ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ -ਕਲੇਰਾਂ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ ।

3749 views
10 mins read
gndk news 6 3 2023

ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਸਾਇੰਸ ਡੇਅ ਮਨਾਇਆ ਗਿਆ। ਇਸ ਮੌਕੇ ਹੋਏ ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੁ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਕੀਤਾ। ਇਸ ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਸ. ਵਰਿੰਦਰ ਸਿੰਘ ਬਰਾੜ ਐਚ ਆਰ ਐਡਮਿਨ ਸਨ। ਇਸ ਸਮਾਗਮ ਦੌਰਾਨ ਪੈਰਾ ਮੈਡੀਕਲ ਕਾਲਜ ਦੇ ਬੀ.ਐਸ.ਸੀ. ਰੇਡੀਓਲੋਜੀ ਅਤੇ ਇਮੇਜਿੰਗ ਟੈਕਨੌਲੋਜੀ, ਬੀ.ਐਸ.ਸੀ. ਓਪਰੇਸ਼ਨ ਥੀਏਟਰ ਟੈਕਨੌਲੋਜੀ ਅਤੇ ਬੀ.ਐਸ.ਸੀ. ਮੈਡੀਕਲ ਲੈਂਪ ਸਾਇੰਸ ਕੋਰਸਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਮਾਡਲ ਮੇਕਿੰਗ, ਪੋਸਟਰ ਮੇਕਿੰਗ ਅਤੇ ਭਾਸ਼ਨ ਪ੍ਰਤੀਯੋਗਤਾਵਾਂ ਵਿਚ ਵਿੱਚ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਕਿਹਾ ਕਿ ਸਿਹਤ ਸੰਭਾਲ ਦੇ ਖੇਤਰ ਵਿੱਚ ਪੈਰਾਮੈਡੀਕਲ ਇੱਕ ਵਧੀਆ ਖੇਤਰ  ਹੈ ਜਿਸ ਵਿਚ ਵਧੀਆ ਨੌਕਰੀ ਮਿਲਦੀ ਹੈ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਵੀ ਪ੍ਰਾਪਤ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੈਰਾਮੈਡੀਕਲ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੈਸ਼ਨਲ ਸਾਇੰਸ ਡੇਅ ਨੂੰ ਬੇਹੱਦ ਸਫਲ ਬਣਾਉਣ ਲਈ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਉੱਦਮਾਂ ਦੀ ਭਾਰੀ ਸ਼ਲਾਘਾ ਵੀ ਕੀਤੀ। ਸੈਮੀਨਾਰ ਸ੍ਰੀ ਮੁੱਦਸਰ ਮੋਹੀ-ਉਦ-ਦੀਨ ਸਹਾਇਕ ਪ੍ਰੋਫੈਸਰ (ਓਪਰੇਸ਼ਨ ਥੀਏਟਰ) ਨੇ “ਮੈਡੀਕਲ ਖੇਤਰ ਵਿੱਚ ਵਿਗਿਆਨ ਦੀ ਮਹੱਤਤਾ” ਅਤੇ ਸ੍ਰੀਮਤੀ ਪ੍ਰਭਜੋਤ ਕੌਰ ਖਟਕੜ  ਸਹਾਇਕ ਪ੍ਰੋਫੈਸਰ (ਮੈਡੀਕਲ ਲੈਬ ਸਾਇੰਸ) ਨੇ ਸਾਇੰਸ ਵਿੱਚ ਤਰੱਕੀ ਅਤੇ ਪਸਾਰ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ‘ਤੇ ਡਾ: ਪ੍ਰਿਅੰਕਾ ਰਾਜ ਪ੍ਰਿੰਸੀਪਲ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥੀ ਕੋਮਲਪ੍ਰੀਤ ਕੌਰ ਨੇ ਬਖ਼ੂਬੀ ਨਿਭਾਈ। ਇਸ ਸਮਾਗਮ ਦੌਰਾਨ ਸਮੂਹ ਕਾਲਜ ਵਿਦਿਆਰਥੀ, ਫੈਕਲਟੀ ਮੈਂਬਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

  Previous Story

  ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੇ ਰੋਸ ਮੁਜ਼ਾਹਰੇ ਕਰਨ ਤੇ ਅਤੇ ਪੰਜ ਵਿਆਕਤੀਆਂ ਤੋੰ ਵੱਧ ਇਕੱਠੇ ਹੋਣ ਤੇ ਲਾਈ ਪਾਬੰਦੀ।

  Next Story

  सिद्धार्थ मल्होत्रा संग शादी के बाद बदली कियारा आडवाणी की जिंदगी, बोलीं- घर चला रही हूं, पता नहीं कब….

  Latest from Blog

  Website Readers