ਇਸ ਟਰੇਨ ‘ਚ ਨਹੀਂ ਹੁੰਦਾ ਕੋਈ ਟੀਟੀਈ… 75 ਸਾਲਾਂ ਤੋਂ ਮੁਫ਼ਤ ‘ਚ ਸਫ਼ਰ ਕਰ ਰਹੇ ਹਨ ਮੁਸਾਫ਼ਰ

57 views
14 mins read
ਇਸ ਟਰੇਨ ‘ਚ ਨਹੀਂ ਹੁੰਦਾ ਕੋਈ ਟੀਟੀਈ… 75 ਸਾਲਾਂ ਤੋਂ ਮੁਫ਼ਤ ‘ਚ ਸਫ਼ਰ ਕਰ ਰਹੇ ਹਨ ਮੁਸਾਫ਼ਰ

Bhakra Nangal Train: ਭਾਰਤੀ ਰੇਲਵੇ ਦਾ ਇਤਿਹਾਸ ਲਗਭਗ 186 ਸਾਲ ਪੁਰਾਣਾ ਹੈ। ਇਹ ਸਾਲ 1836 ‘ਚ ਸ਼ੁਰੂ ਹੋਇਆ, ਜਦੋਂ ਅੰਗਰੇਜ਼ ਭਾਰਤ ਉੱਤੇ ਰਾਜ ਕਰਨ ਆਏ। ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ, ਜਿਸ ਦੀ ਲੰਬਾਈ 68 ਹਜ਼ਾਰ ਕਿਲੋਮੀਟਰ ਤੋਂ ਵੱਧ ਹੈ, ਲਗਭਗ 13200 ਪੈਸੇਂਜਰ ਟਰੇਨਾਂ ਅਤੇ 7325 ਸਟੇਸ਼ਨ ਹਨ। ਤੁਹਾਨੂੰ ਭਾਰਤ ਦੇ ਕਿਸੇ ਵੀ ਹਿੱਸੇ ‘ਚ ਯਾਤਰਾ ਕਰਨ ਲਈ ਰੇਲਗੱਡੀ ਦੀ ਸਹੂਲਤ ਆਸਾਨੀ ਨਾਲ ਮਿਲ ਜਾਵੇਗੀ। ਟਰੇਨ ‘ਚ ਜਨਰਲ, ਸਲੀਪਰ, ਏਸੀ (ਥਰਡ, ਸੈਕਿੰਡ ਅਤੇ ਫਸਟ) ਕਈ ਤਰ੍ਹਾਂ ਦੇ ਕਲਾਸ ਆਪਸ਼ਨ ਵਿੱਚੋਂ ਤੁਸੀਂ ਆਪਣੀ ਸਹੂਲਤ ਅਤੇ ਬਜਟ ਦੇ ਹਿਸਾਬ ਨਾਲ ਚੁਣ ਕੇ ਕਿਰਾਇਆ ਅਦਾ ਕਰਕੇ ਸਫ਼ਰ ਕਰਦੇ ਹੋ। ਪਰ ਕੀ ਤੁਸੀਂ ਕਦੇ ਅਜਿਹੀ ਰੇਲਗੱਡੀ ‘ਚ ਸਫ਼ਰ ਕੀਤਾ ਹੈ, ਜੋ ਤੁਹਾਨੂੰ ਬਿਲਕੁਲ ਮੁਫ਼ਤ ‘ਚ ਸਫ਼ਰ ਕਰਵਾਉਂਦੀ ਹੈ?

ਜੀ ਹਾਂ, ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਦੇਸ਼ ‘ਚ ਇਕ ਅਜਿਹੀ ਟਰੇਨ ਹੈ, ਜਿਸ ‘ਚ ਲੋਕ ਲਗਭਗ 75 ਸਾਲਾਂ ਤੋਂ ਮੁਫ਼ਤ ‘ਚ ਸਫ਼ਰ ਕਰ ਰਹੇ ਹਨ। ਇਹ ਟਰੇਨ ਸਿਰਫ਼ ਇੱਕ ਖ਼ਾਸ ਰੂਟ ‘ਤੇ ਚੱਲਦੀ ਹੈ। ਆਓ ਜਾਣਦੇ ਹਾਂ ਇਸ ਟਰੇਨ ਬਾਰੇ…

