ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਵਿਖੇ ਕਿਸਾਨੀ ਪਰਿਵਾਰ ਨਾਲ ਸਬੰਧਤ ਨੌਜਵਾਨ ਦਾ ਜਮੀਨੀ ਰੰਜਿਸ਼ ਕਾਰਨ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਮੁਖੀ ਸੁਖਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਜਗਸੀਰ ਸਿੰਘ ਤੇ ਗੁਰਚੇਤ ਸਿੰਘ ਦੀ ਜਗਦੀਪ ਸਿੰਘ (19) ਪੁੱਤਰ ਨਰੋਤਮ ਸਿੰਘ ਨਾਲ ਆਪਸੀ ਤਕਰਾਰ ਹੋ ਗਈ ਹੈ ,ਜੋ ਇਸ ਹੱਦ ਤੱਕ ਵਧ ਗਈ ਕਿ ਜਗਸੀਰ ਸਿੰਘ ਤੇ ਗੁਰਚੇਤ ਸਿੰਘ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਝਗੜੇ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦਾ ਜਗਦੀਪ ਸਿੰਘ ਨਾਲ ਟਿਊਬਵੈੱਲ ਮੋਟਰ ਤੋਂ ਪਾਣੀ ਲਗਾਉਣ ਨੂੰ ਲੈ ਕਿ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ। ਇਸ ਝਗੜੇ ਦੌਰਾਨ ਕਰਮਜੀਤ ਕੌਰ ਪਤਨੀ ਹਰਪਾਲ ਸਿੰਘ ਤੇ ਰਮਨਦੀਪ ਸਿੰਘ ਪੁੱਤਰ ਹਰਪਾਲ ਸਿੰਘ ਜਖਮੀ ਹੋ ਗਏ ,ਜੋ ਹਸਪਤਾਲ ਚ ਇਲਾਜ ਅਧੀਨ ਹਨ। ਐਸ ਐਚ ਓ ਸੁਖਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਨਗਿੰਦਰ ਕੌਰ ਪਤਨੀ ਨਰੋਤਮ ਸਿੰਘ ਵਾਸੀ ਸਹਿਜੜਾ ਦੇ ਬਿਆਨਾਂ ਦੇ ਆਧਾਰ ਤੇ ਉਕਤ ਵਿਅਕਤੀਆਂ ਖਿਲਾਫ ਮੁੱਕਦਮਾ ਨੰ-11 ਧਾਰਾ 302,307,324,34ਆਈ ਪੀ ਸੀ ਅਧੀਨ ਥਾਣਾ ਮਹਿਲ ਕਲਾਂ ਵਿਖੇ ਦਰਜ ਕਰਕੇ ਦੋਸੀਆ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਮ੍ਰਿਤਕ ਜਗਦੀਪ ਸਿੰਘ 2ਭੈਣਾਂ ਇਕਲੋਤਾ ਭਰਾ ਸੀ, ਜਿਸ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
Latest from Blog
पिछले दो साल में युवक ने महिला के खाते से 1 लाख रुपये खर्च कर दिए.…
Banned Indian Movies On OTT: बॉलीवुड में ऐसी कई फिल्में (Bollywood Movies) हैं, जिन्हें भारतीय सिनेमाघरों…
HAPPY BIRTHDAY AKSHAYE KHANNA- दिग्गज अभिनेता विनोद खन्ना के बेटे और बॉलीवुड के मंझे हुए कलाकार…
Suchitra Sen Daughter: जानी मानी अदाकारा सुचित्रा सेन की बेटी ने भी फिल्मों में खूब काम…
US School Shooting: अमेरिका के टेनेसी स्कूल में फायरिंग, 3 बच्चों समेत 6 लोगों की मौत, हमलावर भी ढेर
US school shooting: मेट्रोपॉलिटन नैशविले पुलिस विभाग ने एक ट्वीट में कहा कि संदिग्ध हमलावर मर…