ਨਕੋਦਰ (ਸਰਵਣ ਹੰਸ) ਭਾਈ ਹਕੀਕਤ ਸਿੰਘ ਜੀ ਦੀ ਭਾਈ ਘਨ੍ਹੱਈਆ ਜੀ ਦੇ ਪੁੱਤਰ ਭਾਈ ਲੱਛੀ ਰਾਮ ਸਿੰਘ ਨਾਲ ਇੱਕ ਗੂੜ੍ਹੀ ਰਿਸ਼ਤੇਦਾਰੀ ਦਾ ਸੰਬੰਧ ਹੈ । ਭਾਈ ਹਕੀਕਤ ਸਿੰਘ ਜੀ ਦੇ ਬਜ਼ੁਰਗਾਂ ਦਾ ਪਿੱਛਾ ਕਸੂਰ ਦਾ ਸੀ , ਪਰ ਪਠਾਣਾਂ ਦੇ ਜ਼ੋਰ ਤੇ ਕਾਰਨ ਇਹ ਉੱਥੋਂ ਉੱਠ ਕੇ ਸਿਆਲਕੋਟ ਆ ਵਸੇ ਕਿਉਂਕਿ ਸ਼ਾਹੀ ਸੜਕ ਅਤੇ ਲਾਹੌਰੋਂ ਦੂਰ ਹੋਣ ਦੇ ਕਾਰਨ ਉਨ੍ਹੀਂ ਦਿਨੀਂ ਇਹ ਜ਼ਿਆਦਾ ਅਮਨ ਦੀ ਥਾਂ ਸੀ । ਭਾਈ ਹਕੀਕਤ ਸਿੰਘ ਦੇ ਦਾਦਾ ਨੰਦ ਲਾਲ ਪੁਰੀ ਖੱਤਰੀ ਸਨ ਅਤੇ ਪਿਤਾ ਦੇ ਨਾਲ ਗਲੋਟੀਆ ਖੁਰਦ ਜਾ ਕੇ ਗੁਰੂ ਹਰ ਰਾਇ ਜੀ ਦੀ ਸ਼ਰਨ ਪੈ ਤੇ ਚਰਨ ਪਹੁਲ ਲੈ ਕੇ ਗੁਰੂ ਦੇ ਸਿੱਖ ਬਣੇ । ਇਸ ਵੇਲੇ ਗੁਰੂ ਜੀ ਨੇ ਇਨ੍ਹਾਂ ਨੂੰ ਇਹ ਤਿੰਨ ਹੁਕਮ ਦਿੱਤੇ ਸਨ:ਇਕ ਕੇਸ ਨਾ ਘਟਾਉਣੇ, ਦੂਜੇ ਤੰਬਾਕੂ ਨਾ ਪੀਣਾ ਤੇ ਤੀਸਰੇ ਟੋਪੀ ਨਾ ਪਹਿਨਣੀ ।
ਭਾਈ ਨੰਦ ਲਾਲ ਦੇ ਦੋ ਪੁੱਤਰ ਹੋਏ, ਭਾਗ ਮਲ ਤੇ ਬਾਘ ਮਲ ਜਾਂ ਬਾਗ ਮਲ ਇਨ੍ਹਾਂ ਦੋਹਾਂ ਦੇ ਵਿਆਹ ਸੋਧਰੇ ਦੇ ਵਧਾਵਨ ਖੱਤਰੀ ਭਾਈ ਘਨ੍ਹੱਈਆ ਦੇ ਪੁੱਤਰ ਲੱਛੀ ਰਾਮ ਸਿੰਘ ਦੀਆਂ ਪੁੱਤਰੀਆਂ ਤੇ ਅਰਜਨ ਸਿੰਘ ਦੀਆਂ ਭੈਣਾਂ ਗੌਰਾਂ ਤੇ ਕੌਰਾਂ ਨਾਲ ਹੋਏ। ਭਾਗ ਮਲ ਤੇ ਬਾਗ ਮੱਲ ਭਾਵੇਂ ਅੰਮ੍ਰਿਤਧਾਰੀ ਨਹੀਂ ਸਨ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸਨ । ਭਾਈ ਗੁਰੀਆ ਦੇ ਪੁੱਤਰ ਭਾਈ ਸਬਲਾ ਦੇ ਪੁੱਤਰ ਭਾਈ ਤਖ਼ਤ ਮੱਲ ਪੁਰੀ ਖੱਤਰੀ ਜਲਾਲਪੁਰ ਜੱਟਾਂ (ਗੁਜਰਾਤ ) ਪਾਕਿਸਤਾਨ ਦੀ ਸੰਗਤ ਵਿੱਚ ਇਹ ਦਸਵੇਂ ਪਾਤਸ਼ਾਹੀ ਦੀ ਹਜ਼ੂਰੀ ਵਿੱਚ ਜਾਇਆ ਕਰਦੇ ਸਨ ।
