ਨਕਲੀ ਸੀਸੀਟੀਐਨਐਸ ਡਿਪਟੀ ਕਮਾਡੈੰਟ ਦੱਸਕੇ 400 ਲੋਕਾਂ ਨੂੰ ਠੱਗਣ ਵਾਲਾ ਪੁਲਿਸ ਅੜਿੱਕੇ ।

3623 views
12 mins read
Screenshot_20230307-165632_Chrome

ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਉਨ੍ਹਾਂ ਨੇ ਭਰਤੀ ਦੇ ਨਾਮ ਤੇ ਫਰਜ਼ੀਵਾੜਾ ਚਲਾਉਣ ਵਾਲੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਫਰਜੀਵਾੜੇ ਦਾ ਮਾਸਟਰਮਾਈਂਡ ਕੁਰਕਸ਼ੇਤਰ ਦੀ ਜੇਲ੍ਹ ਵਿੱਚ ਬੈਠਾ ਸਾਰਾ ਨੈਟਵਰਕ ਚਲਾ ਰਿਹਾ ਸੀ। ਮੁਲਜ਼ਮ ਦੇ ਇਸ਼ਾਰੇ ‘ਤੇ ਉਸਦਾ ਸਾਥੀ ਭੋਲੇਭਾਲੇ ਲੋਕਾਂ ਨੂੰ ਭਰਤੀ ਦੇ ਨਾਮ ‘ਤੇ ਠੱਗੀ ਦਾ ਸ਼ਿਕਾਰ ਬਣਾ ਰਿਹਾ ਸੀ। ਮੁਲਜ਼ਮ ਖੁਦ ਨੂੰ ਸੀਸੀਟੀਐਨਐਸ ਜੋ ਕਿ ਐਨ.ਸੀ.ਆਰ.ਬੀ ਦਾ ਅਦਾਰਾ ਹੈ, ਦੇ ਐਡੀਸ਼ਨਲ ਡੀਜੀਪੀ ਅਤੇ ਡਿਪਟੀ ਕਮਾਂਡੈਂਟ ਦੱਸ ਕੇ ਭਰਤੀ ਦੇ ਨਾਮ ‘ਤੇ ਲੋਕਾਂ ਨੂੰ ਠੱਗਦੇ ਸੀ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਭਾਮੀਆਂ ਕਲਾਂ ਦੇ ਰਹਿਣ ਵਾਲੇ ਪੰਕਜ ਸੂਰੀ ਵਜੋਂ ਹੋਈ ਹੈ।
ਪੁਲਿਸ ਨੇ ਇਸ ਕੇਸ ਦੇ ਮਾਸਟਰਮਾਈਂਡ ਕੁਰਕਸ਼ੇਤਰ ਹਰਿਆਣਾ ਦੇ ਰਹਿਣ ਵਾਲੇ ਅਮਨ ਕੁਮਾਰ ਉਰਫ ਅਵਿਲੋਕ ਵਿਰਾਮ ਖੱਤਰੀ ਨੂੰ ਕੁਰਕਸ਼ੇਤਰ ਜੇਲ੍ਹ ਤੋਂ ਤਿੰਨ ਦਿਨ ਦੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਹੈ। ਇਸ ਮਾਮਲੇ ਵਿੱਚ ਪੁੱਛਗਿਛ ਲਈ ਪੁਲਿਸ ਨੇ ਪੰਕਜ ਸੂਰੀ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਈਬਰ ਸੈੱਲ, ਕ੍ਰਾਈਮ ਬ੍ਰਾਂਚ2 ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਪੈਸ਼ਲ ਟੀਮ ਬਣਾ ਕੇ ਮੁਲਜ਼ਮ ਪੰਕਜ ਸੂਰੀ ਨੂੰ ਗ੍ਰਿਫਤਾਰ ਕੀਤਾ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਵਲੰਟੀਅਰ ਭਰਤੀ ਦੇ ਨਾਮ ਤੇ 400 ਦੇ ਕਰੀਬ ਲੋਕਾਂ ਨਾਲ ਧੋਖਾਧੜੀ ਕੀਤੀ ਹੈ।
