Shraddha Arya Kundali Bhagya : ਸ਼ਰਧਾ ਆਰਿਆ ਨੇ ਇੰਸਟਾਗ੍ਰਾਮ ਦੇ ਜ਼ਰੀਏ ਕਈ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਨਿਊ ਬਰਨ ਬੇਬੀ ਨੂੰ ਗੋਦ ‘ਚ ਲੈ ਕੇ ਨਜ਼ਰ ਆ ਰਹੀ ਹੈ ਅਤੇ ਕੁਝ ਤਸਵੀਰਾਂ ‘ਚ ਉਹ ਬੱਚੇ ਦੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ ‘ਚ ਕੁੰਡਲੀ ਭਾਗਿਆ ਦੇ ਕੋ-ਸਟਾਰ ਸ਼ਕਤੀ ਅਰੋੜਾ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵਿਰੋਧੀਆਂ ਨੂੰ ਸਖ਼ਤ ਜਵਾਬ, ਅੱਗ ਦੇ ਨਾਲ ਨਾ ਖੇਡੋ ਨਹੀਂ ਤਾਂ…
View this post on Instagram
ਦੱਸ ਦੇਈਏ ਕਿ ਸ਼ਰਧਾ ਆਰਿਆ ਅਸਲ ਜ਼ਿੰਦਗੀ ਵਿੱਚ ਨਹੀਂ ਬਲਕਿ ਕੁੰਡਲੀ ਭਾਗਿਆ ਸੀਰੀਅਲ ਵਿੱਚ ਮਾਂ ਬਣੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਹ ਸ਼ੋਅ ਨਾਲ ਸਬੰਧਤ ਹਨ। ਸ਼ਰਧਾ ਆਰੀਆ ਹੁਣ ਆਪਣੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਆ ਗਈ ਹੈ।
ਕੁੰਡਲੀ ਭਾਗਿਆ ਦੀ ਪ੍ਰੀਤਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਲਾਈਕ ਅਤੇ ਕੁਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, “ਬਹੁਤ ਪਿਆਰ ਕਰਨ ਵਾਲਾ ਪਰਿਵਾਰ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਕਾਵਿਆ ਦਾ ਭਰਾ ਜਾਂ ਭੈਣ।” ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, “ਮੈਂ ਸੋਚਿਆ ਕਿ ਉਸ ਕੋਲ ਸੱਚਮੁੱਚ ਇੱਕ ਬੱਚਾ ਹੈ।”
ਹਾਲਾਂਕਿ ਇਸ ਤੋਂ ਪਹਿਲਾਂ ਸ਼ਰਧਾ ਆਰਿਆ ਨੇ ਸ਼ੋਅ ਨਾਲ ਜੁੜੀ ਇਕ ਹੋਰ ਤਸਵੀਰ ਪੋਸਟ ਕੀਤੀ ਸੀ, ਜਿਸ ‘ਚ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਸੀ। ਪੀਲੇ ਰੰਗ ਦੀ ਡਰੈੱਸ ‘ਚ ਉਹ ਕਾਫੀ ਕਿਊਟ ਲੱਗ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਪ੍ਰੀਤਾ ਦਾ ਕਿਰਦਾਰ ਬਹੁਤ ਪਸੰਦ ਹੈ।