ਸਕੂਟਰੀ ਸਵਾਰ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ਚ ਮੌਤ।

6192 views
6 mins read
IMG-20230306-WA0075

ਸਕੂਟਰੀ ਸਵਾਰ ਇੱਕ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਨੂੰ ਦਿੱਤੇ ਬਿਆਨ ‘ਚ ਹਰਮੇਸ਼ ਲਾਲ ਵਾਸੀ ਪਿੰਡ ਬੂਲੇਵਾਲ ਥਾਣਾ ਸਿਟੀ ਬਲਾਚੌਰ ਨੇ ਦੱਸਿਆ ਕਿ ਉਹ ਕਸਬਾ ਜਾਡਲਾ ਵਿਖੇ ਮਨਿਆਰੀ ਦੀ ਦੁਕਾਨ ਕਰਦਾ ਹੈ। ਬੀਤੇ ਦਿਨ ਉਸ ਦਾ ਵੱਡਾ ਭਰਾ ਬਲਦੇਵ ਰਾਜ ਜੋ ਕੇ ਰੂਪਨਗਰ ਵਿਖੇ ਪੁਲਿਸ ਵਿਭਾਗ ‘ਚ ਬਤੌਰ ਏ.ਐਸ.ਆਈ ਨੌਕਰੀ ਕਰਦਾ ਹੈ ਉਸ ਨੂੰ ਮਿਲਣ ਲਈ ਜਾਡਲੇ ਆਇਆ ਹੋਇਆ ਸੀ। ਸ਼ਾਮ ਨੂੰ ਕਰੀਬ 05:30 ਕੁ ਵਜੇ ਉਹ ਦੁਕਾਨ ਬੰਦ ਕਰ ਕੇ ਆਪਣੇ ਪਿੰਡ ਨੂੰ ਆਪਣੇ ਮੋਟਰਸਾਈਕਲ ‘ਤੇ ਅਤੇ ਉਸ ਦਾ ਭਰਾ ਉਸ ਦੇ ਅੱਗੇ ਅੱਗੇ ਆਪਣੀ ਸਕੂਟਰੀ ‘ਤੇ ਜਾ ਰਹੇ ਸਨ। ਜਦੋਂ ਬਲਦੇਵ ਰਾਜ ਟੀ- ਪੁਆਇੰਟ ਬੀਰੋਵਾਲ ਮੇਨ ਜੀਟੀ ਰੋਡ ਨੂੰ ਪਾਰ ਕਰਨ ਲੱਗਾ ਤਾਂ ਬਲਾਚੌਰ ਵਲੋਂ ਤੇਜ਼ ਰਫਤਾਰ ਨਾਲ ਆ ਰਹੀ ਕਾਰ ਦੇ ਡਰਾਈਵਰ ਨੇ ਅਣਗਹਿਲੀ ਨਾਲ ਬਲਦੇਵ ਰਾਜ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਸੜਕ ‘ਤੇ ਡਿੱਗ ਪਿਆ ਅਤੇ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਬਲਾਚੌਰ ਲੈ ਕੇ ਜਾ ਰਹੇ ਸੀ ਤਾਂ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸ ਦੀ ਪਛਾਣ ਮਨਰਾਜ ਸਾਈਬ ਪੁੱਤਰ ਮਨਮੋਹਨ ਸਾਈਬ ਵਾਸੀ ਬਜਰਾਵਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਕੀਤੀ ਗਈ ਹੈ। ਤਫ਼ਤੀਸ਼ੀ ਅਫਸਰ ਪੁਲਿਸ ਚੌਕੀ ਜਾਡਲਾ ਦੇ ਇੰਚਾਰਜ ਏ.ਐੱਸ.ਆਈ ਜੋਗਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮ ਨੂੰ ਗਿ੍ਫ਼ਤਾਰ ਕਰਨਾ ਹਾਲੇ ਬਾਕੀ ਹੈ।

  Previous Story

  ਬੰਗਾ ਚ ਕੌੰਸਲ ਅਧਿਕਾਰੀਆਂ ਖਿਲਾਫ ਕੌੰਸਲਰਾਂ ਨੇ ਕੀਤਾ ਰੋਸ ਪ੍ਰਦਰਸ਼ਨ ।

  Next Story

  ਥਾਣਾ ਮੁਕੰਦਪੁਰ ਦੀ ਪੁਲਿਸ ਵਲੋਂ 35 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਵਿਆਕਤੀਆਂ ਤੇ ਮਾਮਲਾ ਦਰਜ।

  Latest from Blog

  Website Readers