ਜਿਲ੍ਹਾ ਪੁਲਿਸ ਮੁਖੀ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਭਾਗੀਰਥ ਸਿੰਘ ਮੀਣਾ ਵਲੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋ ਗਸ਼ਤ ਦੌਰਾਨ ਮੁਖਬਰ ਦੀ ਇਤਲਾਹ ਮਿਲਣ ਤੇ ਇੱਕ ਨੌਜਵਾਨ ਨੂੰ ਇੱਕ ਕਿਲੋ ਹੈਰੋਇਨ ਅਤੇ ਸੱਤ ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕਾਠਗੜ ਦੇ ਐਸ.ਐਚ.ਓ.ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਟੀ ਪੁਆਇੰਟ ਜਗਤੇਵਾਲ ਮੋੜ ਕਾਠਗੜ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗਗਨਦੀਪ ਉਰਫ ਗਗਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਜੋੜਾ ਮੁਹੱਲਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਜੋ ਵੱਡੀ ਮਾਤਰਾ ਚ ਹੈਰੋਇਨ ਦੀ ਸਪਲਾਈ ਦਾ ਕੰਮ ਕਰਦਾ ਹੈ ਜੋ ਕੱਲ ਸ਼ਾਮ ਨੂੰ ਹਾਈ-ਟੈਕ ਨਾਕਾ ਆਸਰੋਂ ਤੇ ਪੁਲਿਸ ਨਾਕਾ ਦੇਖ ਕੇ ਬੱਸ ਵਿੱਚੋ ਪਹਿਲਾ ਹੀ ਪਿੱਛੇ ਉਤਰ ਗਿਆ ਸੀ ।ਜੋ ਕਾਠਗੜ ਇਲਾਕੇ ਚੋ ਹੁੰਦਾ ਹੋਇਆ ਗੜ੍ਹਸ਼ੰਕਰ ਨੂੰ ਜਾਵੇਗਾ ਜੇ ਹੁਣੇ ਹੀ ਉਸ ਦੀ ਭਾਲ ਕੀਤੀ ਜਾਵੇ ਤਾਂ ਭਾਰੀ ਮਾਤਰਾ ਚ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ ਮੁਖਬਰ ਤੇ ਇਤਲਾਹ ਤੇ ਪੁਲਿਸ ਪਾਰਟੀ ਨੇ ਦੋਸ਼ੀ ਦੀ ਭਾਲ ਚ ਜਦੋ ਨੇੜੇ ਨੇੜੇ ਮੋੜ ਜੰਡੀ ਗੇਟ ਕੋਲ ਪੁੱਜੀ ਤਾਂ ਸਾਹਮਣੇ ਤੋੰ ਇੱਕ ਜਵਾਨ ਜਿਸ ਦੇ ਹੱਥ ਵਿੱਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ ਪੈਦਲ ਆ ਰਿਹਾ ਸੀ ਜੋ ਸਾਹਮਣੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕੇ ਤੇਜ ਕਦਮੀ ਚੱਲਦਾ ਗੇਟ ਦੇ ਅੰਦਰ ਚਲਾ ਗਿਆ ਪੁਲਿਸ ਪਾਰਟੀ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਸ ਨੂੰ ਰੋਕਿਆ ਅਤੇ ਹੱਥ ਵਿੱਚ ਫੜੇ ਲਿਫਾਫੇ ਦੀ ਜਾਂਚ ਕੀਤੀ ਜਾਂਚ ਕਰਨ ਤੇ ਲਿਫਾਫੇ ਵਿੱਚੋ ਸੱਤ ਹਜ਼ਾਰ ਰੁਪਏ ਦੀ ਡਰੱਗ ਮਨੀ ਤੇ ਇੱਕ ਕਿਲੋ ਹੈਰੋਇਨ ਬਰਾਮਦ ਹੋਈ ਪੁਲਿਸ ਨੇ ਦੋਸ਼ੀ ਗਗਨ ਕੁਮਾਰ ਉਰਫ ਗਗਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਜੋੜਾ ਮੁਹੱਲਾ ਗੜਸ਼ੰਕਰ ਦੇ ਖਿਲਾਫ ਐਨ.ਡੀ.ਪੀ.ਐਸ.ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Latest from Blog
ਨਕੋਦਰ : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਾਲਮੀਕਿ ਐਕਸ਼ਨ ਫੋਰਸ ਦੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ…
ਲੁਧਿਆਣਾ 7 ਫਰਵਰੀ (ਉਂਕਾਰ ਸਿੰਘ ਉੱਪਲ) – ਲੁਧਿਆਣਾ ਕੋਰਟ ਕੰਪਲੈਕਸ ‘ਚ ਮੰਗਲਵਾਰ ਨੂੰ ਦੋ ਗੁੱਟਾਂ ਵਿਚਾਲੇ…
ਚੰਡੀਗੜ੍ਹ, 6 ਫਰਵਰੀ (ਉਂਕਾਰ ਸਿੰਘ ਉੱਪਲ) – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ ’ਤੇ ਪਹੁੰਚਣ…
ਲੁਧਿਆਣਾ, 6 ਫਰਵਰੀ (ਉਂਕਾਰ ਸਿੰਘ ਉੱਪਲ) – ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅਤੇ ਸਿਵਲ…
ਨਕੋਦਰ : ਮਹਾਂ ਸਿਵਰਾਤਰੀ ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 40ਵਾਂ ਮਹਾਂ…