ਭਾਈ ਹਕੀਕਤ ਸਿੰਘ ਦਾ ਜਨਮ ਪਿਤਾ ਬਾਘ ਮੱਲ ਤੇ ਮਾਤਾ ਕੌਰਾਂ ਦੇ ਗ੍ਰਹਿ ਵਿਖੇ ਸਿਆਲਕੋਟ ਸ਼ਹਿਰ ਦੇ ਮੁਹੱਲਾ ਧਾਰੋਵਾਲ ਵਿਚ ਕੱਤਕ ਵਦੀ ਦੁਆਦਸ਼ੀ ਸੰਮਤ 1773 ਬਿਕਰਮੀ 22 ਸਤੰਬਰ 1716ਈਸਵੀ ਸਨਿੱਚਰਵਾਰ ਹੋਇਆ ।
ਆਪ ਜੀ ਦੇ ਪਿਤਾ ਜੀ ਨੇ ਜਦੋਂ ਬਾਲਕ ਦੀ ਉਮਰ ਸੱਤ ਵਰ੍ਹਿਆਂ ਦੀ ਹੋਈ ਤਾਂ ਮੁੱਲਾਂ ਅਬਦੁਲ ਹੱਕ ਪਾਸ ਮਸੀਤ ਵਿੱਚ ਪੜ੍ਹਨ ਲਈ ਭੇਜਿਆ । ਪਿਤਾ ਹਕੀਕਤ ਸਿੰਘ ਨੂੰ ਰਾਸ਼ਟਰੀ ਭਾਸ਼ਾ ਤੇ ਧਾਰਮਿਕ ਵਿੱਦਿਆ ਤੋਂ ਜਾਣੂ ਕਰਾਉਣਾ ਚਾਹੁੰਦਾ ਸੀ ।ਇਨ੍ਹਾਂ ਦੇ ਘਰ ਦੇ ਨਜ਼ਦੀਕ ਭਾਈ ਅਰਜਨ ਸਿੰਘ ਪੁਰੀ ਦੀ ਧਰਮਸ਼ਾਲਾ ਦੇ ਸਾਹਮਣੇ ਨਾਲਾ ਐਕ ਦੇ ਕੰਡੇ ਸੰਤ ਭਾਈ ਘਨ੍ਹੱਈਆ ਜੀ ਦਾ ਟਿਕਾਣਾ ਸੀ । ਬਾਲਕ ਹਕੀਕਤ ਸਿੰਘ ਆਪਣੇ ਮਾਤਾ ਪਿਤਾ ਸਮੇਤ ਇਨ੍ਹਾਂ ਦੇ ਡੇਰੇ ਸਤਸੰਗ ਕਰਨ ਲਈ ਆਉਂਦਾ ਜਾਂਦਾ ਰਹਿੰਦਾ ਸੀ । ਆਨੰਦਪੁਰ ਦੀ ਆਖਰੀ ਜੰਗ ਤੋਂ ਪਹਿਲਾਂ ਸਤਿਗੁਰਾਂ ਦਾ ਹੁਕਮ ਮੰਨ ਕੇ ਸਿਆਲ ਕੋਟ ਨਾਲਾ ਐਕ ਕੰਢੇ ਆ ਟਿਕੇ ਸਨ । ਹਕੀਕਤ ਸਿੰਘ ਦੇ ਸਮੇਂ ਭਾਈ ਘਨ੍ਹੱਈਆ ਜੀ ਦੇ ਚੇਲੇ ਭਾਈ ਸਹਿਜ ਰਾਮ ਜੀ ਬਹੁਤ ਸਮਾਂ ਇਸ ਟਿਕਾਣੇ ਤੇ ਠਹਿਰੇ ,ਜਿਨ੍ਹਾਂ ਦੀ ਸੰਗਤ ਨੇ ਇਸ ਘਰ ਨੂੰ ਸਾਰੇ ਜਗਤ ਵਿੱਚ ਪ੍ਰਸਿੱਧ ਕੀਤਾ।
ਭਾਈ ਹਕੀਕਤ ਸਿੰਘ ਦੀ ਸ਼ਾਦੀ ਬਟਾਲਾ ਨਿਵਾਸੀ ਕਿਸ਼ਨ ਸਿੰਘ ਦੀ ਪੁੱਤਰੀ ਬੀਬੀ ਨੰਦੀ ਜੀ ਜਾਂ ਨੰਦ ਕੌਰ ਨਾਲ ਹੋਈ । ਇਤਿਹਾਸ ਵਿਚ ਇਕ ਨਾਂ ਲਕਸ਼ਮੀ ਵੀ ਲਿਖਿਆ ਹੈ।
ਇਕ ਵਾਰ ਭਾਈ ਹਕੀਕਤ ਸਿੰਘ ਨੂੰ ਕੁਝ ਮੁਸਲਮਾਨ ਮੁੰਡਿਆਂ ਨੇ ਮਜ਼ਾਕ ਕਰਦਿਆਂ ਹਿੰਦੂ ਦੇਵੀ ਦੇਵਤੇ ਦੇਵਤਿਆਂ ਉੱਤੇ ਕੁਝ ਫਿਕਰੇ ਕੱਸ ਦਿੱਤੇ। ਉਨ੍ਹਾਂ ਨੂੰ ਭਾਈ ਹਕੀਕਤ ਸਿੰਘ ਨੇ ਆਖਿਆ,’ ਕਿ ਮੈਂ ਸਿੱਖ ਹੋਣ ਦੇ ਨਾਤੇ ਦੇਵੀ ਦੇਵਤਿਆਂ ਤੇ ਯਕੀਨ ਨਹੀਂ ਰੱਖਦਾ ਪਰ ਕਿਸੇ ਦੇ ਧਰਮ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਭਲ੍ਹਕੇ ਨੂੰ ਜੋ ਕੋਈ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਬਾਰੇ ਕੋਈ ਗੱਲ ਕਹੇ ਤਾਂ ਤੁਹਾਨੂੰ ਵੀ ਤਾਂ ਬੁਰਾ ਲੱਗੇਗਾ।’
ਹਕੀਕਤ ਵੱਲੋਂ ਫਾਤਮਾ ਦਾ ਜ਼ਿਕਰ ਸੁਣ ਕੇ ਮੁੰਡਿਆਂ ਨੇ ਉਸ ਦੇ ਖਿਲਾਫ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਉਸ ਨੇ ਬੀਬੀ ਫ਼ਾਤਿਮਾ ਬਾਰੇ ਬੁਰੇ ਲਫ਼ਜ਼ ਆਖੇ ਹਨ । ਇਸ ਤੇ ਉਸ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾ ਕੇ ਜ਼ਕਰੀਆ ਖ਼ਾਸ ਸੂਬੇਦਾਰ ਲਾਹੌਰ ਅੱਗੇ ਪੇਸ਼ ਕੀਤਾ ਗਿਆ। ਜ਼ਕਰੀਆ ਖਾਨ ਸੂਬੇਦਾਰ ਲਾਹੌਰ ਨੇ ਉਸ ਨੂੰ ਮੌਤ ਜਾਂ ਇਸਲਾਮ ਵਿੱਚੋਂ ਇਕ ਚੁਣਨ ਵਾਸਤੇ ਪੇਸ਼ਕਸ਼ ਕੀਤੀ ।ਪਰ ਹਕੀਕਤ ਸਿੰਘ ਨੇ ਜਾਨ ਬਚਾਉਣ ਵਾਸਤੇ ਸਿੰਘ ਧਰਮ ਛੱਡਣਾ ਕਬੂਲ ਨਾ ਕੀਤਾ ਇਸ ਤੇ ਹਕੀਕਤ ਸਿੰਘ ਤੇ ਉਸ ਦੇ ਮਾਮੇ ਅਰਜਨ ਸਿੰਘ ਬਧਾਵਨ ਨੂੰ ਨਾਖਾਸ ਚੌਕ ਲਾਹੌਰ ਵਿੱਚ ਲਿਆ ਕੇ ਕਤਲ ਕੀਤਾ ਗਿਆ । ਇਹ ਮਹਾਨ ਕੁਰਬਾਨੀ ਮਾਘ ਸੁਦੀ ਪੰਚਮੀ (ਬਸੰਤ ਦੇ ਦਿਨ)1791ਬਿ:(1734ਈ:)ਦੇ ਦਿਨ ਹੋਈ।
ਹਕੀਕਤ ਸਿੰਘ ਦੇ ਸ਼ਹੀਦ ਹੋ ਜਾਣ ਪਿੱਛੋਂ ਉਸ ਦੀ ਇਸਤਰੀ ਬੀਬੀ ਨੰਦ ਕੌਰ (ਪ੍ਰਸਿੱਧ ਨਾਮ ਨੰਦੀ) ਆਪਣੇ ਪੇਕੇ ਬਟਾਲੇ ਚਲੀ ਗਈ ਤੇ ਸਾਰੀ ਉਮਰ ਉੱਥੇ ਹੀ ਗੁਜ਼ਾਰੀ ਇੱਥੇ ਇਸ ਬੀਬੀ ਨੂੰ ਲੋਕੀਂ ਭੂਆ ਨੰਦੀ ਕਰ ਕੇ ਬੁਲਾਇਆ ਕਰਦੇ ਸਨ ।ਇਸ ਨੇ ਇਕ ਖੂਹੀ ਲਗਵਾਈ ਸੀ ਜੋ ਭੂਆ ਨੰਦੀ ਦੀ ਖੂਹੀ ਕਰਕੇ ਪ੍ਰਸਿੱਧ ਹੈ ।
