ਨਕੋਦਰ : “ਨੇਕੀ ਦੇ ਦਰ” ਨਕੋਦਰ ਦੀ ਏ ਕਲਾਸ ਕਹਿਲਾਉਣ ਵਾਲੀ ਨਗਰ ਕੌਂਸਲ ‘ਚ ਰਣਧੀਰ ਸਿੰਘ ਨੇ ਸਾਲ 2022 ‘ਚ ਬਤੋਰ ਈ.ਓ ਦਾ ਚਾਰਜ ਸੰਭਾਲਿਆ ਅਤੇ ਅਪਣੇ ਅਹੁਦਾ ਸੰਭਾਲਣ ਦੇ ਕੁੱਝ ਦਿਨਾਂ ਉਪਰਾਂਤ ਸ਼ਹਿਰ ਦੀ ਜਨਤਾ ਪ੍ਰਤੀ ਚੰਗੀ ਸੋਚ ਰੱਖਦਿਆਂ ਅਤੇ ਸ਼ਹਿਰ ਦੀ ਬੇਹਤਰੀ ਲਈ ਨੇਕ ਨੀਤੀ ਨਾਲ ਕੰਮ ਕਰਨ ਦੇ ਇਰਾਦੇ ਨਾਲ ਅਪਣੇ ਕਦਮ ਅੱਗੇ ਵਧਾਉਂਦੇ ਹੋਏ ਸ਼ਹਿਰ ‘ਚ ਰੋਜ਼ਾਨਾ ਵੱਧਦੀ ਟ੍ਰੈਫਿਕ ਸਮੱਸਿਆ ਨੂੰ ਲੈਕੇ ਇੱਕ ਮੁਹਿੰਮ ਚਲਾਈ ਸੀ, ਤਾਂ ਜੋ ਆਮ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਪਹਿਲ ਦੇ ਆਧਾਰ ਤੇ ਨਿਜਾਤ ਦਿਵਾਈ ਜਾ ਸਕੇ। ਇੱਥੇ ਇਸ ਗਲ ਦਾ ਜਿਕਰ ਕਰਨਾ ਅਤਿ ਜਰੂਰੀ ਹੋ ਜਾਦਾਂ ਹੈ, ਕੀ ਨਗਰ ਕੌਂਸਲ ਦੇ ਈ.ਓ. ਰਣਧੀਰ ਸਿੰਘ ਵੱਲੋਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਲੱਗ ਰਹੀਆਂ ਹੱਥ ਰੇਹੜੀਆਂ, ਦੁਕਾਨਦਾਰਾਂ ਵੱਲੋਂ ਕੀਤੇ ਅਣ-ਅਧਿਕਾਰਤ ਕਬਜ਼ਿਆਂ ਤੇ ਨੱਥ ਪਾਉਣ ਦੀ ਚਲਾਈ ਗਈ ਮੁਹਿੰਮ ਨੂੰ ਲੈਕੇ ਸ਼ਹਿਰ ਦੇ ਕੁੱਝ ਬੁੱਧੀਜੀਵੀਆਂ ਨੇ ਜਿੱਥੇ ਪ੍ਰਸੰਸਾ ਕੀਤੀ ਉੱਥੇ ਸ਼ਹਿਰ ਦੇ ਚੁਣੇ ਗਏ ਕੁੱਝ ਲੀਡਰਾਂ ਨੇ ਅਪਣੀ ਵੋਟ ਬੈੰਕ ਨੂੰ ਲੈਕੇ ਈ.ਓ.ਰਣਧੀਰ ਸਿੰਘ ਦਾ ਖੁੱਲ੍ਹਕੇ ਸਾਥ ਨਹੀਂ ਦਿੱਤਾ ਬਲਕਿ ਇਸ ਮਸਲੇ ਤੇ ਚੁੱਪੀ ਧਾਰ ਲਈ ਅਤੇ ਰਾਜਨੀਤਕ ਤੌਰ ਤੇ ਅੰਦਰ ਖਾਤੇ ਸੜਕਾਂ ਦੇ ਕਿਨਾਰਿਆਂ ਤੇ ਹੱਥ ਰੇਹੜੀਆਂ ਵਾਲਿਆਂ ਅਤੇ ਦੁਕਾਨਦਾਰਾਂ ਵੱਲੋਂ ਇਸ ਚਲਾਈ ਗਈ ਮੁਹਿੰਮ ਦਾ ਤਿੱਖਾ ਵਿਰੋਧ ਕਰਵਾਇਆ ਤਾਂ ਜੋ ਨਕੋਦਰ ਈ.ਓ.ਵੱਲੋਂ ਸ਼ਹਿਰ ਦੀ ਭਲਾਈ ਲਈ ਚਲਾਈ ਗਈ ਇਹ ਮੁਹਿੰਮ ਨੇਪਰੇ ਨਾ ਚੜ੍ਹ ਸਕੇ। ਆਖਿਰਕਾਰ ਹੋਇਆ ਵੀ ਕੁੱਝ ਅਜਿਹਾ ਹੀ, ਕੀ ਈ.ਓ.