ਦੁਨੀਆ ਦਾ ਇਕਲੌਤਾ ਰੁੱਖ ਜਿਸ ਨੂੰ ਕੱਟਣ ‘ਤੇ ਵਗਦਾ ਹੈ ਖੂਨ, ਇਨ੍ਹਾਂ ਬੀਮਾਰੀਆਂ ਲਈ ਹੈ ਰਾਮਬਾਣ

56 views
11 mins read
ਦੁਨੀਆ ਦਾ ਇਕਲੌਤਾ ਰੁੱਖ ਜਿਸ ਨੂੰ ਕੱਟਣ ‘ਤੇ ਵਗਦਾ ਹੈ ਖੂਨ, ਇਨ੍ਹਾਂ ਬੀਮਾਰੀਆਂ ਲਈ ਹੈ ਰਾਮਬਾਣ

ਮੈਡੀਕਲ ਸਾਇੰਸ ਦੀ ਚਮਤਕਾਰੀ ਤਰੱਕੀ ਦੇ ਬਾਵਜੂਦ, ਕੁਦਰਤ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਰਾਜ਼ ਅਤੇ ਲਾਭ ਹੈਰਾਨ ਕਰਨ ਵਾਲੇ ਹਨ। ਅਜਿਹੀਆਂ ਗੱਲਾਂ ਤੋਂ ਵਿਗਿਆਨੀ ਵੀ ਹੈਰਾਨ ਹਨ। ਇੱਕ ਅਜਿਹਾ ਦਰੱਖਤ ਹੈ ਜੋ ਕੱਟਣ ਤੋਂ ਬਾਅਦ ਲਾਲ ਰੰਗ ਦਾ ਖੂਨ ਕੱਢਦਾ ਹੈ। ਇਸ ਦਰਖਤ ਤੋਂ ਜੋ ਖੂਨ ਨਿਕਲਦਾ ਹੈ, ਉਹ ਬਿਲਕੁਲ ਇਨਸਾਨਾਂ ਦੇ ਖੂਨ ਵਰਗਾ ਹੀ ਹੁੰਦਾ ਹੈ। ਲੋਕ ਇਸ ਰੁੱਖ ਤੋਂ ਕਈ ਫਾਇਦੇ ਵੀ ਲੈਂਦੇ ਹਨ।

