Punjabi Singer Ninja Celebrating His Wedding Anniversary: ਪੰਜਾਬੀ ਗਾਇਕ ਅਮਿਤ ਭੱਲਾ ਨੂੰ ਤੁਸੀਂ ਸਭ ਨਿੰਜਾ ਦੇ ਨਾਂ ਨਾਲ ਜਾਣਦੇ ਹੋ। ਉਸ ਦੀ ਗਿਣਤੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿਚ ਹੁੰਦੀ ਹੈ। ਨਿੰਜਾ ਅੱਜ ਯਾਨਿ 25 ਜਨਵਰੀ ਨੂੰ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਉਨ੍ਹਾਂ ਨੇ ਇਸ ਸਪੈਸ਼ਲ ਮੌਕੇ ‘ਤੇ ਪਤਨੀ ਨਾਲ ਕਈ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੇ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਤਸਵੀਰਾਂ ਸ਼ੇਅਰ ਕਰਦਿਆਂ ਨਿੰਜਾ ਨੇ ਪਤਨੀ ਲਈ ਰੋਮਾਂਟਿਕ ਕੈਪਸ਼ਨ ਵੀ ਲਿਖੀ। ਨਿੰਜਾ ਨੇ ਲਿੱਖਿਆ, ‘ਮੇਰੀ ਖੁਸ਼ੀ ਦੀ ਵਜ੍ਹਾ, ਮੇਰੀ ਕਾਮਯਾਬੀ ਦੀ ਵਜ੍ਹਾ, ਮੇਰੀ ਮੁਸਕਰਾਹਟ ਦੀ ਵਜ੍ਹਾ ਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ।’ ਦੇਖੋ ਖੂਬਸੂਰਤ ਤਸਵੀਰਾਂ:
[blurb]
View this post on Instagram
[/blurb]
ਇਸ ਦੇ ਨਾਲ ਨਾਲ ਨਿੰਜਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਸ਼ਾਨਦਾਰ ਪਾਰਟੀ ਵੀ ਦਿੱਤੀ, ਜਿਸ ਦਾ ਬਹੁਤ ਹੀ ਪਿਆਰਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਨਿੰਜਾ ਆਪਣੀ ਪਤਨੀ ਦੇ ਨਾਲ ਕੱਪਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਨਿੰਜਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਗਾਇਕ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਨਿੰਜਾ ਦੀ ਪਰਸਨਲ ਲਾਈਫ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ 25 ਜਨਵਰੀ 2019 ਨੂੰ ਹੋਇਆ ਸੀ। ਅਕਤੂਬਰ 2022 ‘ਚ ਗਾਇਕ ਦੇ ਘਰ ਉਨ੍ਹਾਂ ਦੇ ਪਹਿਲੇ ਬੱਚੇ ਨੇ ਜਨਮ ਲਿਆ, ਜਿਸ ਦਾ ਨਾਂ ਉਸ ਨੇ ਨਿਸ਼ਾਨ ਸਿੰਘ ਰੱਖਿਆ। ਹਾਲ ਹੀ ਗਾਇਕ ਨੇ ਆਪਣੇ ਪੁੱਤਰ ਦੀ ਪਹਿਲੀ ਲੋਹੜੀ ਮਨਾਈ ਸੀ।
ਇਹ ਵੀ ਪੜ੍ਹੋ: ਫਰਵਰੀ ‘ਚ ਇਹ ਪੰਜਾਬੀ ਫਿਲਮਾਂ ਕਰਨਗੀਆਂ ਤੁਹਾਡਾ ਮਨੋਰੰਜਨ, ਜਾਣੋ ਕਿਸ ਦਿਨ ਹੋਣਗੀਆਂ ਰਿਲੀਜ਼