ਲੁਧਿਆਣਾ, 7 ਮਾਰਚ(ਉਂਕਾਰ ਸਿੰਘ ਉੱਪਲ) ਕੈਬਨਿਟ ਮੰਤਰੀ ਡਾ ਬਲਬੀਰ ਸਿੰਘ ਅਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ ਹਿੰਤਿਦਰ ਕੌਰ ਦੀ ਹਾਜ਼ਰੀ ਵਿਚ ਖਾਲਸਾ ਕਾਲਜ (ਲੜਕੀਆਂ) ਵਿਖੇ ਜਿਲ੍ਹਾ ਪੱਧਰੀ ਸੈਮੀਨਾਰ ‘ਅੰਤਰ ਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਗਿਆ।ਇਸ ਮੌਕੇ ਕਾਲਜ ਵਿਦਿਆਰਥਣਾਂ ਦੇ ਕਵਿਤਾ, ਭਾਸ਼ਣ, ਸਕਿੰਟ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਮੁਕਤੀ ਗਿੱਲ ਨੇ ਸਿਵਲ ਸਰਜਨ ਡਾ ਹਿੰਤਿਦਰ ਕੌਰ ਦਾ ਸਵਾਗਤ ਕਰਦੇ ਔਰਤਾਂ ਦੇ ਹੱਕਾਂ ਸਬੰਧੀ ਵਿਦਿਆਰਣਾਂ ਨੂੰ ਜਾਣਕਾਰੀ ਦਿੱਤੀ।ਇਸ ਮੌਕੇ ਉਨਾਂ ਔਰਤਾਂ ਦੀ ਸਿਹਤ ਪ੍ਰਤੀ ਜਾਗਰੂਕ ਹੋਣ ਪ੍ਰੇਰਿਤ ਕੀਤਾ।ਉਨਾਂ ਵਿਦਿਆਰਥਣਾਂ ਨੂੰ ਉਚ ਪੱਧਰੀ ਸਿੱਖਿਆ ਹਾਸਲ ਕਰਕੇ ਸਮਾਜ ਵਿਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ।ਉਨਾਂ ਵਿਦਿਆਰਥਣਾਂ ਨੂੰ ਸਿਹਤ ਨੂੰੰ ਤੰਦਰੁਸਤ ਰੱਖਣ ਲਈ ਭੋਜਨ ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਵੱਖ ਵੱਖ ਤਰ੍ਹਾਂ ਦਾ ਸਲਾਦ, ਦਹੀਂ, ਪਨੀਰ ਤੇ ਮੌਸਮੀ ਫਲ ਖਾਣੇ ਚਾਹੀਦੇ ਹਨ, ਜੰਕ, ਪੈਕਿਟ ਫੂਡ ਤੇ ਤਲਿਆ ਹੋਇਆ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਮੁਕਾਬਲਿਆਂ ਵਿਚ ਜੇਤੂ ਵਿਦਿਆਰਥਣਾਂ ਨੂੰ ਸਿਵਲ ਸਰਜਨ ਵਲੋ ਵਿਸ਼ੇ ਤੌਰ ਤੇ ਸਮਾਨਿਤ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਡਾ ਹਿੰਤਿਦਰ ਕੌਰ ਨੇ ਦਫਤਰ ਵਿਚ ਰੱਖੇ ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਵਿਚ ਵਿਸ਼ੇਸ ਤੌਰ ਤੇ ਦਫਤਰ ਵਿਚ ਕੰਮ ਕਰਦੀਆਂ ਔਰਤ ਮੁਲਾਜਮਾਂ ਨੂੰ ਸਮਾਨਤ ਕਰਦੇ ਕਿਹਾ ਕਿ ਸਿਹਤਮੰਦ ਸਮਾਜ ਸਿਰਜਣ ਲਈ ਔਰਤ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ, ਕਿਉਕਿ ਔਰਤਾਂ ਨੂੰ ਘਰ ਦੀਆਂ ਜਿੰਮੇਵਾਰੀਆਂ ਦੇ ਨਾਲ ਨਾਲ ਡਿਊਟੀ ਦੌਰਾਨ ਵੀ ਜਿੰਮੇਵਾਰੀਆਂ ਨਿਭਾਉਣੀਆਂ ਪੈਦੀਆ ਹਨ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ, ਮਾਸ ਮੀਡੀਆਂ ਅਫਸਰ ਦਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ, ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਅਤੇ ਬਲਜੀਤ ਸਿੰਘ ਹੈਲਥ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
-
ਦਫਤਰ ਵਿਚ ਕੰਮ ਕਰਦੀਆਂ ਔਰਤ ਮੁਲਾਜਮਾਂ ਨੂੰ ਕੀਤਾ ਸਮਾਨਿਤ