ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਹੋਈ।

3312 views
5 mins read
IMG-20230307-WA0094

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ.)ਪੰਜਾਬ 295 ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਹੇਠ ਬਹਿਰਾਮ ਵਿਖੇ ਹੋਈ। ਇਸ ਮੀਟਿੰਗ ਚ ਜਿਲ੍ਹਾ ਪ੍ਰਧਾਨ ਡਾ.ਬਲਕਾਰ ਕਟਾਰੀਆਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਇਹ ਮੀਟਿੰਗ ਹੋਲਾ ਮੁਹੱਲਾ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਜਤਿੰਦਰ ਸਹਿਗਲ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲ ਕੇ ਸਮਾਜ ਵਿਚ ਨਸ਼ੇ ਅਤੇ ਗਰੀਬਾਂ ਤੇ ਹੋ ਰਹੇ ਜੁਲਮ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਆਪਣੇ ਕਿੱਤੇ ਰਾਹੀਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਕਰਕੇ ਸਮਾਜ ਸੇਵਾ ‘ਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦਾ ਪੀ.ਐੱਚ.ਸੀ ਮਲੋਟ ਦਾ ਐੱਸ.ਐਮ.ਓ ਸਾਫ ਸੁਥਰੀ ਪ੍ਰੈਕਟਿਸ ਕਰ ਰਹੇ ਸਾਰੇ ਮੈਡੀਕਲ ਪ੍ਰੈਕਟੀਸ਼ਨਰ ਨੂੰ ਤੰਗ ਕਰ ਰਿਹਾ ਸੀ। ਐਸੋਸੀਏਸ਼ਨ ਨੇ ਐੱਸ.
ਐਮ.ਓ ਨੂੰਮਿਲ ਕੇ ਸਾਰਾ ਮਸਲਾ ਹੱਲ ਕਰਵਾਇਆ। ਇਸ ਮੌਕੇ ਅਸ਼ੋਕ ਮੁਕੰਦਪੁਰ, ਜਗਦੀਸ਼ ਬੰਗੜ, ਸੰਜੇ ਕਪਿਲ, ਰਜਿੰਦਰ ਸੌਂਧੀ, ਸੁਖਵਿੰਦਰ ਮੰਢਾਲੀ, ਰੋਹਿਤ, ਪਵਨ ਕੁਮਾਰ, ਦਵਿੰਦਰ, ਰਛਪਾਲ ਭੱਟੀ, ਸੁਰਿੰਦਰ ਮੇਹਲੀ, ਹੁਸਨ ਲਾਲ ਆਦਿ ਮੌਜੂਦ ਸਨ।

    Previous Story

    टॉपलेस हुईं विद्या बालन, साड़ी पहनने वाली एक्ट्रेस ने न्यूजपेपर लपेट करवाया फोटोशूट, हैरान हैं फैंस!

    Next Story

    ਨਕਲੀ ਸੀਸੀਟੀਐਨਐਸ ਡਿਪਟੀ ਕਮਾਡੈੰਟ ਦੱਸਕੇ 400 ਲੋਕਾਂ ਨੂੰ ਠੱਗਣ ਵਾਲਾ ਪੁਲਿਸ ਅੜਿੱਕੇ ।

    Latest from Blog

    Website Readers