ਬਜ਼ੁਰਗ ਨੂੰ ਮੈਟਰੋ ‘ਚ ਅਖਬਾਰ ਪੜ੍ਹਨ ‘ਚ ਹੋ ਰਹੀ ਸੀ ਪਰੇਸ਼ਾਨੀ, ਅਜਨਬੀ ਨੇ ਇੰਝ ਕੀਤੀ ਮਦਦ

67 views
10 mins read
ਬਜ਼ੁਰਗ ਨੂੰ ਮੈਟਰੋ ‘ਚ ਅਖਬਾਰ ਪੜ੍ਹਨ ‘ਚ ਹੋ ਰਹੀ ਸੀ ਪਰੇਸ਼ਾਨੀ, ਅਜਨਬੀ ਨੇ ਇੰਝ ਕੀਤੀ ਮਦਦ

Trending Video: ਕਿਹਾ ਜਾਂਦਾ ਹੈ ਕਿ ਮਨੁੱਖ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਮਨੁੱਖਤਾ ਜ਼ਿੰਦਾ ਹੋਵੇ। ਰਸਤੇ ਵਿੱਚ ਜੇਕਰ ਕਿਸੇ ਦੀ ਥੋੜੀ ਜਿਹੀ ਮਦਦ ਵੀ ਕੀਤੀ ਜਾਵੇ ਤਾਂ ਇਹ ਤੁਹਾਡੀ ਚੰਗੀ ਪਰਵਰਿਸ਼ ਅਤੇ ਚੰਗੇ ਕਿਰਦਾਰ ਨੂੰ ਦਰਸਾਉਂਦੀ ਹੈ। ਅਜਿਹਾ ਹੀ ਕੁਝ ਕਰਦੇ ਹੋਏ ਇੱਕ ਮੈਟਰੋ ਦੇ ਅੰਦਰ ਇੱਕ ਵਿਅਕਤੀ ਨੂੰ ਦੇਖਇਆ ਗਿਆ ਹੈ, ਜੋ ਉੱਥੇ ਮੌਜੂਦ ਇੱਕ ਬਜ਼ੁਰਗ ਵਿਅਕਤੀ ਦੀ ਅਖਬਾਰ ਪੜ੍ਹਨ ਵਿੱਚ ਮਦਦ ਕਰਦਾ ਨਜ਼ਰ ਆ ਰਿਹਾ ਹੈ।

ਮੈਟਰੋ ਟਰੇਨ ‘ਚ ਸਫਰ ਕਰਦੇ ਸਮੇਂ ਇਸ ਅਜਨਬੀ ਵਿਅਕਤੀ ਨੂੰ ਬਜ਼ੁਰਗ ਵਿਅਕਤੀ ਦੀ ਮਦਦ ਕਰਦੇ ਦਿਖਾ ਰਿਹਾ ਇਹ ਵੀਡੀਓ ਤੁਹਾਨੂੰ ਭਾਵੁਕ ਕਰ ਸਕਦਾ ਹੈ। ਛੋਟੀ ਕਲਿੱਪ ਵਿੱਚ ਇੱਕ ਅਜਨਬੀ ਵਿਅਕਤੀ ਨੂੰ ਪਾਰਕਿੰਸਨ ਰੋਗ ਨਾਲ ਪੀੜਤ ਇੱਕ ਬਜ਼ੁਰਗ ਵਿਅਕਤੀ ਨੂੰ ਸਫ਼ਰ ਦੌਰਾਨ ਅਖਬਾਰ ਪੜ੍ਹਨ ਵਿੱਚ ਮਦਦ ਕਰਦਾ ਦਿਖਾਈ ਦੇ ਰਿਹਾ ਹੈ। ਬੁੱਢਾ ਆਦਮੀ ਸਾਹਮਣੇ ਵਾਲੀ ਸੀਟ ‘ਤੇ ਬੈਠਾ ਹੈ ਅਤੇ ਇਹ ਅਜਨਬੀ ਵਿਅਕਤੀ ਸਾਹਮਣੇ ਵਾਲੀ ਸੀਟ ਬੈਠੇ ਹੋਏ ਥੋੜਾ ਜਿਹਾ ਝੁਕ ਕੇ ਉਸਦਾ ਅਖਬਾਰ ਫੜ ਰਿਹਾ ਹੈ।

[tw]https://twitter.com/GoodNewsMVT/status/1610672470314606593[/tw]

