ਸੁੰਨਸਾਨ ਸੜਕ ਅਤੇ ਅਚਾਨਕ ਫਟ ਗਈ ਧਰਤੀ, ਫਿਰ ਸੁਣਾਈ ਦਿੱਤੀ ਇੱਕ ਡਰਾਉਣੀ ਆਵਾਜ਼, ਭਿਆਨਕ ਵੀਡੀਓ ਵਾਇਰਲ

54 views
11 mins read
ਸੁੰਨਸਾਨ ਸੜਕ ਅਤੇ ਅਚਾਨਕ ਫਟ ਗਈ ਧਰਤੀ, ਫਿਰ ਸੁਣਾਈ ਦਿੱਤੀ ਇੱਕ ਡਰਾਉਣੀ ਆਵਾਜ਼, ਭਿਆਨਕ ਵੀਡੀਓ ਵਾਇਰਲ

Shocking Viral Video: ਕਈ ਵਾਰ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਹਨ। ਅੱਜਕਲ ਅਜਿਹਾ ਹੀ ਇੱਕ ਮਾਮਲਾ ਚਰਚਾ ਵਿੱਚ ਹੈ, ਜੋ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦਾ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਾਫੀ ਹੈਰਾਨ ਕਰਨ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁੰਨਸਾਨ ਸੜਕ ‘ਤੇ ਅਚਾਨਕ ਧਰਤੀ ਫਟ ਗਈ ਅਤੇ ਫਿਰ ਪਾਣੀ ਦਾ ਤੇਜ਼ ਵਹਾਅ ਨਿਕਲਣ ਲੱਗਾ, ਜਿਸ ਦੀ ਲਪੇਟ ‘ਚ ਇੱਕ ਔਰਤ ਆ ਗਈ। ਇਹ ਵੀਡੀਓ ਦਹਿਸ਼ਤ ਪੈਦਾ ਕਰਨ ਵਾਲੀ ਹੈ।

ਜਾਣਕਾਰੀ ਅਨੁਸਾਰ ਸੜਕ ਦੇ ਹੇਠਾਂ ਵਾਟਰ ਸਪਲਾਈ ਲਾਈਨ ਵਿਛਾਈ ਹੋਈ ਸੀ। ਇਸ ਪਾਈਪ ਲਾਈਨ ਦੀ ਮਦਦ ਨਾਲ ਆਸ-ਪਾਸ ਦੇ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ। ਇਸੇ ਕਾਰਨ ਪਿਛਲੇ ਸ਼ਨੀਵਾਰ ਨੂੰ ਪਾਈਪ ਲਾਈਨ ਫਟ ਗਈ। ਇਹ ਘਟਨਾ ਯਵਤਮਾਲ ਵਿਦਰਭ ਹਾਊਸਿੰਗ ਸੁਸਾਇਟੀ ਨੇੜੇ ਵਾਪਰੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

[tw]https://twitter.com/ANI/status/1632063784553697282?ref_src=twsrc%5Etfw%7Ctwcamp%5Etweetembed%7Ctwterm%5E1632063784553697282%7Ctwgr%5E0b2e70adb55fce8dbb08a78095fbe22aba41af71%7Ctwcon%5Es1_c10&ref_url=https%3A%2F%2Fwww.tv9hindi.com%2Ftrending%2Fyavatmal-pipeline-burst-water-on-road-au533-1750610.html[/tw]

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੜਕ ਸੁੰਨਸਾਨ ਹੈ ਅਤੇ ਇੱਕ ਔਰਤ ਸਕੂਟੀ ਲੈ ਕੇ ਸੜਕ ‘ਤੇ ਤੇਜ਼ ਰਫਤਾਰ ਨਾਲ ਜਾਂਦੀ ਦਿਖਾਈ ਦੇ ਰਹੀ ਹੈ। ਜਿਸ ਕਾਰਨ ਪਾਣੀ ਦਾ ਤੇਜ ਵਹਾਅ ਸੜਕ ਦੇ ਕਿਨਾਰੇ ਨੂੰ ਤੋੜਨਾ ਸ਼ੁਰੂ ਕਰ ਦਿੰਦੇ ਹਨ। ਪਾਣੀ ਦਾ ਤੇਜ਼ ਵਹਾਅ ਇੰਨਾ ਤੇਜ਼ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਇਸ ਦੇ ਨਾਲ ਹੀ ਸਕੂਟੀ ਸਵਾਰ ਇੱਕ ਔਰਤ ਵੀ ਪਾਣੀ ਦੇ ਵਹਾਅ ਵਿੱਚ ਆ ਗਈ। ਇਸ ਘਟਨਾ ਵਿੱਚ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੀਐਮ ਭਗਵੰਤ ਮਾਨ ਨੂੰ ਨਸੀਹਤ, ਜੇ ਪੰਜਾਬ ਨਹੀਂ ਸੰਭਲ ਰਿਹਾ ਤਾਂ ਹੱਥ ਖੜ੍ਹੇ ਕਰ ਦਿਓ…ਆਪੇ ਰਾਜਪਾਲ ਸਾਸ਼ਨ ਲੱਗ ਜਾਉ…

ਇਸ ਦੇ ਨਾਲ ਹੀ ਪਾਈਪ ਲਾਈਨ ਫਟਣ ਨਾਲ ਸੜਕ ਪਾਣੀ ਨਾਲ ਭਰ ਗਈ। ਆਸਪਾਸ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪਾਈਪ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ। ਸਥਾਨਕ ਲੋਕਾਂ ਨੇ ਦੱਸਿਆ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਸਕਦੀ ਹੈ। ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਨੇ ਆਪਣੇ ਕਰਮਚਾਰੀਆਂ ਨੂੰ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ: ਇਸ ਰਹੱਸਮਈ ਝੀਲ ਦਾ ਪਾਣੀ ਹਰ ਚੀਜ਼ ਨੂੰ ਬਣਾ ਦਿੰਦਾ ਹੈ ਪੱਥਰ! ਜੋ ਵੀ ਗਿਆ ਉਹ ਜਿੰਦਾ ਨਹੀਂ ਬਚਿਆ

Previous Story

स्कूल में बड़ी उम्र की छात्रा से हुआ नाबालिग लड़की को प्यार, एक ही कमरे में गुजारने लगीं वक्त

Next Story

हर एपिसोड से कमा रहे थे 1 लाख, ‘तारक मेहता का उल्टा चशमा’ से फिर क्यों छूटा साथ? शैलेश लोढ़ा ने बताई असली वजह

Latest from Blog

Website Readers