ਲੁਧਿਆਣਾ, 6 ਮਾਰਚ(ਉਂਕਾਰ ਸਿੰਘ ਉੱਪਲ) ਕੈਬਨਿਟ ਮੰਤਰੀ ਡਾ ਬਲਬੀਰ ਸਿੰਘ ਅਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ ਹਿੰਤਿਦਰ ਕੌਰ ਨੇ ‘ਅੰਤਰ ਰਾਸ਼ਟਰੀ ਮਹਿਲਾ ਦਿਵਸ’ ਮੌਕੇ ਸਿਵਲ ਸਰਜਨ ਦਫਤਰ ਤੋ ਸਾਈਕਲ ਰੈਲੀ ਨੂੰ ਝੰਡੀ ਕੇ ਰਵਾਨਾ ਕੀਤੀ।ਸਾਈਕਲ ਰੈਲੀ ਸ਼ਹਿਰ ਦੇ ਵੱਖ ਵੱਖ ਥਾਂਵਾਂ ਡੀ ਐਮ ਸੀ ਚੈਕ, ਹੈਬੋਵਾਲ ਚੌਕ, ਆਰਤੀ ਚੌਕ, ਭਾਈਵਾਲਾ ਚੌਕ, ਕਿਚਲੂ ਨਗਰ, ਰੋਜ਼ ਗਾਡਰਨ ,ਫਹਾਰਾ ਚੌਕ ਤੋ ਹੁੰਦੀ ਹੋਈ ਸਿਵਲ ਸਰਜ਼ਨ ਦਫਤਰ ਵਿਚ ਸਮਾਪਤ ਕੀਤੀ ਗਈ।ਇਸ ਮੌਕੇ ਡਾ ਹਿੰਤਿਦਰ ਕੌਰ ਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੁੰ ਭੋਜਨ ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਵੱਖ ਵੱਖ ਤਰ੍ਹਾਂ ਦਾ ਸਲਾਦ, ਦਹੀਂ, ਪਨੀਰ ਤੇ ਮੌਸਮੀ ਫਲ ਖਾਣੇ ਚਾਹੀਦੇ ਹਨ, ਜੰਕ, ਪੈਕਿਟ ਫੂਡ ਤੇ ਤਲਿਆ ਹੋਇਆ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਆਮ ਲੋਕਾਂ ਨੂੰ ਇਹ ਸਨੇਹਾ ਦੇਣ ਲਈ ਸਾਇਕਲ ਰੈਲੀ ਕੱਢੀ ਗਈ ਹੈ।ਰੈਲੀ ਦਾ ਮਕਸਦ ਲੋਕਾਂ ਵਿੱਚ ਸਰੀਰਕ ਤੇ ਮਾਨਸਿਕ ਤੰਦWਸਤੀ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਸਿਰਜਣ ਲਈ ਔਰਤ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ।ਗੈਰ ਸੰਚਾਰੀ ਰੋਗਾਂ ਜਿਵੇਂ ਕੈਂਸਰ, ਦਿਲ ਦਾ ਦੌਰਾ, ਹਾਈਪਰਟੈਂਸਨ, ਸ਼ੂਗਰ ਰੋਗ ਆਦਿ ਤੋਂ ਬਚਣ ਲਈ ਸਾਨੂੰ ਰੋਜ਼ਾਨਾ ਸਰੀਰਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਸਾਡਾ ਸਰੀਰ ਤੰਦWਸਤ ਹੈ ਤਾਂ ਹੀ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ।ਉਨ੍ਹਾਂ ਤੰਬਾਕੂ, ਸਿਗਰਟ ਆਦਿ ਨਸ਼ਿਆਂ ਤੋਂ ਦੂਰ ਲਈ ਪ੍ਰੇਰਿਤ ਕੀਤਾ।ਨਸ਼ੇ ਮੂੰਹ ਤੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣਦੇ ਹਨ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ, ਮਾਸ ਮੀਡੀਆਂ ਅਫਸਰ ਦਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ, ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਅਤੇ ਬਲਜੀਤ ਸਿੰਘ ਹੈਲਥ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
Latest from Blog
Subhash Ghai & Amitabh Bachchan: सुभाष घई को इंडस्ट्री में शोमैन के तौर पर पहचाना जाता…
पिछले दो साल में युवक ने महिला के खाते से 1 लाख रुपये खर्च कर दिए.…
Banned Indian Movies On OTT: बॉलीवुड में ऐसी कई फिल्में (Bollywood Movies) हैं, जिन्हें भारतीय सिनेमाघरों…
गुरमीत चौधरी (Gurmeet Choudhary) आज टीवी के टॉप एक्टर्स में एक हैं. देबीना बनर्जी (Debina Bonnerjee)…
HAPPY BIRTHDAY AKSHAYE KHANNA- दिग्गज अभिनेता विनोद खन्ना के बेटे और बॉलीवुड के मंझे हुए कलाकार…