17 ਮਾਰਚ 2023 ਨੂੰ ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ ‘Zwigato’ ਦੀ ਵਿਸ਼ੇਸ਼ ਡਿਲੀਵਰੀ ਦਾ ਆਨੰਦ ਮਾਣੋ !

14 views
12 mins read
17 ਮਾਰਚ 2023 ਨੂੰ ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ ‘Zwigato’ ਦੀ ਵਿਸ਼ੇਸ਼ ਡਿਲੀਵਰੀ ਦਾ ਆਨੰਦ ਮਾਣੋ !

Chandigarh News :  ਕਪਿਲ ਸ਼ਰਮਾ ਦੀ ਬਹੁ-ਉਡੀਕੀ ਗਈ ਫਿਲਮ ‘Zwigato’ ਵਿੱਚ ਆਮ ਲੋਕਾਂ ਦੀ ਅਸਾਧਾਰਨ ਜ਼ਿੰਦਗੀ ਨੂੰ ਦੇਖਣ ਲਈ ਤਿਆਰ ਹੋ ਜਾਓ! ਅਪਲੌਜ਼ ਐਂਟਰਟੇਨਮੈਂਟ ਅਤੇ ਨੰਦਿਤਾ ਦਾਸ ਇਨੀਸ਼ੀਏਟਿਵਜ਼ ਦੁਆਰਾ ਨਿਰਮਿਤ ਫਿਲਮ ਦਾ ਟ੍ਰੇਲਰ ਆ ਚੁਕਿਆ ਹੈ ਅਤੇ ਇਹ ਤੁਹਾਨੂੰ ਇੱਕ ਭਾਵਨਾਤਮਕ ਰੋਲਰਕੋਸਟਰ ਰਾਈਡ ‘ਤੇ ਲੈ ਜਾਣ ਦਾ ਵਾਅਦਾ ਕਰਦਾ ਹੈ।
 
ਇਹ ਇੱਕ ਸਾਬਕਾ ਫੈਕਟਰੀ ਫਲੋਰ ਮੈਨੇਜਰ ਦੀ ਕਹਾਣੀ ਹੈ, ਜੋ ਮਹਾਂਮਾਰੀ ਦੇ ਦੌਰਾਨ ਆਪਣੀ ਨੌਕਰੀ ਗੁਆ ਬੈਠਦਾ ਹੈ ਅਤੇ ਰੇਟਿੰਗਾਂ ਅਤੇ ਟਿਪਸ ਦੀ ਦੁਨੀਆ ਦੁਆਰਾ ਆਪਣੀ ਕਮਾਈ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ ਫ਼ੂਡ ਡਿਲੀਵਰੀ ਰਾਈਡਰ ਬਣਦਾ ਹੈ। ਇਸ ਦੌਰਾਨ ਉਸਦੀ ਪਤਨੀ ਵੀ ਆਪਣੇ ਪਤੀ ਦੀ ਮਦਦ ਕਰਨ ਲਈ ਨੌਕਰੀ ਦੇ ਨਵੇਂ ਮੌਕੇ ਲੱਭਣ ਵਿਚ ਜੁੱਟ ਜਾਂਦੀ ਹੈ।
 
ਇਹ ਵੀ ਪੜ੍ਹੋ :  ਪੰਜਾਬ ਵਿਧਾਨ ਸਭਾ ‘ਚ ਸੀਐਮ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਾਲੇ ਖੜਕੀ, ਸੈਸ਼ਨ ਢਾਈ ਵਜੇ ਤੱਕ ਮੁਲਤਵੀ
 
‘Zwigato’, ਉਮੀਦ, ਅਟੁੱਟ ਹੌਂਸਲੇ ਅਤੇ ਹਿੰਮਤ ਦੀ ਇੱਕ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਹੈ। ਇਹ ਉਹਨਾਂ ਲੋਕਾਂ ਦੇ ਰੋਜ਼ਾਨਾ ਸੰਘਰਸ਼ਾਂ ਨੂੰ ਪੇਸ਼ ਕਰਦੀ ਹੈ ,ਜੋ ਅਕਸਰ ਨਜ਼ਰਅੰਦਾਜ਼ ਕੀਤੇ ਜਾਂਦੇ ਹਨ ਪਰ ਛੋਟੇ- ਛੋਟੇ ਖੁਸ਼ੀ ਦੇ ਪਲ ਅਤੇ ਇੱਕ ਦੂਜੇ ਪ੍ਰਤੀ ਪਿਆਰ ਹੀ ਇਹਨਾਂ ਮੁਸੀਬਤਾਂ ਵਿੱਚ ਵੀ ਜ਼ਿੰਦਗੀ ਜਿਉਣ ਦੀ ਹਿੰਮਤ ਦਿੰਦੇ ਹਨ।