ਇਸ ਰੂਟ ‘ਤੇ ਚੱਲਦੀ ਹੈ ਇਹ ਟਰੇਨ

ਇਹ ਰੇਲ ਗੱਡੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਭਾਖੜਾ ਅਤੇ ਨੰਗਲ ਦੇ ਵਿਚਕਾਰ ਭਾਖੜਾ ਬਿਆਸ ਪ੍ਰਬੰਧਨ ਬੋਰਡ (Bhakra Byas Management Board) ਵੱਲੋਂ ਚਲਾਈ ਜਾਂਦੀ ਹੈ। ਇਸ ਟਰੇਨ ਦਾ ਨਾਂਅ ਭਾਖੜਾ-ਨੰਗਲ ਹੈ। ਭਾਖੜਾ-ਨੰਗਲ ਡੈਮ ਦੁਨੀਆ ਦੇ ਸਭ ਤੋਂ ਉੱਚੇ ਸਟ੍ਰੇਟ ਗ੍ਰੈਵਿਟੀ ਡੈਮ ਵਜੋਂ ਮਸ਼ਹੂਰ ਹੈ। ਇਸ ਨੂੰ ਦੇਖਣ ਲਈ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ। ਇਹ ਰੇਲਗੱਡੀ ਸਤਲੁਜ ਦਰਿਆ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਰਾਹੀਂ 13 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ। ਇਸ ਟਰੇਨ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਕਿਸੇ ਵੀ ਤਰ੍ਹਾਂ ਦਾ ਕਿਰਾਇਆ ਨਹੀਂ ਲਿਆ ਜਾਂਦਾ ਹੈ।

ਨਹੀਂ ਹੁੰਦਾ ਕੋਈ ਟੀਟੀਈ

ਇਹ ਟਰੇਨ ਸਾਲ 1948 ‘ਚ ਸ਼ੁਰੂ ਹੋਈ ਸੀ। ਇਸ ਟਰੇਨ ਦੀ ਇਕ ਖ਼ਾਸ ਗੱਲ ਇਹ ਹੈ ਕਿ ਇਸ ਦੇ ਡੱਬੇ ਲੱਕੜ ਦੇ ਬਣੇ ਹੋਏ ਹਨ ਅਤੇ ਇਸ ‘ਚ ਨਾ ਕੋਈ ਟੀਟੀਈ ਹੁੰਦਾ ਹੈ। ਪਹਿਲਾਂ ਇਸ ਟਰੇਨ ਨੂੰ ਭਾਫ਼ ਦੇ ਇੰਜਣ ਨਾਲ ਖਿੱਚਿਆ ਜਾਂਦਾ ਸੀ ਪਰ ਬਾਅਦ ‘ਚ ਇਸ ਵਿੱਚ ਡੀਜ਼ਲ ਇੰਜਣ ਲਗਾਇਆ ਗਿਆ। ਪਹਿਲਾਂ ਇਸ ਟਰੇਨ ‘ਚ 10 ਡੱਬੇ ਹੁੰਦੇ ਸਨ ਪਰ ਹੁਣ ਇਸ ‘ਚ ਸਿਰਫ਼ 3 ਡੱਬੇ ਰਹਿ ਗਏ ਹਨ।