ਰਣਧੀਰ ਸਿੰਘ ਨੂੰ ਮਜਬੂਰ ਹੋਕੇ ਅਪਣੀ ਤੇਜ ਰਫਤਾਰ ਚਾਲ ਨੂੰ ਕੱਛੂਆ ਚਾਲ ‘ਚ ਢਾਲਣਾਂ ਪਿਆ, ਇਸੇ ਵਜ੍ਹਾ ਕਾਰਨ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਅੱਜ ਤੱਕ ਟੱਸ ਤੋਂ ਮੱਸ ਨਹੀਂ ਹੋ ਸਕੀ, ਬਲਕਿ ਸ਼ਹਿਰ ਦੇ ਹਾਲਾਤ ਅੱਗੇ ਨਾਲੋ ਹੋਰ ਜਿਆਦਾ ਮਾੜੇ ਵਿਖਾਈ ਦੇਣ ਲੱਗ ਪਏ, ਇਨ੍ਹਾਂ ਚੱਲ ਰਹੇ ਮਾੜੇ ਹਲਾਤਾਂ ਅਤੇ ਸ਼ਹਿਰ ਅੰਦਰ ਵੱਧਦੀ ਟ੍ਰੈਫਿਕ ਦੀ ਸਮੱਸਿਆ ਦੇ ਸਮਾਧਾਨ ਨੂੰ ਮੱਦੇਨਜ਼ਰ ਰੱਖਦਿਆਂ ਬੀਤੇ ਦਿਨੀਂ ਹਲਕਾ ਨਕੋਦਰ ਦੀ ਰਹਿਨੁਮਾਈ ਕਰਨ ਵਾਲੇ ਮੌਜੂਦਾ MLA.ਬੀਬੀ ਇੰਦਰਜੀਤ ਕੌਰ ਮਾਨ ਨੂੰ ਨਗਰ ਕੌਂਸਲ ਵੱਲੋਂ ਪਿੱਛਲੀ ਸਰਕਾਰ ਸਮੇਂ ਸ਼ਹਿਰ ਦੇ ਆਮ ਲੋਕਾਂ ਵੱਲੋਂ ਟੈਕਸ ਰੂਪੀ ਜਮਾਂ ਕਰਵਾਏ ਜਾ ਰਹੇ ਲੱਖਾਂ ਰੁਪਏ ਬਰਬਾਦ ਕਰਕੇ ਬਣਾਈ ਗਈ ਰੇਹੜੀ ਮਾਰਕਿਟ ਦਾ ਅਪਣੇ ਪੱਧਰ ਤੇ ਦੌਰਾ ਕਰਨਾ ਪਿਆ ਤਾਂ ਜੋ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੇ ਕਿਨਾਰਿਆਂ ਤੇ ਲੱਗ ਰਹੀਆਂ ਹੱਥ ਰੇਹੜੀਆਂ ਨੂੰ ਪਹਿਲ ਦੇ ਆਧਾਰ ਤੇ ਸਿਫਟ ਕਰਵਾਇਆ ਜਾ ਸਕੇ ਅਤੇ ਸ਼ਹਿਰ ਅੰਦਰ ਵੱਧ ਰਹੀ ਟ੍ਰੈਫ਼ਿਕ ਦੀ ਸਮੱਸਿਆ ਤੋਂ ਆਮ ਲੋਕਾਂ ਨੂੰ ਰਾਹਤ ਮਿੱਲ ਸਕੇ।

ਇਸ ਦੌਰੇ ਦਰਮਿਆਨ ਬੀਬੀ ਮਾਨ ਨੇ ਰੇਹੜੀ ਮਾਰਕਿਟ ‘ਚ ਲੱਗ ਰਹੀਆਂ ਰੇਹੜੀਆਂ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਰੇਹੜੀ ਵਾਲਿਆਂ ਨੇ ਅਪਣਾ ਦੁੱਖੜਾ ਉਨ੍ਹਾਂ ਨੂੰ ਸੁਣਾਇਆ ਤਾਂ MLA. ਬੀਬੀ ਮਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਕੇ ਨਗਰ ਕੌਂਸਲ ਦੇ ਉਚ-ਅਧਿਕਾਰੀਆਂ ਨੂੰ ਪ੍ਰਧਾਨ ਨਗਰ ਕੌਂਸਲ ਨਵਨੀਤ ਅੇੈਰੀ (ਨੀਤਾ) ਤੇ ਕੁੱਝ ਕੌਂਸਲਰਾਂ ਦੀ ਹਾਜਰੀ ‘ਚ ਮੌਕੇ ਤੇ ਹੀ ਕੁੱਝ ਦਿਸ਼ਾ ਨਿਰਦੇਸ਼ ਦਿੱਤੇ। ਇੱਥੇ ਹੁਣ ਜੇਕਰ ਗੱਲ ਕਰੀਏ ਕਿ ਸ਼ਹਿਰ ਦੀ ਭਲਾਈ ਅਤੇ ਟ੍ਰੈਫਿਕ ਦੀ ਵੱਧਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਮੁੱਦੇ ਦੀ ਜੋਕਿ ਕਾਫ਼ੀ ਲੰਬੇ ਸਮੇਂ ਤੋਂ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ, ਅਤੇ ਇਸ ਗੰਭੀਰ ਮੁੱਦੇ ਨੂੰ ਲੈਕੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਲੱਗ ਰਹੀਆਂ ਰੇਹੜੀਆਂ ਨੂੰ ਰੇਹੜੀ ਮਾਰਕਿਟ ‘ਚ ਸਿਫਟ ਕਰਨਾ ਜਰੂਰੀ ਵੀ ਬਣਦਾ ਹੈ,


