/

ਲੋੜਵੰਦ ਨੂੰ ਟ੍ਰਾਈ ਸਾਈਕਲ ਦਾਨ ਦਿੱਤੀ।

5793 views
6 mins read

ਨਕੋਦਰ : ਕਹਿੰਦੇ ਨੇ ਗਊ ਗਰੀਬ ਨੂੰ ਦਾਨ ਕਰਨਾ ਬਹੁਤ ਪੁੰਨ ਦਾ ਕੰਮ ਹੁੰਦਾ ਹੈ, ਪਰ ਕਿਸੇ ਲੋੜਵੰਦ ਨੂੰ ਉਸਦੀ ਲੋੜੀਂਦੀ ਚੀਜ਼ ਦਾਨ ਕਰਨਾ ਉਸਤੋ ਵੀ ਜ਼ਿਆਦਾ ਪੁੰਨ ਦਾ ਕੰਮ ਮੰਨਿਆ ਗਿਆ ਹੈ। ਨਕੋਦਰ ਸ਼ਹਿਰ ਦੇ ਬਲਦੇਵ ਰਾਜ ਉਰਫ ਦੇਬੀ ਬਰਫ ਵਾਲੇ ਦੇ ਦੇਹਾਂਤ ਉਪਰੰਤ ਉਹਨਾਂ ਦੇ ਪੁੱਤਰ ਰਾਜ ਕੁਮਾਰ ਰਾਜਾ ਨੇ ਉਹਨਾਂ ਦੀ ਟ੍ਰਾਈ ਸਾਈਕਲ ਤਲਵੰਡੀ ਭਰੋਂ ਵਾਸੀ ਸਾਬੀ ਪੁੱਤਰ ਗੁਰਨਾਮ ਸਿੰਘ ਨੂੰ ਦਾਨ ਦਿੱਤੀ। ਸਾਬੀ ਆਪਣੀ ਵਿਕਲਾਂਗਤਾ ਕਾਰਨ ਕੀਤੇ ਆਉਣ ਜਾਣ ਤੋਂ ਬਹੁਤ ਤੰਗ ਹੁੰਦਾ ਸੀ, ਹੁਣ ਇਹ ਟ੍ਰਾਈ ਸਾਈਕਲ ਉਸਦਾ ਆਉਣ ਜਾਣ ਵਿੱਚ ਸਾਥ ਦੇਵੇਗੀ। ਰਾਜ ਕੁਮਾਰ ਨੇ ਦੱਸਿਆ ਕਿ ਇਹ ਟ੍ਰਾਈ ਸਾਈਕਲ ਉਹਨਾਂ ਦੇ ਪਿਤਾ ਸਵ: ਬਲਦੇਵ ਰਾਜ ਨੂੰ ਇੱਕ ਕਲੱਬ ਵਲੋਂ ਓਦੋਂ ਦਾਨ ਦਿੱਤੀ ਗਈ ਸੀ ਜਦੋਂ ਉਹ ਬਿਮਾਰੀ ਕਾਰਨ ਤੁਰਨ ਫਿਰਨ ਯੋਗ ਨਹੀਂ ਸਨ। ਇਸ ਟ੍ਰਾਈ ਸਾਈਕਲ ਦਾ ਉਹਨਾਂ ਅਜੇ ਇੰਨਾ ਇੰਨਾ ਇਸਤੇਮਾਲ ਵੀ ਨਹੀਂ ਕੀਤਾ ਸੀ ਅਤੇ ਓਹਨਾ ਦਾ ਦੇਹਾਂਤ ਹੋ ਗਿਆ। ਮੈਨੂੰ ਲੱਗਾ ਕਿ ਇਹ ਟ੍ਰਾਈ ਸਾਈਕਲ ਮੇਰੇ ਕਿਸੇ ਕੰਮ ਦੀ ਨਹੀਂ ਹੈ ਇਸਨੂੰ ਵੇਚਣ ਦੀ ਵਜਾਏ ਮੈਂ ਇਸਨੂੰ ਕਿਸੇ ਅਜਿਹੇ ਵਿਆਕਤੀ ਨੂੰ ਦਾਨ ਕਰਾਂ ਜੋ ਅਸਲ ਵਿੱਚ ਇਸ ਲਈ ਲੋੜਵੰਦ ਹੈ ਸੋ ਸਾਬੀ ਦੀ ਹਾਲਤ ਨੂੰ ਦੇਖਦਿਆਂ ਅਸੀਂ ਇਸਨੂੰ ਇਹ ਟ੍ਰਾਈ ਸਾਈਕਲ ਦਾਨ ਦਿੱਤੀ ਹੈ। ਇਸ ਨਾਲ ਜਿੱਥੇ ਸਾਬੀ ਦੀ ਸਮਸਿਆ ਹੱਲ ਹੋਵੇਗੀ ਉਥੇ ਮੇਰੇ ਸਵਰਗਵਾਸੀ ਪਿਤਾ ਦੀ ਆਤਮਾ ਵੀ ਖੁਸ਼ ਹੋਵੇਗੀ।

This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Previous Story

सनी देओल को इमेज का था ‘डर’, 1 फैसला पड़ गया भारी, आमिर खान और अजय देवगन भी चूक गए मौका

Next Story

दिलीप जोशी को जान से मारने की धमकी? ‘जेठालाल’ ने खुद बताई सच्चाई, बोले- मेरी और फैमिली की…

Latest from Blog

Website Readers