ਹਕੀਕਤ ਸਿੰਘ ਦੀ ਸ਼ਹਾਦਤ ਤੋਂ ਛੇਤੀ ਪਿੱਛੋਂ ਉਸ ਦੇ ਘਰ ਇਕ ਪੁੱਤਰ ਨੇ ਜਨਮ ਲਿਆ ,ਜਿਸ ਦਾ ਨਾਮ ਬਿਜੈ ਸਿੰਘ ਲਿਆ ਜਾਂਦਾ ਹੈ । ਬਿਜੈ ਸਿੰਘ ਦੀ ਸ਼ਾਦੀ ਇਸ ਦੀ ਮਾਤਾ ਨੰਦੀ ਨੇ ਜਲਾਲਪੁਰ ਜੱਟਾਂ ਜ਼ਿਲ੍ਹਾ ਗੁਜਰਾਤ ਵਿਚ ਭਾਈ ਬਖਤ ਮੱਲ’ ਸੂਰੀ ‘ਦੀ ਪੋਤਰੀ ਅਤੇ ਸੂਰਤ ਸਿੰਘ ਦੀ ਲੜਕੀ ਜੈ ਕੌਰ ਨਾਲ ਕੀਤੀ ਗਈ ।ਵਿਜੈ ਸਿੰਘ ਨੇ ਭਰ ਜਵਾਨੀ ਵਿੱਚ ਪਿਤਾ ਦੀ ਤਰ੍ਹਾਂ ਧਰਮ ਤੇ ਦੇਸ਼ ਦੀ ਖਾਤਰ ਸ਼ਹਾਦਤ ਪਾਈ ।
ਭਾਈ ਹਕੀਕਤ ਸਿੰਘ ਦੀ ਸ਼ਹਾਦਤ ਨੇ ਦੇਸ਼ ਭਰ ਵਿੱਚ ਹੋ ਰਹੇ ਅੱਤਿਆਚਾਰ ਵਿਰੁੱਧ ਬਹੁਤ ਵੱਡਾ ਹਲੂਣਾ ਦਿੱਤਾ ।ਜਿਸ ਨਾਲ ਸਿੱਖ ਲਹਿਰ ਨੂੰ ਬਹੁਤ ਤਾਕਤ ਮਿਲੀ ।ਅਜਿਹੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਸਿੱਖ ਕੌਮ ਨੇ ਜ਼ੁਲਮੀ ਤਾਕਤਾਂ ਦੀਆਂ ਜੜ੍ਹਾਂ ਪੁੱਟੀਆਂ।
ਭਾਈ ਹਕੀਕਤ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਲਾਲਾ ਧਨੀ ਰਾਮ ਚਾਤ੍ਰਿਕ ਬਿਆਨ ਕਰਦੇ ਹਨ:
ਬੀਰ ਹਕੀਕਤ ਰਾਇ ਜੂ, ਧੀਰਨ ਸਿਰ ਕੇ ਤਾਜ ।
ਧਰਮ ਹੇਤ ਤਨ ਤਿਯਾਗ ਕਰ, ਰੱਖੀ ਹਿੰਦ ਦੀ ਲਾਜ।
ਭਾਈ ਹਕੀਕਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਰਿਸ਼ਤੇਦਾਰ ਸੀ। ਉਸ ਦੀ ਸਕੀ ਭੂਆ ਭਾਗਵੰਤੀ ਬਾਬਾ ਬੰਦਾ ਸਿੰਘ ਦੀ ਸੱਸ ਸੀ। ਭਾਗਵੰਤੀ ਦਾ ਵਿਆਹ ਭਾਈ ਸ਼ਿਵ ਰਾਮ ਕਪੂਰ ਦੇ ਨਾਲ ਹੋਇਆ ਸੀ। ਭਾਗਵੰਤੀ ਦੇ ਘਰ ਦੋ ਬੱਚੇ ਹੋਏ ਸਨ: ਸਾਹਿਬ ਸਿੰਘ ਅਤੇ ਸਾਹਿਬ ਕੌਰ। ਇਸੇ ਸਾਹਿਬ ਕੌਰ ਦਾ ਵਿਆਹ ਬੰਦਾ ਸਿੰਘ ਬਹਾਦਰ ਨਾਲ ਹੋਇਆ ਸੀ । ਜਿਸ ਤੋਂ ਰਣਜੀਤ ਸਿੰਘ ਬੇਟਾ ਪੈਦਾ ਹੋਇਆ।ਜਿਸ ਤੋਂ ਅੱਗੇ ਬੰਦਾ ਸਿੰਘ ਬਹਾਦਰ ਜੀ ਦੀ ਵੰਸ਼ ਚੱਲਦੀ ਹੈ ।