ਲੰਡਨ ਦੀ ਵੀਡੀਓ ਹੋਈ ਵਾਇਰਲ- ਵੀਡੀਓ ਨੂੰ ਗੁੱਡ ਨਿਊਜ਼ ਮੂਵਮੈਂਟ ਦੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਦੇ ਨਾਲ ਇੱਕ ਕੈਪਸ਼ਨ ਹੈ ਜਿਸ ਵਿੱਚ ਲਿਖਿਆ ਹੈ, “ਪਾਰਕਿਨਸਨ ਰੋਗ ਵਾਲਾ ਇਹ ਵਿਅਕਤੀ ਆਪਣਾ ਅਖਬਾਰ ਨਹੀਂ ਰੱਖ ਸਕਦਾ ਸੀ, ਇਸਲਈ ਇੱਕ ਅਜਨਬੀ ਨੇ ਇਸਨੂੰ ਉਸਦੇ ਲਈ ਸਥਿਰ ਰੱਖਿਆ ਤਾਂ ਜੋ ਉਹ ਇਸਨੂੰ ਪੜ੍ਹ ਸਕੇ।” ਮਾਨਵਤਾ ਵਿੱਚ ਵਿਸ਼ਵਾਸ ਬਹਾਲ ਹੋਇਆ।” ਇਹ ਵੀਡੀਓ ਲੰਡਨ ਵਿੱਚ ਕੈਪਚਰ ਕੀਤਾ ਗਿਆ ਹੈ। ਵੀਡੀਓ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਵੀਡੀਓ ਅਸਲ ਵਿੱਚ ਇੱਕ ਸੋਸ਼ਲ ਮੀਡੀਆ ਯੂਜ਼ਰ @rosiemegangill ਦੁਆਰਾ ਸ਼ੇਅਰ ਕੀਤਾ ਗਿਆ ਹੈ। ਪੋਸਟ ਕੀਤੇ ਜਾਣ ਤੋਂ ਬਾਅਦ ਇਸ ਵੀਡੀਓ ਨੂੰ ਹੁਣ ਤੱਕ 76 ਹਜ਼ਾਰ ਦੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: Viral Video: ਯਾਤਰੀ ਨੇ ਨਹੀਂ ਦਿਖਾਈ ਟਿਕਟ… TTE ਨੇ ਕੀਤੀ ਜ਼ਬਰਦਸਤ ਕੁੱਟਮਾਰ, ਰੇਲਵੇ ਨੇ ਕੀਤਾ ਮੁਅੱਤਲ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ ‘ਤੇ ਵੀ ਫੌਲੋ ਕਰ ਸਕਦੇ ਹੋ।

Previous Story

सर्दी होगी छूमंतर! कड़कड़ाती ठंड में तुरंत गर्मी देंगे ये इलेक्ट्रिक ब्लैंकेट, ये रहे बेस्ट ऑप्शन्स

Next Story

संजय दत्त की वो बहन ज‍िसे आज से पहले शायद आपने कभी नहीं देखा, भाई ने पहली बार शेयर की नम्रता दत्त की फोटो

Latest from Blog

ਲੁਧਿਆਣਾ ਕੋਰਟ ਕੰਪਲੈਕਸ ‘ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਵਿਗੜਿਆ ਮਾਹੌਲ , 3 ਰਾਊਂਡ ਫਾਇਰਿੰਗ ਹੋਏ ਮੱਚੀ ਪਜਧੋੜ, ਦੋ ਜ਼ਖਮੀ।

ਲੁਧਿਆਣਾ 7 ਫਰਵਰੀ (ਉਂਕਾਰ ਸਿੰਘ ਉੱਪਲ) – ਲੁਧਿਆਣਾ ਕੋਰਟ ਕੰਪਲੈਕਸ ‘ਚ ਮੰਗਲਵਾਰ ਨੂੰ ਦੋ ਗੁੱਟਾਂ ਵਿਚਾਲੇ…

ਕੋਟਕਪੂਰਾ ਗੋਲੀ ਕਾਂਡ: ਲੋਕ 10 ਫਰਵਰੀ ਜਾਂ 14 ਫਰਵਰੀ ਨੂੰ ਐਸ.ਆਈ.ਟੀ. ਦੇ ਮੁਖੀ ਕੋਲ ਉਨ੍ਹਾਂ ਦੇ ਦਫ਼ਤਰ ਵਿਖੇ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ

ਚੰਡੀਗੜ੍ਹ, 6 ਫਰਵਰੀ (ਉਂਕਾਰ ਸਿੰਘ ਉੱਪਲ) – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ ’ਤੇ ਪਹੁੰਚਣ…

Website Readers