Sargun Mehta: ਸਰਗੁਣ ਮਹਿਤਾ ਗੁਰਨਾਮ ਭੁੱਲਰ ਦੀ ਫਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦਾ ਮਜ਼ੇਦਾਰ ਟਰੇਲਰ ਰਿਲੀਜ਼

17 views
9 mins read
Sargun Mehta: ਸਰਗੁਣ ਮਹਿਤਾ ਗੁਰਨਾਮ ਭੁੱਲਰ ਦੀ ਫਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦਾ ਮਜ਼ੇਦਾਰ ਟਰੇਲਰ ਰਿਲੀਜ਼

Sargun Mehta Gurnam Bhullar Movie Niga Marda Aayi Ve Trailer: ਸਰਗੁਣ ਮਹਿਤਾ ਗੁਰਨਾਮ ਭੁੱਲਰ ਦੀ ਇੱਕ ਹੋਰ ਫਿਲਮ ਰਿਲੀਜ਼ ਲਈ ਤਿਆਰ ਹੈ। ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਸਰਗੁਣ-ਗੁਰਨਾਨ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਦੱਸ ਦਈਏ ਕਿ ਦੋਵੇਂ ਕਲਾਕਾਰ ‘ਨਿਗਾ ਮਾਰਦਾ ਆਈਂ ਵੇ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਟਰੇਲਰ ਵੀ ਹੁਣ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਸਰਗੁਣ-ਗੁਰਨਾਮ ਦੀ ਪਿਆਰ ਤੇ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਦੇਖੋ ਟਰੇਲਰ:

ਇਹ ਵੀ ਪੜ੍ਹੋ: ਰਿਤਿਕ ਰੌਸ਼ਨ ਪ੍ਰੇਮਿਕਾ ਸਬਾ ਆਜ਼ਾਦ ਨਾਲ ਕਰਨ ਜਾ ਰਹੇ ਵਿਆਹ? ਦੇਖੋ ਕੀ ਬੋਲੇ ਪਿਤਾ ਰਾਕੇਸ਼ ਰੌਸ਼ਨ

[blurb]

 
 
 
 
 
View this post on Instagram
 
 
 
 
 
 
 
 
 
 
 

A post shared by Sargun Mehtaa (@sargunmehta)


[/blurb]

ਦੱਸ ਦਈਏ ਕਿ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਦੋਵੇਂ ਜਣੇ ਇਸ ਤੋਂ ਪਹਿਲਾਂ ‘ਸੁਰਖੀ ਬਿੰਦੀ’ ਤੇ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ ਵਰਗੀਆਂ ਫਿਲਮਾਂ ‘ਚ ਇਕੱਠੇ ਨਜ਼ਰ ਆਏ ਸੀ। ਇਨ੍ਹਾਂ ਦੋਵੇਂ ਹੀ ਫਿਲਮਾਂ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ ਸੀ। ਹੁਣ ਇਨ੍ਹਾਂ ਦੋਵੇਂ ਕਲਾਕਾਰਾਂ ਦੀ ਇੱਕ ਹੋਰ ਫਿਲਮ ਰਿਲੀਜ਼ ਲਈ ਤਿਆਰ ਹੈ।

ਇਸ ਦਿਨ ਹੋ ਰਹੀ ਰਿਲੀਜ਼
ਦੱਸਣਯੋਗ ਹੈ ਕਿ ‘ਨਿਗਾ ਮਾਰਦਾ ਆਈਂ ਵੇ’ ਫਿਲਮ 17 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ ਦੇ 2-3 ਗਾਣੇ ਵੀ ਰਿਲੀਜ਼ ਹੋ ਚੁੱਕੇ ਹਨ। ਇਸ ਫਿਲਮ ਦੇ ਗਾਣਿਆਂ ਨੂੰ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ। 

ਸਰਗੁਣ ਮਹਿਤਾ ਵਰਕਫਰੰਟ
ਸਰਗੁਣ ਮਹਿਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ‘ਬਾਬੇ ਭੰਗੜਾ ਪਾਉਂਦੇ ਨੇ’ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਸਰਗੁਣ ਤੇ ਦਿਲਜੀਤ ਦੀ ਜੋੜੀ ਪਹਿਲੀ ਵਾਰ ਪਰਦੇ ‘ਤੇ ਇਕੱਠੀ ਨਜ਼ਰ ਆਈ ਸੀ। ਇਸ ਸਾਲ ‘ਨਿਗਾ ਮਾਰਦਾ ਆਈਂ ਵੇ’ ਸਰਗੁਣ ਦੀ ਪਹਿਲੀ ਫਿਲਮ ਹੈ। ਹੁਣ ਦੇਖਣਾ ਇਹ ਹੈ ਕਿ ਸਰਗੁਣ ਤੇ ਗੁਰਨਾਮ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋ ਪਾਉਂਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਬਿੱਗ ਬੌਸ ਫੇਮ ਅਰਚਨਾ ਗੌਤਮ ਦੀ ਜਾਨ ਨੂੰ ਖਤਰਾ, ਪਿਤਾ ਨੇ ਪ੍ਰਿਯੰਕਾ ਗਾਂਧੀ ਦੇ PA ‘ਤੇ ਲਾਏ ਗੰਭੀਰ ਇਲਜ਼ਾਮ

Previous Story

शत्रुघ्न सिन्हा के बिगड़ गए थे पत्नी से रिश्ते, बंद हो गई थी बातचीत, तलाक लेने ही वाले थे लेकिन तभी…

Next Story

ਔਰਤ ਨੇ ਅਣਜਾਣੇ ‘ਚ ਆਪਣੇ ਭਰਾ ਨਾਲ ਕੀਤਾ ਵਿਆਹ, ਗਰਭ ਦੌਰਾਨ ਪਤਾ ਲੱਗਾ ਰਿਸ਼ਤੇ ਦਾ ਸੱਚ

Latest from Blog

Website Readers