ਬਾਬਾ ਬੰਦਾ ਸਿੰਘ ਬਹਾਦਰ ਦਾ ਦੂਜਾ ਵਿਆਹ ਚੰਬੇ ਦੇ ਰਾਜ ਘਰਾਣੇ ਦੀ ਰਾਜ ਕੁਮਾਰੀ ਬੀਬੀ ਸੁਸ਼ੀਲ ਕੌਰ ਨਾਲ ਪੂਰਨ ਸਿੱਖ ਰੀਤੀ ਨਾਲ ਹੋਇਆ, ਉਸ ਤੋਂ ਭਾਈ ਅਜੈ ਸਿੰਘ ਦਾ ਜਨਮ ਹੋਇਆ। ਜਿਸ ਨੂੰ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਵਿਚ ਸ਼ਹੀਦ ਕੀਤਾ ਗਿਆ।
ਹਰ ਸਾਲ ਫਰਵਰੀ ਦੇ ਮਹੀਨੇ ਭਾਈ ਹਕੀਕਤ ਸਿੰਘ( ਜਿਸ ਨੂੰ ਭਾਈ ਹਕੀਕਤ ਰਾਇ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ)ਮਹਾਨ ਸ਼ਹੀਦ ਸੂਰਮੇ ਦੀ ਯਾਦ ਫਰਵਰੀ ਚ ਬਸੰਤ ਪੰਚਮੀ ਦੇ ਤਿਉਹਾਰ ਤੇ ਮਨਾਈ ਜਾਂਦੀ ਹੈ ਦੇਸ਼ ਦੀ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦੇ ਦਿਨ ਇਸ ਦੀ ਸਮਾਧ ਤੇ ਭਾਰੀ ਇਕੱਠ ਹੁੰਦਾ ਸੀ । ਸੰਗਤਾਂ ਦੂਰੋਂ ਦੂਰੋਂ ਇਸ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਇਆ ਕਰਦੀਆਂ ਸਨ ।
ਬੂਟਾ ਸਿੰਘ ਪੰਡੋਰੀ
ਸੇਵਾ ਮੁਕਤ ਕਾਨੂੰਗੋ
9815244571
Latest from Blog
ਪੰਜਾਬ ‘ਚ 1 ਫਰਵਰੀ ਤੋਂ 2023 ਤੋਂ ਜ਼ਮੀਨ ‘ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ…
ਕਰ ਵਿਭਾਗ ਪੰਜਾਬ ਦੇ ਜੀ.ਐਸ.ਟੀ ਵਿੰਗ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ…
Masaba Gupta Ex-Husband: मसाबा गुप्ता की सत्यदीप मिश्रा (Satyadeep Mishra) से शादी इन दिनों चर्चा का…
Loot in Temple. मध्यप्रदेश के श्योपुर में बरीदेह सरकार हनुमान मंदिर में आधी रात को बदमाश…
Shahrukh Khan kiss on John Abraham cheek: बॉलीवुड के ‘बादशाह’ शाहरुख खान का जादू आखिरकार 4…