ਬਛੂਆ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਮੁਲਾਜ਼ਮਾ ਨੂੰ ਬੱਸ ਡਰਾਇਵਰ ਵਲੋ ਤਲਵਾਰ ਦਿਖਾਉਣ ਤੇ ਹੰਗਾਮਾ।

289 views
7 mins read
Screenshot_20230130-181216_Chrome

ਥਾਣਾ ਕਾਠਗੜੵ ਅਧੀਨ ਪੈੰਦੇ ਟੋਲ ਪਲਾਜ਼ਾ ਬਛੂਆ ਵਿਖੇ ਇਕ ਨਿੱਜੀ ਬੱਸ ਦੇ ਚਾਲਕ ਵੱਲੋਂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਤਲਵਾਰ ਦਿਖਾਉਣ ਤੇ ਹੰਗਾਮਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਾਮਲੇ ਦੀ ਸ਼ਿਕਾਇਤ ਟੋਲ ਪਲਾਜ਼ਾ ਕੰਪਨੀ ਮੁਲਾਜ਼ਮਾ ਵਲੋ ਥਾਣਾ ਕਾਠਗੜੵ ਦੀ ਪੁਲਿਸ ਨੂੰ ਕਰ ਦਿੱਤੀ ਗਈ ਹੈ। ਟੋਲ ਪਲਾਜ਼ਾ ਬਛੂਆ ਦੇ ਮੈਨੇਜਰ ਬਜਰੰਗ ਲਾਲ ਸੈਣੀ ਨੇ ਦੱਸਿਆ ਕਿ ਬੱਸ ਇਕ ਨਿੱਜੀ ਕੰਪਨੀ ਦੀ ਹੈ ਜੋ ਕਿ ਚੰਡੀਗੜ੍ਹ ਨੂੰ ਜਾ ਰਹੀ ਸੀ। ਬੱਸ ਚਾਲਕ ਪਹਿਲਾ ਤਾਂ ਤੇਜ਼ ਹਾਰਨ ਵਜਾਉਂਦੇ ਹੋਏ ਟੋਲ ਪਲਾਜ਼ਾ ‘ਤੇ ਪੁੱਜੀ ਜਦਕਿ ਆਈ.ਪੀ ਲਾਈਨ ‘ਤੇ ਪਰਚੀ ਕਟਵਾ ਰਹੀਆਂ ਦੋ ਗੱਡੀਆਂ ਖੜ੍ਹੀਆਂ ਸਨ। ਜਿਸ ਦੀ ਪਰਚੀ ਟੋਲ ਮੁਲਾਜ਼ਮ ਕੱਟ ਰਹੇ ਸਨ। ਜਦਕਿ ਬੱਸ ਚਾਲਕ ਨੇ ਕਾਹਲੀ ਵਿਚ ਬੱਸ ਨੂੰ ਬਾਹਰ ਕੱਢਿਆ ਤਾਂ ਟੋਲ ਕਰਮਚਾਰੀ ਅਜੀਤ ਸਿੰਘ ਵਾਲ ਵਾਲ ਬਚ ਗਏ। ਜਦੋਂ ਟੋਲ ਮੁਲਾਜ਼ਮਾਂ ਨੇ ਬੱਸ ਡਰਾਈਵਰ ਨੂੰ ਅਜਿਹਾ ਨਾ ਕਰਨ ਤੋਂ ਰੋਕਿਆ ਤਾਂ ਸ਼ਾਂਤ ਹੋਣ ਦੀ ਥਾਂ ਬੱਸ ਚਾਲਕ ਨੇ ਮੁਲਾਜ਼ਮਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਤੇਜ਼ਧਾਰ ਤਲਵਾਰ ਨਾਲ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਟੋਲ ਪਲਾਜ਼ਾ ਦੇ ਮੈਨੇਜਰ ਬਜਰੰਗ ਲਾਲ ਸੈਣੀ ਨੇ ਦੱਸਿਆ ਕਿ ਇਹ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਮੌਜੂਦ ਹੈ। ਬਜਰੰਗ ਲਾਲ ਸੈਣੀ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਦੀਆਂ ਸਾਰੀਆਂ ਬੱਸਾਂ ਵੱਲੋਂ ਟੋਲ ਪਲਾਜ਼ਾ ‘ਤੇ ਲੱਗੇ ਟੋਲ ਗੇਟ ਨੂੰ ਤੋੜਨਾ ਰੋਜ਼ਾਨਾ ਦਾ ਕੰਮ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਪੁਲਿਸ ਥਾਣਾ ਕਾਠਗੜ੍ਹ ਵਿਖੇ ਸ਼ਿਕਾਇਤ ਕਰ ਦਿੱਤੀ ਗਈ ਹੈ।

  Previous Story

  ‘पठान’ पर पहली बार बोले शाहरुख खान, जॉन अब्राहम को लेकर रखी अपनी राय; दीपिका ने भी कही बड़ी बात

  Next Story

  ਥਾਣਾ ਪੋਜੇਵਾਲ ਦੀ ਪੁਲਿਸ ਵਲੋ 36 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 2 ਕਾਬੂ।

  Latest from Blog

  Website Readers