ਚੌਕੀ ਸ਼ੇਖਾ ਮਜਾਰਾ ਦੀ ਪੁਲਿਸ ਵਲੋ 60 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਕਾਬੂ।

2737 views
6 mins read
IMG-20230304-WA0063

ਪੁਲਿਸ ਚੌਕੀ ਸ਼ੇਖਾ ਮਜਾਰਾ ਦੀ ਪੁਲਿਸ ਵੱਲੋਂ ਇੱਕ ਨੌਜਵਾਨ 60 ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਸ਼ੇਖਾਂ ਮਜਾਰਾ ਦੇ ਇੰਚਾਰਜ ਐਸ.ਆਈ. ਨੰਦ ਲਾਲ ਨੇ ਦੱਸਿਆ ਕਿ ਐਂਟੀਨਾਰਕੋਟਿਕ ਸੈੱਲ ਨਵਾਂਸ਼ਹਿਰ ਦੇ ਏ.ਐਸ.ਆਈ ਅਮਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਸਮਾਜ ਵਿਰੋਧੀ ਅਨਸਰਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਰਾਹੋਂ ਤੋਂ ਪਿੰਡ ਕਨੌਣ ਬੰਨ੍ਹ ਵਲ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਵਾਈ-ਪੁਆਇੰਟ ਸ਼ੇਖਾਂ ਮਜਾਰਾ ਮੋੜ ਨੇੜੇ ਪੁੱਜੀ ਤਾਂ ਉਨ੍ਹਾਂ ਨੇ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦੇ ਦੇਖਿਆ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣੀ ਜੇਬ ‘ਚੋਂ ਇਕ ਵਜ਼ਨਦਾਰ ਲਿਫ਼ਾਫ਼ਾ ਸੁੱਟ ਕੇ ਭੱਜਣ ਲੱਗਾ ਸੀ। ਪਰ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਪੁੱਛਣ ‘ਤੇ ਉਸ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਨਰੇਸ਼ ਕੁਮਾਰ ਉਰਫ ਰਵੀ ਪੁੱਤਰ ਭਜਨ ਲਾਲ ਵਾਸੀ ਸਰਾਫਾਂ ਮੁਹੱਲਾ ਰਾਹੋਂ ਦੱਸਿਆ। ਜਦੋਂ ਪੁਲਿਸ ਪਾਰਟੀ ਨੇ ਮੁਲਜ਼ਮ ਨਰੇਸ਼ ਕੁਮਾਰ ਵਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਜਾਂਚ ਕੀਤੀ ਤਾਂ ਉਸ ‘ਚੋਂ ਪਾਬੰਦੀਸ਼ੁਦਾ ਗੋਲੀਆਂ ਮਾਰਕਾ ਐੱਲਪਰਾਸੇਫ -05 ਦੇ 06 ਪੱਤੇ ਹਰੇਕ ਪੱਤੇ ਵਿਚ 10-10 ਗੋਲੀਆਂ ਕੁੱਲ 60 ਗੋਲੀਆਂ ਬਰਾਮਦ ਹੋਈਆਂ। ਜਿਸ ‘ਤੇ ਪੁਲਿਸ ਵੱਲੋਂ ਮੁਲਜ਼ਮ ਨਰੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Previous Story

  Bokaro News : मॉर्निंग वॉक पर निकले बोकारो स्टील के अधिकारी से चाकू की नोक पर छीनी अंगूठी और मोबाइल

  Next Story

  ਪਿੰਡ ਕੁਲਥਮ ਵਿਖੇ ਲਾਲਜੀਤ ਸਿੰਘ ਭੁੱਲਰ ਦਾ ਸਨਮਾਨ ।

  Latest from Blog

  Website Readers