ਸਿਰਫ ਫਾਰਮ ਭਰਨ ਲਈ ਹੀ ਇਹ ਲੋਕਾਂ ਕੋਲੋਂ 999 ਰੁਪਏ ਦੀ ਫੀਸ ਲੈਂਦੇ ਸਨ ਅਤੇ ਇੱਕ ਆਰੋਓ ਕੋਰਡ ਰਾਹੀ ਪੇਟੀਐਮ ਦੇ ਜ਼ਰੀਏ ਵਿੱਚ ਪੈਸੇ ਹਾਸਲ ਕਰਦੇ ਸਨ। ਮੁਲਜ਼ਮ ਪੰਕਜ ਸੂਰੀ ਫੀਲਡ ਸੰਭਾਲਦਾ ਜਦਕਿ ਕੁਰਕਸ਼ੇਤਰ ਦੀ ਜੇਲ੍ਹ ਵਿਚ ਬੈਠਾ ਅਮਨ ਸਾਰਾ ਨੈਟਵਰਕ ਚਲਾਉਂਦਾ ਸੀ। ਮੁਲਜ਼ਮ ਸੀਸੀਟੀਐਨਐਸ ਦੀ ਫਰਜ਼ੀ ਸਾਈਟ , ਫਰਜ਼ੀ ਫੇਸਬੁੱਕ ਅਤੇ ਜੀਮੇਲ ਅਕਾਊਂਟ ਬਣਾ ਕੇ ਆਪਣੇ ਆਪ ਨੂੰ ਸੀ.ਸੀ.ਟੀ.ਐਨ.ਐਸ ਦੇ ਐਡੀਸ਼ਨਲ ਡੀਜੀਪੀ ਅਤੇ ਡਿਪਟੀ ਕਮਾਂਡੈਂਟ ਦੱਸਦੇ ਸਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਸੀ.ਸੀ.ਟੀ.ਐਨ.ਐਸ ਦੇ ਨਾਮ ਤੇ ਬਣਾਇਆ ਗਿਆ ਫ਼ਰਜ਼ੀ ਆਈ ਕਾਰਡ, 3 ਲੈਪਟਾਪ,1 ਪ੍ਰਿੰਟਰ, 5 ਮੋਬਾਈਲ ਫੋਨ, ਫਰਜ਼ੀ ਆਈ ਕਾਰਡ ਦੀਆਂ ਕਾਪੀਆਂ, ਆਈ ਕਾਰਡ ਕੈਸਲ ਕਰ ਲਈ ਏ.ਡੀ.ਜੀ.ਪੀ ਇੰਟੈਂਲੀਜੈਂਸ ਨਵੀਂ ਦਿੱਲੀ ਦੇ ਲਿਖੇ ਫ਼ਰਜ਼ੀ ਪੱਤਰ ਦੀਆਂ ਕਾਪੀਆਂ ਅਤੇ ਫਰਜ਼ੀ ਸੈਂਟਰਲ ਕਮਾਂਡੈਂਟ ਵਲੰਟੀਅਰ ਲਗਾਉਣ ਲਈ ਜਾਰੀ ਕੀਤੇ ਅਥਾਰਟੀ ਲੈਟਰ ਦੀਆਂ ਕਾਪੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪੁਛਗਿੱਛ ਦੇ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ।

  Previous Story

  ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਹੋਈ।

  Next Story

  ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਵਲੋੰ ਨੌਜਵਾਨ ਦੀ ਬੇ-ਰਹਿਮੀ ਨਾਲ ਕੀਤੀ ਕੁੱਟ ਮਾਰ ।

  Latest from Blog

  Website Readers