ਜੰਲਧਰ ਦੇ ਬਸਤੀ ਗੁਜਾਂ ’ਚ ਨੋਜਵਾਨ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ,ਮੂੰਹ ‘ਤੇ ਲੱਗੇ ਕਈ ਟਾਂਕੇ,ਫੈਲੀ ਦਹਿਸ਼ਤ

284 views
8 mins read
IMG_20230110_181557

ਜਲੰਧ(ਮੋਹਣ ਲਾਲ) ਨੇ ਆਪਣੇ ਢਿੱਡ ਭਰ ਜਾਵ ਮਹਾਨਗਰ ਵਿਚ ਅਮਨ ਕਾਨੂੰਨ ਦੀ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਆਏ ਦਿਨ ਕਿਸੇ ਮਾਮੂਲੀ ਝਗੜੇ ਨੂੰ ਲੈ ਕੇ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਾਂ ਗੋਲੀ ਚਲਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਦੇਰ ਰਾਤ ਬਸਤੀ ਗੁਜਾਂ ‘ਚ ਬਣੀ ਨਵੀਂ ਗਲੀ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਝਗੜਾ ਇਨ੍ਹਾਂ ਜਿਆਦਾ ਵੱਧ ਗਿਆ ਕਿ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ‘ਤੇ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਦਾ ਕਸੂਰ ਇਹ ਸੀ ਕਿ ਉਸ ਨੇ ਨੌਜਵਾਨਾਂ ਨੂੰ ਸੀਮਿੰਟ ਗਿੱਲਾ ਹੋਣ ਦੀ ਗੱਲ ਕਹਿ ਕੇ ਦੂਜੇ ਪਾਸੇ ਤੋਂ ਜਾਣ ਲਈ ਕਿਹਾ। ਇਸ ‘ਤੇ ਨੌਜਵਾਨਾਂ ਨੇ ਗੁੱਸੇ ‘ਚ ਆ ਕੇ ਉਸ ‘ਤੇ ਹਮਲਾ ਕਰ ਦਿੱਤਾ।ਇਸ ਘਟਨਾ ਸਬੰਧੀ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਨਵੀਂ ਗਲੀ ਬਣੀ ਸੀ। ਇਸੇ ਦੌਰਾਨ ਮੁਹੱਲੇ ਦਾ ਰਹਿਣ ਵਾਲਾ ਛਾਂਗਾ ਨਾਂ ਦਾ ਨੌਜਵਾਨ ਪਿਛਲੇ ਇਲਾਕੇ ਵਿੱਚ ਕਿਸੇ ਨਾਲ ਲੜਾਈ ਝਗੜਾ ਕਰਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਉਸਦੇ ਘਰ ਨੇੜੇ ਪਹੁੰਚਿਆ ਤਾਂ ਉਸ ਨੇ ਉਸਦਾ ਮੋਟਰਸਾਈਕਲ ਰੋਕ ਲਿਆ ਅਤੇ ਕਿਹਾ ਕਿ ਹੁਣੇ ਗਲੀ ਨਵੀਂ ਬਣੀ ਹੈ ਤੇ ਸੀਮਿੰਟ ਗਿੱਲਾ ਹੈ। ਕਮੇਟੀ ਮੈਂਬਰਾਂ ਨੇ ਇਸ ਉਪਰ ਆਉਣ ਜਾਣ ਤੋਂ ਰੋਕਿਆ ਹੈ। ਇਸ ‘ਤੇ ਉਹ ਬਹਿਸ ਕਰਕੇ ਉੱਥੋਂ ਚਲਾ ਗਿਆ।ਜ਼ਖਮੀ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਰਾਤ ਸਮੇਂ ਆਪਣੇ ਦੋਸਤ ਨਾਲ ਢਾਂਗਰਾਂ ਮੁਹੱਲਾ ਗਿਆ ਤਾਂ ਬਸਤੀ ਗੁੱਜਾਂ ਅੱਡੇ ਦੇ ਨਜ਼ਦੀਕ ਛਾਂਗਾ, ਓਮ, ਗੋਰਖਾ ਉਰਫ ਨੀਰ, ਸੋਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿੱਛੇ ਤੋਂ ਆ ਕੇ ਉਸ ‘ਤੇ ਅਤੇ ਉਸ ਦੇ ਦੋਸਤ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਿਰ ਤੋਂ ਲੈ ਕੇ ਪੂਰੇ ਸਰੀਰ ‘ਤੇ ਤਲਵਾਰਾਂ ਅਤੇ ਛੁਰੇ ਨਾਲ ਵਾਰ ਕੀਤੇ। ਨੌਜਵਾਨ ਦੇ ਸਿਰ ਅਤੇ ਮੂੰਹ ‘ਤੇ ਕਈ ਟਾਂਕੇ ਲੱਗੇ ਹਨ।ਇਸ ਦੋਰਾਨ ਇਲਾਕੇ ’ਚ ਦਹਿਸ਼ਤ ਦਾ ਮਾਹੋਲ ਬਣ ਗਿਆ।

  ACTIVE
  This is Authorized Journalist of The Feedfront News and he has all rights to cover, submit and shoot events, programs, conferences and news related materials.
  ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

  Previous Story

  पहली फिल्म नहीं हुई रिलीज, पर्दे से अचानक हुईं दूर, छलका रीना रॉय का दर्द; बोलीं- ‘तकदीर के आगे….’

  Next Story

  रुपाली गांगुली ने मारी बाजी, जेठालाल, सई और अक्षरा को पीछे छोड़ पॉपुलर कैरेक्टर बनीं अनुपमा

  Latest from Blog

  Website Readers