ਹੈਪੀ ਸਹਿਬਾਜ ਦੇ ਧਾਰਮਿਕ ਗੀਤ ਜੋਗੀ ਦੇ ਵੇਹੜੇ ਦਾ ਪੋਸਟਰ ਰਿਲੀਜ਼

3938 views
6 mins read
IMG-20230306-WA0060
ਹੈਪੀ ਸਹਿਬਾਜ ਦੇ ਧਾਰਮਿਕ ਗੀਤ ਦਾ ਪੋਸਟਰ ਰਿਲੀਜ਼ ਕਰਦੇ ਲੋਕ ਹਰਿਮੰਦਰ ਨੂਰਪੁਰੀ ਅਤੇ ਹੋਰ

ਨੰਗਲ () ਰਾਜਿੰਦਰ ਗਿੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਭਰਦੇ ਪੰਜਾਬੀ ਗਾਇਕ ਹੈਪੀ ਸ਼ਹਿਬਾਜ਼ਦੇ ਧਾਰਮਿਕ ਗੀਤ ਜੋਗੀ ਦੇ ਵੇਹੜੇ ਦਾ ਪੋਸਟਰ ਰਿਲੀਜ਼ ਪੰਜਾਬੀ ਗਾਇਕ ਹਰਮਿੰਦਰ ਨੂਰਪੁਰੀ ਇਲਾਕੇ ਦੇ ਹੋਰ ਪੰਜਾਬੀ ਗਾਇਕ ਅਤੇ ਪੱਤਵੰਤੇ ਸੱਜਣਾ ਵੱਲੋ ਸਾਂਝੇ ਤੋਰ ਤੇ ਰਿਲੀਜ਼ ਕੀਤਾ ਗਿਆ ਇਸ ਭਜਨ ਨੂੰ ਜੀਤੀ ਧੀਮਾਨ ਵੱਲੋਂ ਕਲਮਬੰਦ ਕੀਤਾ ਗਿਆ ਹੈਇਸ ਮੌਕੇ ਤੇ ਗੱਲ ਕਰਦਿਆ ਹਰਮਿੰਦਰ ਨੂਰਪੁਰੀ ਤੇ ਪਰਵਿੰਦਰ ਭੀਮ ਨੇ ਜਿਥੇ ਸਹਿਬਾਜ ਨੂੰ ਵਧਾਈ ਦਿੱਤੀ ਉਥੇ ਲੋਕਾਂ ਨੂੰ ਇਸ ਭਜਨ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਤੇ ਹੈਪੀ ਸਹਿਬਾਜ ਵਲੋ ਸਾਰੇ ਸਹਿਯੋਗੀਆਂ ਅਤੇ ਹਰਮਿੰਦਰ ਨੂਰਪੁਰੀ ਦਾ ਧੰਨਵਾਦ ਕੀਤਾ ਸਹਿਵਾਸ ਵਲੋ ਸਰੋਤਿਆਂ ਨੂੰ ਇਸ ਭਜਨ ਨੂੰ ਵੱਧ ਤੋਂ ਵੱਧ ਪਿਆਰ ਦੇਣ ਦੀ ਅਪੀਲ ਕੀਤੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਹ ਭਜਨ 10 ਮਾਰਚ ਨੂੰ ਉਨ੍ਹਾਂਦੇ ਆਪਣੇ ਯੂ-ਟਿਊਬ ਚੈਨਲ ਹੈਪੀ ਸਹਿਬਾਜ ਤੇ ਰਲੀਜ ਕਰਕੇ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਸਾਫ-ਸੁਥਰੀ ਗਾਇਕੀ ਰਾਹੀਂ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਉਹੀ ਗੀਤ ਗਾਉਣਗੇ ਜੋ ਸਮਾਜ ਨੂੰ ਚੰਗੀ ਸਿਹਤ ਪ੍ਰਦਾਨ ਕਰਨਗੇ ਇਸ ਮੌਕੇ ਤੇ ਹਰਮਿੰਦਰ ਨੂਰਪੁਰੀ, ਪਰਵਿੰਦਰ ਭੀਮ, ਜੱਗਾ ਸੱਸਕੋਰੀਆ ਨਵ ਸੈਣੀਮਾਜਰਾ ਹੈਪੀ ਸੈਣੀਮਾਜਰਾ ਅਤੇ ਹੋਰ ਸਹਿਯੋਗੀ ਹਾਜ਼ਰ ਸਨ

  his is Authorized Journalist of The Feedfront News and he has all rights to cover, submit and shoot events, programs, conferences and news related materials.
  ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

  Previous Story

  ਇਹ ਟਾਪੂ ਹਰ 6 ਮਹੀਨੇ ਬਾਅਦ ਆਪਣਾ ਦੇਸ਼ ਬਦਲਦਾ ਹੈ, ਅਜਿਹਾ 364 ਸਾਲਾਂ ਤੋਂ ਹੋ ਰਿਹਾ ਹੈ

  Next Story

  Chamkila Death Anniversary: ਅਮਰ ਸਿੰਘ ਚਮਕੀਲਾ ਦੀ 35 ਬਰਸੀ ਅੱਜ, ਜਾਣੋ ਗਾਇਕ ਨਾਲ ਜੁੜੀਆਂ ਖਾਸ ਗੱਲਾਂ

  Latest from Blog

  Website Readers