ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵਲੋੰ ਨੌਜਵਾਨ ਦੀ ਬੇ-ਰਹਿਮੀ ਨਾਲ ਕੀਤੀ ਕੁੱਟ ਮਾਰ ।

2957 views
9 mins read
Screenshot_20230307-173923_WhatsApp

ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵਲੋ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ।ਫਗਵਾੜਾ ਨਜਦੀਕ ਦੇ ਚਹੇੜੂ ਇਲਾਕੇ ‘ਚ ਸ਼ਰੇਆਮ ਸ਼ਰਾਬ ਦੇ ਠੇਕੇਦਾਰ ਦੇ ਕਾਮਿਆਂ ਵੱਲੋਂ ਇਕ ਨੌਜਵਾਨ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨੂੰ ਜ਼ਖ਼ਮੀ ਹਾਲਤ ‘ਚ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਫਗਵਾੜਾ ਦਾਖ਼ਲ ਕਰਵਾਇਆ ਗਿਆ । ਜਿੱਥੇ ਜ਼ਖ਼ਮੀ ਨੌਜਵਾਨ ਅਮਨ ਨੇ ਦੱਸਿਆ ਕਿ ਉਹ ਕੰਮ ਤੋਂ ਵਾਪਿਸ ਆ ਰਿਹਾ ਸੀ ਤਾਂ ਚਹੇੜੂ ਨਜਦੀਕ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਉਸ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਉਸ ਕੋਲੋਂ ਸ਼ਰਾਬ ਦੀ ਇਕ ਬੋਤਲ ਸੀ ਜਿਸ ਤੋਂ ਬਾਅਦ ਕਰਿੰਦਿਆਂ ਵੱਲੋਂ ਉਸ ਨੂੰ ਜ਼ਬਰਦਸਤੀ ਗੱਡੀ ‘ਚ ਬਿਠਾਇਆ ਤੇ ਆਪਣੇ ਦਫਤਰ ਲੈ ਗਏ । ਜਿਥੇ ਉਸ ਨਾਲ ਕਾਮਿਆਂ ਵੱਲੋਂ ਬੇ-ਰਹਿਮੀ ਨਾਲ ਕੁੱਟਮਾਰ ਕੀਤੀ ਗਈ। ਜਦੋਂ ਉਕਤ ਨੌਜਵਾਨ ਘਰ ਨਾ ਪਹੁੰਚਿਆ ਤਾਂ ਪਰਿਵਾਰ ਦੇ ਮੈਂਬਰਾਂ ਵੱਲੋਂ ਤਲਾਸ਼ ਕਰਨ ‘ਤੇ ਪਤਾ ਲੱਗਾ ਕਿ ਉਸ ਨੂੰ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਅਗਵਾ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਨਾਲ ਲਿਜਾ ਕੇ ਉਕਤ ਨੌਜਵਾਨ ਨੂੰ ਠੇਕੇਦਾਰ ਦੇ ਕਰਿੰਦਿਆਂ ਦੇ ਕਬਜ਼ੇ ‘ਚੋਂ ਛੁਡਵਾਇਆ ।ਜਿਸ ਨੂੰ ਜ਼ਖ਼ਮੀ ਹਾਲਤ ‘ਚ ਫਗਵਾੜਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਕਤ ਨੌਜਵਾਨ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਨੌਜਵਾਨ ਅਮਨ ਪੁੱਤਰ ਵਿਜੇ ਕੁਮਾਰ ਵਾਸੀ ਪੀਪਾ ਰੰਗੀ ਫਗਵਾੜਾ ਦੇ ਚਾਚੇ ਸਤਪਾਲ ਰੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਨੌਜਵਾਨ ਨੂੰ ਛੱਡਣ ਵਾਸਤੇ ਕਰਿੰਦਿਆਂ ਵੱਲੋਂ ਡੇਢ ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਸੀ ਇਸ ਸਬੰਧੀ ਜਦੋ ਐੱਸ.ਐੱਚ.ਓ ਸਤਨਾਮਪੁਰਾ ਜਤਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨਾਂ ਦੇ ਧਿਆਨ ‘ਚ ਹੈ। ਪੁਲਿਸ ਵੱਲੋਂ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਜੋ ਵੀ ਇਸ ਮਾਮਲੇ ‘ਚ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ।

  Previous Story

  ਨਕਲੀ ਸੀਸੀਟੀਐਨਐਸ ਡਿਪਟੀ ਕਮਾਡੈੰਟ ਦੱਸਕੇ 400 ਲੋਕਾਂ ਨੂੰ ਠੱਗਣ ਵਾਲਾ ਪੁਲਿਸ ਅੜਿੱਕੇ ।

  Next Story

  Kareena Kapoor: ਕਰੀਨਾ ਕਪੂਰ ‘ਤੇ ਚੜ੍ਹਿਆ ਹੋਲੀ ਦਾ ਰੰਗ, ਭੈਣ ਕਰਿਸ਼ਮਾ ਤੇ ਬੱਚਿਆਂ ਨਾਲ ਹੋਲੀ ਖੇਡਦੀ ਆਈ ਨਜ਼ਰ

  Latest from Blog

  Website Readers