ਪੰਜਾਬ ਭਾਰਤੀਯ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਾਰੀ ਆਦੇਸ਼ ਨੂੰ ਮੰਨਦੇ ਹੋਏ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਇੱਕ ਪੱਤਰ ਜਾਰੀ ਕਰਦਿਆਂ ਜਿਲ੍ਹਾ ਜਲੰਧਰ ਦਿਹਾਤੀ (ਦੱਖਣੀ) ‘ਚ ਭਾਰਤੀਯ ਜਨਤਾ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਪਾਰਟੀ ਦੇ ਕੰਮ ਨੂੰ ਸੁਚਾਰੂ ਢੰਗ ਅੱਗੇ ਵਧਾਉਣ ਲਈ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਸਾਫ਼ ਸੁਥਰੀ ਛੱਬੀ ਦੇ ਨੇਕ ਇਨਸਾਨ ਪੰਕਜ ਢੀਂਗਰਾ ਜੋਕਿ ਭਾਰਤੀਯ ਜਨਤਾ ਪਾਰਟੀ ਨਾਲ ਕਾਫ਼ੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਅਤੇ ਪਾਰਟੀ ਵੱਲੋਂ ਵੱਖ-ਵੱਖ ਅਹੁਦਿਆਂ ਤੇ ਸੌਂਪੀਆਂ ਗਈਆਂ ਜਿੰਮੇਵਾਰੀਆ ਨੂੰ ਪੂਰੀ ਮੇਹਨਤ ਅਤੇ ਲਗਨ ਨਾਲ ਨਿਭਾਉਂਦੇ ਆ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਭਾਰਤੀਯ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ਦਿਹਾਤੀ (ਦੱਖਣੀ) ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਕਜ ਢੀਂਗਰਾ ਨੂੰ ਜਿਲ੍ਹਾ ਜਲੰਧਰ ਦਿਹਾਤੀ (ਦੱਖਣੀ) ਦਾ ਪ੍ਰਧਾਨ ਨਿਯੁਕਤ ਕਰਕੇ ਇਸ ਅਹੁਦੇ ਤੇ ਕੰਮ ਕਾਜ ਕਰਨ ਦੀ ਜਿੰਮੇਵਾਰੀ ਸੌਂਪੀ ਹੈ, ਇਸ ਸੌਂਪੀ ਗਈ ਜਿੰਮੇਵਾਰੀ ਦੀ ਖਬਰ ਮਿਲਦਿਆਂ ਸਾਰ ਹੀ ਭਾਰਤੀਯ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਨੇ ਇੱਕਠੇ ਹੋਕੇ ਨਵ-ਨਿਯੁਕਤ ਪ੍ਰਧਾਨ ਪੰਕਜ ਢੀਂਗਰਾ ਨੂੰ ਵਧਾਈ ਦੇੰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮੰਦਿਰ ਜਾਕੇ ਮੱਥਾ ਟੇਕਿਆ ਅਤੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ ਉਪਰਾਂਤ ਲੱਡੂ ਵੰਡੇ। ਭਾਰਤੀਯ ਜਨਤਾ ਪਾਰਟੀ ਦੇ ਨਵ-ਨਿਯੁਕਤ ਜਿਲ੍ਹਾ ਜਲੰਧਰ ਦਿਹਾਤੀ (ਦੱਖਣੀ) ਦੇ ਪ੍ਰਧਾਨ ਪੰਕਜ ਢੀਂਗਰਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਪਾਰਟੀ ਵੱਲੋਂ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਇਸ ਜਿੰਮੇਵਾਰੀ ਨੂੰ ਪੂਰੀ ਮੇਹਨਤ, ਲਗਨ ਅਤੇ ਤੰਨਦੇਹੀ ਨਾਲ ਨਿਭਾਉਣ ਤੋਂ ਕੱਦੇ ਵੀ ਗੁਰੇਜ਼ ਨਹੀਂ ਕਰਨਗੇ ਅਤੇ ਸਮੂਹ ਪਾਰਟੀ ਵਰਕਰਾਂ ਨੂੰ ਅਪਨੇ ਨਾਲ ਲੈਕੇ ਭਾਰਤੀਯ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਣ ਤੋਂ ਕੱਦੇ ਵੀ ਅਪਣੇ ਕਦਮ ਪਿੱਛੋਂ ਨਹੀਂ ਹਟਾਉਣਗੇ।
Latest from Blog
ਸਾਊਥ ਸਟਾਰ ਧਨੁਸ਼ ਚੇਨਈ ‘ਚ ਕਰੋੜਾਂ ਦੇ ਆਲੀਸ਼ਾਨ ਘਰ ‘ਚ ਰਹਿੰਦੇ ਹਨ, ਦੇਖੋ ਖੂਬਸੂਰਤ ਤਸਵੀਰਾਂ…
प्रहलाद सिंह का कहना है कि यदि कोई व्यक्ति अपने घरों के ऊपर सोलर पैनल लगाता है तो उसके खराब…
Shilpa Shetty Akshay Kumar Breakup Story: बॉलीवुड अभिनेत्री शिल्पा शेट्टी एक समय में अक्षय कुमार (Akshay…
बिजनौर जनपद के गड़ी गांव निवासी मुस्कान का निकाह पांच वर्ष पूर्व मुजफ्फरनगर जनपद के ककरौली…
जमशेदपुर के सोनारी थाना पुलिस ने बीते 10 मार्च को हुए गोली कांड का खुलासा कर…