 
ਇਹ ਵੀ ਪੜ੍ਹੋ : ਹਲਕਾ ਲੰਬੀ ਦੇ ਪਿੰਡ ਖੁੱਡੀਆਂ ਦੇ ਗੁਰਦੁਆਰਾ ਸਾਹਿਬ ‘ਚ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ , ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ

ਜ਼ਿੰਦਗੀ ਦੇ ਇਸ ਖ਼ੂਬਸੂਰਤ ਸਫ਼ਰ ਵਿੱਚ ਸਾਡੇ ਨਾਲ ਸ਼ਾਮਲ ਹੋਵੋ, ਅਤੇ 17 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ਜ਼ਵਿਗਾਟੋ ਵਿੱਚ ਖ਼ੁਸ਼ੀਆਂ ਅਤੇ ਦੁੱਖਾਂ ਨੂੰ ਝੱਲਣ ਦੀ ਹਿੰਮਤ ਦਾ ਅਨੁਭਵ ਕਰੋ। ਨੰਦਿਤਾ ਦਾਸ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਇਸ ਫ਼ਿਲਮ ਵਿੱਚ ਕਪਿਲ ਸ਼ਰਮਾ ਅਤੇ ਸ਼ਹਾਨਾ ਗੋਸਵਾਮੀ ਮੁੱਖ ਭੂਮਿਕਾਵਾਂ ਵਿੱਚ ਹਨ, ਇਹ ਫ਼ਿਲਮ ਤੁਹਾਡੇ ਦਿਲ ਨੂੰ ਛੂਹ ਲਵੇਗੀ ਅਤੇ ਤੁਹਾਡੇ ਚੇਹਰਿਆਂ ਨੂੰ ਮੁਸਕੁਰਾਹਟਾਂ ਨਾਲ ਭਰ ਦੇਵੇਗੀ।

ਫਿਲਮ ਦਾ ਹਿੱਸਾ ਬਣਨ ਦੀ ਆਪਣੀ ਭਾਵਨਾ ਜ਼ਾਹਰ ਕਰਦੇ ਹੋਏ, ਕਪਿਲ ਸ਼ਰਮਾ ਕਹਿੰਦੇ ਹਨ, ” ਇਹ ਫਿਲਮ ਡਿਲੀਵਰੀ ਮੈਨ ਦੁਆਰਾ ਝੱਲੀਆਂ ਜਾਂਦੀਆਂ ਹਕੀਕਤ ਦੀਆਂ ਮੁਸੀਬਤਾਂ ਨੂੰ ਦਰਸਾਉਂਦੀ ਹੈ ਅਤੇ ਕੁਝ ਅਜਿਹੀਆਂ ਗੱਲਾਂ ਜੋ ਮੈਨੂੰ ਉਨ੍ਹਾਂ ਸਮਿਆਂ ਦੀ ਯਾਦ ਦਿਵਾਉਂਦੀਆਂ ਹਨ ਜਦੋਂ ਮੈਂ ਉਹ ਨਹੀਂ ਸੀ ਜੋ ਮੈਂ ਅੱਜ ਹਾਂ। ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਖਾਣੇ ਦੀ ਮਿਲੀ-ਜੁੱਲੀ ਖੁਸ਼ਬੂ ਜੋ ਤੁਹਾਡੇ ਅਤੇ ਤੁਹਾਡੇ ਗੁਆਂਢੀ ਦੇ ਘਰ ਪੱਕਦਾ ਸੀ। ਬਾਈਕ ‘ਤੇ ਸ਼ਹਿਰ ਵਿੱਚ ਘੁੰਮਣ ਦਾ ਮੈਂ ਬਹੁਤ ਆਨੰਦ ਮਾਣਿਆ। ਹੁਣ ਇਹ ਸਭ ਜਿਵੇਂ ਗੁਆਚ ਜਿਹਾ ਗਿਆ ਹੈ ਅਤੇ ਮੈਨੂੰ ਉਸ ਸਭ ਦੀ ਬਹੁਤ ਯਾਦ ਆਉਂਦੀ ਹੈ।”

Previous Story

रुपये से भरा सूटकेस देख मुस्कुरा उठे थे राजेश खन्ना, फिर कहानी में आया ट्विस्ट, स्क्रिप्ट पढ़ते ही आ गया पसीना

Next Story

Holi 2023: उन्नाव के दंपति ने शुरू किया स्टार्टअप, गौवंश के गोबर से बनेगा ‘नेचुरल कलर’

Latest from Blog

Website Readers