ਆਓ ਜਾਣਦੇ ਹਾਂ ਅੱਜ ਇਸ ਰੁੱਖ ਬਾਰੇ। ਦਰਅਸਲ, ਇਸ ਦਰੱਖਤ ਦਾ ਨਾਮ ਬਲੱਡਵੁੱਡ ਟ੍ਰੀ ਹੈ ਅਤੇ ਇਸਨੂੰ ਕਿਆਤ ਮੁਕਵਾ ਜਾਂ ਮੁਨਿੰਗਾ ਵੀ ਕਿਹਾ ਜਾਂਦਾ ਹੈ। ਇਸ ਦਾ ਵਿਗਿਆਨਕ ਨਾਮ ‘ਸੇਰੋਕਾਰਪਸ ਐਂਗੋਲੈਂਸਿਸ’ ਹੈ। ਇਹ ਦਰੱਖਤ ਅਫਰੀਕਾ ਵਿੱਚ ਪਾਇਆ ਜਾਂਦਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਇਹ ਪਾਇਆ ਜਾਂਦਾ ਹੈ ਉਨ੍ਹਾਂ ਵਿੱਚ ਮੋਜ਼ਾਮਬੀਕ, ਨਾਮੀਬੀਆ, ਤਨਜ਼ਾਨੀਆ ਅਤੇ ਜ਼ਿੰਬਾਬਵੇ ਵਰਗੇ ਦੇਸ਼ ਸ਼ਾਮਿਲ ਹਨ। ਹਾਲਾਂਕਿ, ਹੁਣ ਇਹ ਹੋਰ ਥਾਵਾਂ ‘ਤੇ ਵੀ ਪਾਇਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਦਰੱਖਤ ਖਾਸ ਹਾਲਾਤਾਂ ‘ਚ ਹੀ ਪਾਇਆ ਜਾਂਦਾ ਹੈ। ਇਸ ਰੁੱਖ ਨੂੰ ਕੱਟਣ ਤੋਂ ਬਾਅਦ ਇਸ ਵਿੱਚੋਂ ਲਾਲ ਰੰਗ ਦਾ ਖੂਨ ਨਿਕਲਦਾ ਹੈ। ਦਰਅਸਲ ਇਹ ਖੂਨ ਨਹੀਂ ਸਗੋਂ ਦਰਖਤ ਵਿੱਚੋਂ ਨਿਕਲਣ ਵਾਲਾ ਇੱਕ ਤਰਲ ਪਦਾਰਥ ਹੈ ਜੋ ਦੇਖਣ ਵਿੱਚ ਮਨੁੱਖੀ ਖੂਨ ਵਰਗਾ ਲੱਗਦਾ ਹੈ। ਲੋਕ ਇਸਨੂੰ ਲਹੂ ਵਾਂਗ ਸਮਝਦੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਰੱਖਤ ਦੀ ਮਦਦ ਨਾਲ ਦਵਾਈਆਂ ਬਣਾਈਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਖੂਨ ਨਾਲ ਜੁੜੀਆਂ ਬਿਮਾਰੀਆਂ ਵੀ ਦਰੱਖਤ ਰਾਹੀਂ ਠੀਕ ਹੁੰਦੀਆਂ ਹਨ। ਇਸ ਵਿੱਚ ਦਾਦ, ਅੱਖਾਂ ਦੀਆਂ ਸਮੱਸਿਆਵਾਂ, ਪੇਟ ਦੇ ਰੋਗ, ਮਲੇਰੀਆ ਜਾਂ ਗੰਭੀਰ ਸੱਟ ਨੂੰ ਵੀ ਠੀਕ ਕਰਨ ਦੀ ਸ਼ਕਤੀ ਹੈ। ਇਸ ਰੁੱਖ ਦੀ ਗੱਲ ਕਰੀਏ ਤਾਂ ਇਸ ਦੀ ਲੱਕੜ ਬਹੁਤ ਕੀਮਤੀ ਹੈ ਅਤੇ ਮਹਿੰਗੀ ਵਿਕਦੀ ਹੈ। ਰੁੱਖ ਦੀ ਔਸਤ ਲੰਬਾਈ 12 ਤੋਂ 18 ਮੀਟਰ ਤੱਕ ਹੁੰਦੀ ਹੈ।

ਇਹ ਵੀ ਪੜ੍ਹੋ: Viral Video: … ਤੁਸੀਂ ਪਾਣੀ ‘ਤੇ ਵੀ ਦੌੜ ਸਕਦੇ ਹੋ! ਆਨੰਦ ਮਹਿੰਦਰਾ ਨੇ ਸ਼ੇਅਰ ਕੀਤਾ ਵੀਡੀਓ, ਕਿਹਾ- ਭਰੋਸਾ ਹੋਣਾ ਚਾਹੀਦਾ ਹੈ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ ‘ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Viral Video: ਮਾਂ ਦਾ ਧਿਆਨ ਖਿੱਚਣ ਲਈ ਬੱਚੇ ਨੇ ਕੀਤਾ ਅਜਿਹਾ ਕਾਰਾ, ਤੁਸੀਂ ਵੀ ਕਹੋਗੇ- ਐਕਟਿੰਗ ਦੀ ਦੁਕਾਨ ਹੈ

Previous Story

जॉब दिलवाने का झांसा देकर युवती को दौसा से दिल्ली ले गया, बेहोशी की दवा देकर किया रेप

Next Story

Gumla News : पिकअप पलटने से खुला राज, प्याज के नीचे था 26 लाख का गांजा, दो तस्कर गिरफ्तार

Latest from Blog

Website Readers