ਫਗਵਾੜਾ ਚ ਹੋਈ ਗੁਟਕਾ ਸਾਹਿਬ ਦੀ ਬੇ-ਅਦਬੀ

38 views
9 mins read
Screenshot_20230125-171841_Chrome

ਫਗਵਾੜਾ ਚ ਗੁਟਕਾ ਸਾਹਿਬ ਦੀ ਇੱਕ ਵਾਰ ਫੇਰ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਗੱਲ ਖਾਸ ਤੌਰ ਤੇ ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਬੰਗਾ ਰੋਡ ‘ਤੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਸੀ ਜਿਸ ਦਾ ਮਾਮਲਾ ਅਜੇ ਸੁਲਝਿਆ ਨਹੀਂ ਅਤੇ ਇਕ ਬਾਰ ਫਿਰ ਫਗਵਾੜਾ ਸ਼ਹਿਰ ਵਿੱਚ ਵਰਿੰਦਰ ਪਾਰਕ ਚ ਕੂੜੇ ਦੇ ਡੰਪ ਨੇੜੇ ਸ੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਮਿਲਦੇ ਸਾਰ ਸਿੱਖ ਸੰਗਤਾਂ ਵਲੋਂ ਮੌਕੇ ਤੇ ਪਹੁੰਚ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿੰਦਿਆ ਕੀਤੀ ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਸਖਤ ਕਾਰਵਾਈ ਦੀ ਮੰਗ ਕੀਤੀ।
ਸਿੱਖ ਸੰਗਤਾਂ ਨੇ ਦੱਸਿਆ ਕਿ ਸ਼ਹਿਰ ਦੇ ਵਰਿੰਦਰ ਪਾਰਕ ਨਜ਼ਦੀਕ ਕੂੜੇ ਦੇ ਡੰਪ ਕੋਲ ਸ੍ਰੀ ਗੁਟਕਾ ਸਾਹਿਬ ਜੀ ਦੇ ਅੰਗ ਮਿਲਣ ਦੀ ਸੂਚਨਾ ਉਨ੍ਹਾਂ ਨੂੰ ਨਜ਼ਦੀਕ ਦੁਕਾਨਦਾਰ ਵਲੋਂ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪੁੱਜੀਆਂ ਸਿੱਖ ਸੰਗਤਾਂ ਵਲੋਂ ਗੁਟਕਾ ਸਾਹਿਬ ਜੀ ਦੇ ਸਰੂਪ ਨੂੰ ਮਰਿਆਦਾ ਅਨੁਸਾਰ ਚੁੱਕ ਕੇ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ ਫਗਵਾੜਾ ਮੁਖਤਿਆਰ ਰਾਏ,ਐੱਸ.ਐੱਚ.ਓ ਸਿਟੀ ਅਮਨਦੀਪ ਨਾਹਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ ਇਸ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਐੱਸਪੀ ਫਗਵਾੜਾ ਮੁਖਤਿਆਰ ਰਾਏ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਰਿੰਦਰ ਪਾਰਕ ਨਜਦੀਕ ਗੁਟਕਾ ਸਾਹਿਬ ਦਾ ਸਰੂਪ ਮਿਲਿਆ ਹੈ ਜਿਸ ਦੇ ਨਜ਼ਦੀਕ ਕੂੜੇ ਦਾ ਡੰਪ ਬਣਿਆ ਹੋਇਆ ਹੈ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਅੱਗੇ ਗੱਲਬਾਤ ਕਰਦਿਆਂ ਐੱਸਪੀ ਫਗਵਾੜਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਦੇ ਘਰ ਚ ਗੁਟਕਾ ਸਾਹਿਬ ਜਾ ਹੋਰ ਕੋਈ ਵੀ ਧਾਰਮਿਕ ਗ੍ਰੰਥ ਜਾ ਧਾਰਮਿਕ ਤਸਵੀਰਾਂ ਜੋ ਕਿ ਬਿਰਧ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਮਰਿਆਦਾ ਸਹਿਤ ਧਾਰਮਿਕ ਸਥਾਨ ਚ ਜਮਾਂ ਕਰਵਾਇਆ ਜਾਵੇ ਜਿਸ ਕਾਰਨ ਇਹੋ ਜਿਹੀਆਂ ਹੋ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪੁਲਿਸ ਵਲੋਂ ਆਸ ਪਾਸ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ

  Leave a Reply

  Your email address will not be published.

  Previous Story

  Gumla News: गुमला के युवा हो रहे नक्सली संगठन से प्रभावित, PLFI के 3 सदस्य गिरफ्तार

  Next Story

  ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼

  Latest from Blog

  Website Readers