ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਗੱਡੀ ਥੱਲੇ ਦੇ ਕੇ ਮੌਤ ਦੇ ਘਾਟ ਉਤਾਰਿਆ।

45 views
4 mins read
Screenshot_20230124-182849_Chrome

ਟ੍ਰੈਫਿਕ ਪੁਲਿਸ ਵੱਲੋਂ ਡੀ.ਸੀ ਚੌਕ ਕਪੂਰਥਲਾ ‘ਚ ਕੀਤੀ ਗਈ ਨਾਕਾਬੰਦੀ ਦੌਰਾਨ ਟੈਫ੍ਰਿਕ ਪੁਲਿਸ ਕਰਮਚਾਰੀ ਨੂੰ ਤੇਜ ਰਫਤਾਰ ਵਾਹਨ ਦੇ ਵਾਹਨ ਚਾਲਕ ਗੱਡੀ ਥੱਲੇ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਿਲੀ ਜਾਣਕਾਰੀ ਦੇ ਅਨਸਾਰ ਜਦੋਂ ਇਕ ਵਾਹਨ ਚਾਲਕ ਨੂੰ ਚੈਕਿੰਗ ਸਬੰਧੀ ਟ੍ਰੈਫਿਕ ਪੁਲਿਸ ਦੇ ਏ.ਐੱਸ.ਆਈ ਮਲਕੀਤ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਵਾਹਨ ਚਾਲਕ ਨੇ ਤੇਜ਼ ਰਫ਼ਤਾਰ ‘ਚ ਵਾਹਨ ਟ੍ਰੈਫਿਕ ਪੁਲਿਸ ਮੁਲਾਜ਼ਮ ਉੱਪਰ ਚੜ੍ਹਾ ਦਿੱਤਾ ਜਿਸ ਕਾਰਨ ਏ.ਐੱਸ.ਆਈ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਏ.ਐਸ.ਆਈ ਮਲਕੀਤ ਸਿੰਘ ਨੂੰ ਕਪੂਰਥਲਾ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਮਲਕੀਤ ਸਿੰਘ ਦੀ ਮੌਤ ਦੀ ਪੁਸ਼ਟੀ ਡੀ.ਐੱਸ.ਪੀ ਟ੍ਰੈਫਿਕ ਲਖਵਿੰਦਰ ਸਿੰਘ ਵੱਲੋਂ ਵੀ ਕੀਤੀ ਗਈ ਹੈ। ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸ ਦੀ ਪੁਲਿਸ ਵਲੋੰ ਜੋਰ ਸ਼ੋਰ ਨਾਲ ਤਲਾਸ਼ ਕੀਤੀ ਜਾ ਰਹੀ ਹੈ।

  Previous Story

  दरवाजा खोलते ही चीख उठा भाई, कमरे में भाभी, भतीजा-भतीजी तो बाहर पड़ी थी भाई की लाश

  Next Story

  Madalsa Sharma Pics: ਵਾਲਾਂ ‘ਚ ਗੁਲਾਬ ਤੇ ਕਜਰੇ ਨੈਨਾ… ਮਦਾਲਸਾ ਸ਼ਰਮਾ ‘ਤੇ ਫਿਰ ‘ਗੰਗੂਬਾਈ’ ਦਾ ਕ੍ਰੇਜ਼, ਦ

  Latest from Blog

  Website Readers