ਦੂਜੇ ਪਾਸੇ ਜਾਕੇ ਜੇਕਰ ਝਾਤ ਮਾਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਇਸ ਗੱਲ ਤੇ ਜੋਰ ਦੇ ਰਹੇ ਹਨ, ਕਿ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਜੋ ਸਰਕਾਰੀ ਜਮੀਨਾਂ ਤੇ ਅਣ-ਅਧਿਕਾਰਤ ਤੌਰ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਹਟਾਏ ਜਾਣ ਪਰ ਨਕੋਦਰ ਸ਼ਹਿਰ ‘ਚ ਇਸ ਦੇ ਉਲਟ ਹੁੰਦਾਂ ਵਿਖਾਈ ਦੇ ਰਿਹਾ ਹੈ, ਕਿ ਕੁੱਝ ਰਸੂਖ਼ਦਾਨ ਲੋਕ ਕਾਨੂੰਨ ਨੂੰ ਛਿੱਕੇ ਟੰਗਕੇ ਹੁਣ ਆਮ ਲੋਕਾਂ ਦੇ ਲੰਘਣ ਵਾਲੀਆਂ ਸਰਕਾਰੀ ਗਲੀਆਂ ਤੇ ਲੋਹੇ ਦੇ ਗੇਟ ਲਗਾਕੇ ਕਬਜ਼ੇ ਕਰਨ ਨੂੰ ਤਰਜੀਹ ਦੇ ਰਹੇ ਹਨ,ਅਜਿਹਾ ਇੱਕ ਮਾਮਲਾ ਬੀਤੇ ਦਿਨੀਂ ਨਕੋਦਰ ‘ਚ ਸਥਿਤ ਮੁਹੱਲਾ ਕ੍ਰਿਸ਼ਨ ਨਗਰ ਤੋਂ ਉਭਰਕੇ ਸ਼ਾਹਮਣੇ ਆਇਆ ਕਿ ਆਮ ਲੋਕਾਂ ਦੀ ਆਵਾਜਾਈ ਵਾਲੀ ਸਰਕਾਰੀ ਗਲੀ ਦੇ ਦੋਵਾਂ ਪਾਸਿਆਂ ਤੇ ਲੋਹੇ ਦੇ ਗੇਟ ਲਗਾਕੇ ਕਬਜ਼ਾਧਾਰੀ ਵੱਲੋਂ ਸਰਕਾਰੀ ਗਲੀ ਨੂੰ ਅਪਣੀ ਜਾਗੀਰ ਸਮਝਦੇ ਹੋਏ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋਕਿ ਕਾਨੂੰਨੀ ਤੌਰ ਤੇ ਗਲਤ ਜਾਪਦੀ ਹੈ, ਅਤੇ ਆਮ ਲੋਕਾਂ ਦੇ ਮਨਾਂ ਨੂੰ ਠੇਸ ਪਹੁਚਾਉੰਦੀ ਹੈ, ਪਰ ਅਫ਼ਸੋਸ ਇਸ ਗੱਲ ਦਾ ਹੈ, ਕਿ ਨਗਰ ਕੌਂਸਲ ਪ੍ਰਸਾਸ਼ਨ ਦਾ ਅਜਿਹੇ ਕੀਤੇ ਜਾ ਰਹੇ ਕਬਜਿਆ ਵੱਲ ਧਿਆਨ ਕਿਉੰ ਨਹੀਂ ਜਾ ਰਿਹਾ? ਕੀ ਅਜਿਹੇ ਕਬਜ਼ੇ ਏਦਾ ਹੀ ਹੁੰਦੇ ਰਹਿਣਗੇ? ਜਾਂ ਫਿਰ ਨਗਰ ਕੌਂਸਲ ਦੇ ਸਿੰਘਮ ਈ.ਓ. ਰਣਧੀਰ ਸਿੰਘ ਪਹਿਲਾਂ ਵਾਂਗ ਅਪਣੀ ਰਫਤਾਰ ਫੜਕੇ ਇਸ ਸਰਕਾਰੀ ਗਲੀ ਤੇ ਕੀਤੇ ਗਏ ਨਜਾਇਜ਼ ਕਬਜ਼ੇ ਤੇ ਪੀਲਾ ਪੰਜਾ ਚਲਾਕੇ ਆਮ ਜਨਤਾ ਨੂੰ ਰਾਹਤ ਪਹੁੰਚਾਉਣ ‘ਚ ਸਹਾਈ ਹੋਣਗੇ? ਜੇਕਰ ਹੋਣਗੇ ਤਾਂ ਕਦੋਂ?