ਰੇਲਗੱਡੀ ਨੂੰ ਵਿਰਾਸਤ ਮੰਨਿਆ ਜਾਂਦਾ ਹੈ

ਇਸ ਟਰੇਨ ਰਾਹੀਂ ਰੋਜ਼ਾਨਾ ਕਰੀਬ 800 ਲੋਕ ਸਫ਼ਰ ਕਰਦੇ ਹਨ। ਵਿਦਿਆਰਥੀ ਇਸ ਦੇ ਸਫ਼ਰ ਦਾ ਸਭ ਤੋਂ ਵੱਧ ਆਨੰਦ ਲੈਂਦੇ ਹਨ। ਸਾਲ 2011 ‘ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਵਿੱਤੀ ਘਾਟੇ ਦੇ ਮੱਦੇਨਜ਼ਰ ਇਸ ਮੁਫ਼ਤ ਸੇਵਾ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਬਾਅਦ ‘ਚ ਫ਼ੈਸਲਾ ਕੀਤਾ ਗਿਆ ਕਿ ਇਸ ਰੇਲਗੱਡੀ ਨੂੰ ਆਮਦਨ ਦਾ ਸਾਧਨ ਨਾ ਸਮਝਿਆ ਜਾਵੇ, ਸਗੋਂ ਵਿਰਾਸਤੀ ਅਤੇ ਪਰੰਪਰਾ ਦੇ ਰੂਪ ‘ਚ ਦੇਖਿਆ ਜਾਵੇ। ਭਾਗੜਾ-ਨੰਗਲ ਡੈਮ ਦੀ ਉਸਾਰੀ ਦਾ ਕੰਮ 1948 ‘ਚ ਸ਼ੁਰੂ ਹੋਇਆ ਸੀ, ਜਿਸ ਵਿੱਚ ਰੇਲਵੇ ਤੋਂ ਕਾਫੀ ਮਦਦ ਲਈ ਗਈ ਸੀ। ਉਸ ਸਮੇਂ ਮਜ਼ਦੂਰਾਂ ਅਤੇ ਮਸ਼ੀਨਾਂ ਦੀ ਢੋਆ-ਢੁਆਈ ਦਾ ਕੰਮ ਇਸ ਰੇਲਗੱਡੀ ਰਾਹੀਂ ਕੀਤਾ ਜਾਂਦਾ ਸੀ। 1963 ‘ਚ ਜਦੋਂ ਇਸ ਡੈਮ ਨੂੰ ਰਸਮੀ ਤੌਰ ‘ਤੇ ਖੋਲ੍ਹਿਆ ਗਿਆ ਸੀ, ਉਦੋਂ ਤੋਂ ਹੀ ਹਰ ਰੋਜ਼ ਸੈਂਕੜੇ ਸੈਲਾਨੀ ਇਸ ਰੇਲਗੱਡੀ ਦੇ ਸਫ਼ਰ ਦਾ ਆਨੰਦ ਮਾਣ ਰਹੇ ਹਨ।

Previous Story

ਯਾਤਰੀ ਨੇ ਨਹੀਂ ਦਿਖਾਈ ਟਿਕਟ… TTE ਨੇ ਕੀਤੀ ਜ਼ਬਰਦਸਤ ਕੁੱਟਮਾਰ, ਰੇਲਵੇ ਨੇ ਕੀਤਾ ਮੁਅੱਤਲ

Next Story

सर्दी होगी छूमंतर! कड़कड़ाती ठंड में तुरंत गर्मी देंगे ये इलेक्ट्रिक ब्लैंकेट, ये रहे बेस्ट ऑप्शन्स

Latest from Blog

ਲੁਧਿਆਣਾ ਕੋਰਟ ਕੰਪਲੈਕਸ ‘ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਵਿਗੜਿਆ ਮਾਹੌਲ , 3 ਰਾਊਂਡ ਫਾਇਰਿੰਗ ਹੋਏ ਮੱਚੀ ਪਜਧੋੜ, ਦੋ ਜ਼ਖਮੀ।

ਲੁਧਿਆਣਾ 7 ਫਰਵਰੀ (ਉਂਕਾਰ ਸਿੰਘ ਉੱਪਲ) – ਲੁਧਿਆਣਾ ਕੋਰਟ ਕੰਪਲੈਕਸ ‘ਚ ਮੰਗਲਵਾਰ ਨੂੰ ਦੋ ਗੁੱਟਾਂ ਵਿਚਾਲੇ…

ਕੋਟਕਪੂਰਾ ਗੋਲੀ ਕਾਂਡ: ਲੋਕ 10 ਫਰਵਰੀ ਜਾਂ 14 ਫਰਵਰੀ ਨੂੰ ਐਸ.ਆਈ.ਟੀ. ਦੇ ਮੁਖੀ ਕੋਲ ਉਨ੍ਹਾਂ ਦੇ ਦਫ਼ਤਰ ਵਿਖੇ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ

ਚੰਡੀਗੜ੍ਹ, 6 ਫਰਵਰੀ (ਉਂਕਾਰ ਸਿੰਘ ਉੱਪਲ) – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ ’ਤੇ ਪਹੁੰਚਣ…

Website Readers