੱਗਦਾ ਹੈ। ਜਦੋਂ ਸਰੀਰ ‘ਚ ਸ਼ਰਾਬ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਸਰੀਰ ਠੀਕ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਖੋਜ ‘ਚ ਵਿਗਿਆਨੀਆਂ ਨੇ ਸਭ ਤੋਂ ਪਹਿਲਾਂ ਚੂਹਿਆਂ ਨੂੰ ਸ਼ਰਾਬ ਦਿੱਤੀ, 1 ਘੰਟੇ ਬਾਅਦ ਜਦੋਂ ਉਨ੍ਹਾਂ ਨੂੰ FGF21 ਇੰਜੈਕਸ਼ਨ ਦਿੱਤਾ ਗਿਆ ਤਾਂ ਉਹ ਅੱਧੇ ਸਮੇਂ ਤੱਕ ਨਸ਼ੇ ‘ਚ ਰਹੇ ਅਤੇ ਜਿਨ੍ਹਾਂ ਚੂਹਿਆਂ ਨੂੰ ਇਹ ਟੀਕਾ ਨਹੀਂ ਦਿੱਤਾ ਗਿਆ, ਉਹ ਲੰਬੇ ਸਮੇਂ ਤੱਕ ਨਸ਼ੇ ‘ਚ ਰਹੇ। ਇਸ ਨੇ ਮਰਦ ਅਤੇ ਔਰਤ ਦੋਵਾਂ ਨੂੰ ਪ੍ਰਭਾਵਿਤ ਕੀਤਾ।

ਇੰਜੈਕਸ਼ਨ ਕਿਵੇਂ ਕੰਮ ਕਰਦਾ ਹੈ?

ਰਿਸਰਚ ਰਿਪੋਰਟ ‘ਚ ਵਿਗਿਆਨੀਆਂ ਨੇ ਕਿਹਾ ਕਿ FGF21 ਦਿਮਾਗ ਦੇ ਨਰਵਸ ਸਿਸਟਮ ਦੇ ਨਿਊਰੋਨਸ ‘ਤੇ ਸਿੱਧਾ ਅਸਰ ਪਾਉਂਦਾ ਹੈ, ਜੋ ਇਨਸਾਨ ਨੂੰ ਸੁਚੇਤ ਰੱਖਣ ਦਾ ਕੰਮ ਕਰਦੇ ਹਨ। ਜਰਨਲ ਸੈੱਲ ਮੇਟਾਬੋਲਿਜ਼ਮ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਮਹਾਂਮਾਰੀ ਦੌਰਾਨ ਅਲਕੋਹਲ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਦੁਨੀਆ ਭਰ ਵਿੱਚ ਵਾਧਾ ਹੋਇਆ ਹੈ। 2019 ਤੋਂ 2020 ਦਰਮਿਆਨ ਸ਼ਰਾਬ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 25 ਫੀਸਦੀ ਵਧੀ ਹੈ। ਇਸ ਲਈ ਆਪ ਵੀ ਸੁਚੇਤ ਰਹੋ ਅਤੇ ਦੂਜਿਆਂ ਨੂੰ ਵੀ ਸ਼ਰਾਬ ਨਾ ਪੀਣ ਲਈ ਜਾਗਰੂਕ ਕਰੋ।

Previous Story

प्रियंका से सुम्बुल तक… ‘Bigg Boss 16’ के एक्स कंटेस्टेंट्स पर चढ़ा होली का खुमार, जश्न में डूबे आए नजर

Next Story

ਥਾਣਾ ਸੀ.ਆਈ.ਏ.ਸਟਾਫ ਨਵਾਂਸ਼ਹਿਰ ਦੀ ਪੁਲਿਸ ਵਲੋੰ ਇੱਕ ਕੁਇੰਟਲ 25 ਕਿਲੋ ਡੋਡੇ ਚੂਰਾ ਪੋਸਤ ਸਮੇਤ ਇੱਕ ਕਾਬੂ।

Latest from Blog

Website Readers