ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋੰ ਵਿਆਹ ਦਾ ਝਾਂਸਾ ਦੇਕੇ ਲੜਕੀ ਨੂੰ ਅਗਵਾ ਕਰਨ ਵਾਲੇ ਵਿਆਕਤੀ ਤੇ ਮਾਮਲਾ ਦਰਜ।

52 views
4 mins read
IMG-20220925-WA0080

ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਵਾਲੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਸੀ ਕਿ ਲੰਘੀ 19 ਜਨਵਰੀ ਦੀ ਰਾਤ ਨੂੰ ਪਰਿਵਾਰ ਦੇ ਮੈਂਬਰ ਖਾਣਾ ਖਾਣ ਤੋਂ ਬਾਅਦ ਆਪਣੇ ਆਪਣੇ ਬਿਸਤਰਿਆਂ ‘ਤੇ ਸੌਂ ਗਏ ਸਨ। ਅਗਲੇ ਦਿਨ ਸਵੇਰੇ ਕਰੀਬ 04:00 ਕੁ ਵਜੇ ਉਠ ਕੇ ਦੇਖਿਆ ਤਾਂ ਉਸ ਦੀ ਵੱਡੀ ਲੜਕੀ ਆਪਣੇ ਬਿਸਤਰੇ ‘ਤੇ ਨਹੀਂ ਸੀ। ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਹਰ ਥਾਂ ਭਾਲ ਕੀਤੀ ਪਰ ਉਸ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਹੁਣ ਪਤਾ ਲੱਗਾ ਹੈ ਕਿ ਰੀਤਿਕ ਪੁੱਤਰ ਰਾਜ ਕੁਮਾਰ ਵਾਸੀ ਨਵੀਂ ਆਬਾਦੀ ਨਵਾਂਸ਼ਹਿਰ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਕਿਸੇ ਅਣਜਾਣ ਥਾਂ ‘ਤੇ ਲੈ ਗਿਆ ਹੈ। ਦਰਖਾਸਤੀ ਵੱਲੋਂ ਦਿੱਤੇ ਗਏ ਬਿਆਨ ਦੇ ਅਧਾਰ ‘ਤੇ ਪੁਲਿਸ ਵੱਲੋਂ ਮੁਲਜ਼ਮ ਰੀਤਿਕ ਉਕਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਤਫਤੀਸ਼ੀ ਅਫ਼ਸਰ ਏ.ਐੱਸ.ਆਈ ਰਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।

  Previous Story

  दरवाजा खोलते ही चीख उठा भाई, कमरे में भाभी, भतीजा-भतीजी तो बाहर पड़ी थी भाई की लाश

  Next Story

  Madalsa Sharma Pics: ਵਾਲਾਂ ‘ਚ ਗੁਲਾਬ ਤੇ ਕਜਰੇ ਨੈਨਾ… ਮਦਾਲਸਾ ਸ਼ਰਮਾ ‘ਤੇ ਫਿਰ ‘ਗੰਗੂਬਾਈ’ ਦਾ ਕ੍ਰੇਜ਼, ਦ

  Latest from Blog

  Website Readers