ਵਿਦੇਸ਼ ਰੋਮਾਨੀਆ ਭੇਜਣ ਦਾ ਝਾਂਸਾ ਦੇ ਕੇ ਇੱਕ ਲੱਖ ਵੀਹ ਹਜ਼ਾਰ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ਼।

50 views
5 mins read
2019_8image_16_29_479930745fraud-ll-2

ਥਾਣਾ ਬਹਿਰਾਮ ਦੀ ਪੁਲਿਸ ਵਲੋ ਰੋਮਾਨੀਆ ਭੇਜਣ ਦਾ ਝਾਂਸਾ ਦੇ ਕੇ ਇੱਕ ਲੱਖ 20 ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਦੇ ਖ਼ਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਗਿਆ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ‘ਚ ਬਲਜੀਤ ਸਿੰਘ ਪੁੱਤਰ ਚਮਨ ਲਾਲ ਵਾਸੀ ਪਿੰਡ ਕੁਲਥਮ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਰੋਮਾਨੀਆ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਗੁਰਚਰਨ ਦਾਸ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਕੁਲਥਮ ਅਤੇ ਨਰੇਸ਼ ਕੁਮਾਰ ਪੁੱਤਰ ਪਰਸ ਰਾਮ ਵਾਸੀ ਪਿੰਡ ਨਾਨਕਪਿੰਡੀ ਜਮਸ਼ੇਰ ਖਾਸ ਥਾਣਾ ਸਦਰ ਜਲੰਧਰ ਨੇ ਉਸ ਨੂੰ ਵਿਦੇਸ਼ ਰੋਮਾਨੀਆ ਭੇਜਣ ਲਈ ਉਸ ਤੋਂ 01 ਲੱਖ 20 ਹਜ਼ਾਰ ਰੁਪਏ ਲਏ ਸਨ ਪਰ ਉਸ ਨੂੰ ਨਾ ਤਾਂ ਵਿਦੇਸ਼ ਭੇਜਿਆ ਹੈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਹਨ। ਸ਼ਿਕਾਇਤ ਦੀ ਪੜਤਾਲ ਡੀਐੱਸਪੀ ਸਬ ਡਵੀਜ਼ਨ ਬੰਗਾ ਵੱਲੋਂ ਕੀਤੀ ਗਈ। ਪੜਤਾਲ ਰਿਪੋਰਟ ਅਨੁਸਾਰ ਦੋਸ਼ੀ ਪਾਏ ਜਾਣ ‘ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਦਿੱਤੇ ਗਏ ਹੁਕਮਾਂ ਉਪਰੰਤ ਪੁਲਿਸ ਵੱਲੋਂ ਮੁਲਜ਼ਮ ਗੁਰਚਰਨ ਦਾਸ ਤੇ ਨਰੇਸ਼ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਤਫਤੀਸ਼ੀ ਅਫਸਰ ਡੀ.ਐੱਸ.ਪੀ (ਸਥਾਨਕ) ਨਵਾਂਸ਼ਹਿਰ ਮਾਧਵੀ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰ ਕਰਨਾ ਹਾਲੇ ਬਾਕੀ ਹੈ।

  Previous Story

  दरवाजा खोलते ही चीख उठा भाई, कमरे में भाभी, भतीजा-भतीजी तो बाहर पड़ी थी भाई की लाश

  Next Story

  Madalsa Sharma Pics: ਵਾਲਾਂ ‘ਚ ਗੁਲਾਬ ਤੇ ਕਜਰੇ ਨੈਨਾ… ਮਦਾਲਸਾ ਸ਼ਰਮਾ ‘ਤੇ ਫਿਰ ‘ਗੰਗੂਬਾਈ’ ਦਾ ਕ੍ਰੇਜ਼, ਦ

  Latest from Blog

  Website Readers