ਲੁਧਿਆਣਾ, 6 ਫਰਵਰੀ (ਉਂਕਾਰ ਸਿੰਘ ਉੱਪਲ) – ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਡਾ.ਹਿੰਤਿਦਰ ਕੌਰ ਦੀ ਅਗਵਾਈ ਵਿਚ ਵੱਖ ਵੱਖ ਬਿਮਾਰੀਆਂ ਸਬੰਧੀ ਜਿਲਾ ਮਾਸ ਮੀਡੀਆ ਟੀਮ ਵਲੋਂ ਸਮੇਂ ਸਿਰ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਅੱਜ ਸਰਕਾਰੀ ਆਈ ਟੀ ਆਈ ਕਾਲਜ ਲੜਕੀਆਂ ਰਿਸੀ ਨਗਰ ਵਿਖੇ ਕਰੋਨਾ ਅਤੇ ਹੋਰ ਬਿਮਾਰੀਆਂ ਸਬੰਧੀ ਜਾਣਕਾਰੀ ਦਿੰਦੇ ਜਿਲਾ ਮਾਸ ਮੀਡੀਆ ਅਫਸਰ ਦਲਜੀਤ ਸਿੰਘ ਅਤੇ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਕੋਵਿਡ ਲੱਛਣਾਂ ਅਤੇ ਬਚਾਅ ਸਬੰਧੀ ਵਿਸਥਾਰਪੂਰਕ ਜਾਣਕਾਰੀ ਦਿੱਤੀ।ਇਸ ਮੌਕੇ ਕਰੋਨਾ ਤੋ ਇਲਾਵਾ ਵਿਦਿਆਰਥਣਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜੇਕਰ ਕੈਂਸਰ ਦੀ ਬਿਮਾਰੀ ਦਾ ਪਹਿਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ।ਉਨਾਂ ਦੱਸਿਆ ਕਿ ਜੇਕਰ ਸਰੀਰ ਵਿਚ ਕਿਸੇ ਕਿਸਮ ਦੀ ਗਿਲਟੀ, ਅਵਾਜ ਵਿਚ ਭਾਰੀਪਣ, ਜਖਮ ਦਾ ਛੇਤੀ ਠੀਕ ਨਾ ਹੋਣ ਦੇ ਲੱਛਣ ਨਜਰ ਆਉਣ ਤਾਂ ਇਸ ਨੂੰ ਨਜ਼ਰਅੰਦਾਜ ਨਾ ਕੀਤਾ ਜਾਵੇ।ਸਰੀਰਕ ਗਤੀਵਿਧੀ ਘੱਟ ਹੋਣ ਕਾਰਨ ਸੁਗਰ ਦੀ ਬਿਮਾਰੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।ਜਿਵੇਂ ਕਿ ਮਟਾਪਾ, ਕਸਰਤ ਨਾ ਕਰਨਾ, ਸੰਤੁਲਿਤ ਭੋਜਨ ਨਾ ਲੈਣਾ, ਮਾਨਸਿਕ ਪ੍ਰਸੇਨੀ ਵਿਚ ਰਹਿਣਾ, ਖਾਨਦਾਨ ਵਿਚ ਕਿਸੇ ਨੂੰ ਸੁਗਰ ਦਾ ਹੋਣਾ ਅਜਿਹੇ ਕਾਰਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ।ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਬਿਮਾਰੀਆਂ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਡਾਕਟਰੀ ਸਲਾਹ ਲੈਣੀ ਜਰੂਰੀ ਹੈ ਤਾਂ ਜ਼ੋ ਵਿਅਕਤੀ ਆਪਣਾ ਸਮੇਂ ਸਿਰ ਇਲਾਜ ਸ਼ੁਰੂ ਕਰਵਾ ਸਕੇ।
Latest from Blog
पिछले दो साल में युवक ने महिला के खाते से 1 लाख रुपये खर्च कर दिए.…
Banned Indian Movies On OTT: बॉलीवुड में ऐसी कई फिल्में (Bollywood Movies) हैं, जिन्हें भारतीय सिनेमाघरों…
HAPPY BIRTHDAY AKSHAYE KHANNA- दिग्गज अभिनेता विनोद खन्ना के बेटे और बॉलीवुड के मंझे हुए कलाकार…
Suchitra Sen Daughter: जानी मानी अदाकारा सुचित्रा सेन की बेटी ने भी फिल्मों में खूब काम…
US School Shooting: अमेरिका के टेनेसी स्कूल में फायरिंग, 3 बच्चों समेत 6 लोगों की मौत, हमलावर भी ढेर
US school shooting: मेट्रोपॉलिटन नैशविले पुलिस विभाग ने एक ट्वीट में कहा कि संदिग्ध हमलावर मर…